ਨਵਾਂਸ਼ਹਿਰ (ਤ੍ਰਿਪਾਠੀ) – ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਤਕ ਨਹੀਂ ਲੈ ਰਿਹਾ ਹੈ, ਜਿਸ ਦੇ ਚਲਦੇ ਉੱਚ ਅਧਿਕਾਰੀਆਂ ਸਮੇਤ ਆਮ ਜਨਤਾ ’ਚ ਡਰ ਪਾਇਆ ਜਾ ਰਿਹਾ ਹੈ। ਜ਼ਿਲ੍ਹੇ ’ਚ ਮੰਗਲਵਾਰ 2 ਬੀਬੀਆਂ ਸਮੇਤ 3 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ, ਜਦਕਿ 41 ਸਕੂਲ ਵਿਦਿਆਰਥੀਆਂ ਅਤੇ 3 ਅਧਿਆਪਕਾਂ ਸਮੇਤ 103 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੇ ਯਾਤਰੀਆਂ ਨੂੰ ਰਾਹਤ, ਜਲੰਧਰ ਸਿਟੀ ਤੋਂ ਜਾਵੇਗੀ ਹਫ਼ਤਾਵਾਰੀ ਟਰੇਨ
ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ 73 ਸਾਲਾ ਵਿਅਕਤੀ ਦੀ ਜਲੰਧਰ ਦੇ ਇਕ ਹਸਪਤਾਲ ਵਿਖੇ, 60 ਸਾਲਾਂ ਮਹਿਲਾ ਜੋ ਫਿਨੋਮਿਨਾ ਪੀੜਤ ਸੀ, ਦੀ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਅਤੇ 60 ਸਾਲਾ ਇਕ ਹੋਰ ਬੀਬੀ, ਜੋ ਹਾਈਪਰਟੈਂਸ਼ਨ, ਕਿਡਨੀ ਅਤੇ ਸ਼ੂਗਰ ਆਦਿ ਮਲਟੀਪਲ ਬੀਮਾਰੀਆਂ ਨਾਲ ਪੀੜਤ ਸੀ, ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਕੋਰੋਨਾ ਨਾਲ ਮੌਤ ਹੋਣ ਦੇ ਚਲਦੇ ਜ਼ਿਲ੍ਹੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 107 ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਮਹਿਕਮੇ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ
ਇਨ੍ਹਾਂ ਇਲਾਕਿਆਂ ਵਿਚੋਂ ਮਿਲੇ ਨਵੇਂ ਕੇਸ
ਡਾ. ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਲਾਕ ਮੁਜੱਫਰਪੁਰ ਵਿਖੇ 43, ਨਵਾਂਸ਼ਹਿਰ ਵਿਖੇ 15, ਰਾਹੋਂ ’ਚ 13, ਸੁੱਜੋਂ ਅਤੇ ਮੁਕੰਦਪੁਰ ਵਿਖੇ 9-9, ਬੰਗਾ ਵਿਖੇ 7, ਬਲਾਚੌਰ ਵਿਖੇ 4 ਅਤੇ ਬਲਾਕ ਸਡ਼ੋਆ ਵਿਖੇ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਡਾ.ਕਪੂਰ ਨੇ ਦੱਸਿਆ ਕਿ 1,25,038 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ। ਜਿਸ ’ਚੋਂ 3705 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, 3003 ਰਿਕਵਰ ਹੋ ਚੁੱਕੇ ਹਨ, 107 ਦੀ ਮੌਤ ਹੋ ਚੁੱਕੀ ਹੈ ਅਤੇ 599 ਐਕਟਿਵ ਕੇਸ ਹਨ। ਡਾ.ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ’ਚ 26 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 560 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ। ਡਾ. ਕਪੂਰ ਨੇ ਦੱਸਿਆ ਕਿ ਅੱਜ ਜ਼ਿਲੇ ’ਚ 947 ਕੋਰੋਨਾ ਸੈਂਪਲ ਲਏ ਗਏ ਹਨ।
ਨੋਟ- ਪੰਜਾਬ ਵਿਚ ਵੱਧ ਰਹੇ ਕੋਰੋਨਾ ਦੇ ਨਵੇਂ ਮਾਮਲਿਆਂ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦੱਸੋ
ਪੰਜਾਬ 'ਚ ਜ਼ਬਰਨ ਫ਼ੀਸਾਂ ਵਸੂਲ ਰਹੇ ਨਿੱਜੀ ਸਕੂਲਾਂ 'ਤੇ ਸਖ਼ਤ ਕਾਰਵਾਈ ਦੀ ਤਿਆਰੀ
NEXT STORY