ਫਗਵਾੜਾ (ਜਲੋਟਾ, ਹਰਜੋਤ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਨਵੇਂ ਮਾਮਲੇ ਫਗਵਾੜਾ ਤੋਂ ਸਾਹਮਣੇ ਆਏ ਹਨ, ਜਿੱਥੇ 2 ਕੋਰੋਨਾ ਦੇ ਕੇਸ ਪਾਜ਼ੇਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਐੱਸ. ਐੱਮ. ਓ. ਫਗਵਾੜਾ ਵੱਲੋਂ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਦੇ ਮਿਲੇ ਦੋ ਕੇਸਾਂ 'ਚ ਇਕ ਐੱਸ. ਐੱਚ. ਓ. ਦੇ ਸੰਪਰਕ 'ਚ ਆਉਣ ਵਾਲਾ ਦੱਸਿਆ ਜਾ ਰਿਹਾ ਹੈ ਜਦਕਿ ਦੂਜਾ ਕੇਸ ਬੀਤੇ ਦਿਨੀਂ ਇੰਡਸਟਰੀਅਲ ਖੇਤਰ 'ਚੋਂ ਪਾਜ਼ੇਟਿਵ ਪਾਏ ਗਏ ਦੀਪਕ ਕੋਹਲੀ ਦੇ ਪਿਤਾ ਹਨ। ਇਥੇ ਦੱਸ ਦੇਈਏ ਕਿ ਇਸ ਦੇ ਨਾਲ ਹੀ ਕਪੂਰਥਲਾ ਜ਼ਿਲ੍ਹਾ 'ਚ ਕੁੱਲ ਕੇਸ 86 ਪਾਜ਼ੇਟਿਵ ਕੇਸ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 4 ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਫਗਵਾੜਾ ਗੇਟ ਗੋਲੀਕਾਂਡ: ਜਲੰਧਰ 'ਚ ਹੀ ਰਹਿ ਰਿਹਾ ਸੀ ਹਰਿਆਣੇ ਦਾ ਕ੍ਰਿਮੀਨਲ, ਪੁਲਸ ਸੀ ਬੇਖਬਰ
ਜਾਣੋ ਕੀ ਹੈ ਕੋਰੋਨਾ ਨੂੰ ਲੈ ਕੇ ਪੰਜਾਬ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 4600 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 844, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 676, ਲੁਧਿਆਣਾ 'ਚ 649, ਤਰਨਤਾਰਨ 191, ਮੋਹਾਲੀ 'ਚ 224, ਹੁਸ਼ਿਆਰਪੁਰ 'ਚ 167, ਪਟਿਆਲਾ 'ਚ 235, ਸੰਗਰੂਰ 'ਚ 304 ਕੇਸ, ਨਵਾਂਸ਼ਹਿਰ 'ਚ 126, ਗੁਰਦਾਸਪੁਰ 'ਚ 196 ਕੇਸ, ਮੁਕਤਸਰ 124, ਮੋਗਾ 'ਚ 86, ਫਰੀਦਕੋਟ 100, ਫਿਰੋਜ਼ਪੁਰ 'ਚ 81, ਫਾਜ਼ਿਲਕਾ 75, ਬਠਿੰਡਾ 'ਚ 85, ਪਠਾਨਕੋਟ 'ਚ 195, ਬਰਨਾਲਾ 'ਚ 46, ਮਾਨਸਾ 'ਚ 43, ਫਤਿਹਗੜ੍ਹ ਸਾਹਿਬ 'ਚ 100, ਕਪੂਰਥਲਾ 86, ਰੋਪੜ 'ਚ 94 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 3144 ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1425 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 114 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਮਾਰੂ ਹੋਇਆ 'ਕੋਰੋਨਾ', ਇਕ ਹੋਰ ਮਰੀਜ਼ ਦੀ ਗਈ ਜਾਨ
ਇਹ ਵੀ ਪੜ੍ਹੋ: ਸਰਬ ਪਾਰਟੀ ਮੀਟਿੰਗ ’ਤੇ ਸੁਖਬੀਰ ਬਾਦਲ ਦੇ ਵੱਡੇ ਖੁਲਾਸੇ
ਪਿੰਡ ਮਚਾਕੀ ਕਲਾਂ 'ਚ ਝੋਨਾ ਲਾਉਣ ਆਇਆ ਪ੍ਰਵਾਸੀ ਮਜ਼ਦੂਰ ਕੋਰੋਨਾ ਪਾਜ਼ੇਟਿਵ
NEXT STORY