ਨੂਰਪੁਰਬੇਦੀ (ਭੰਡਾਰੀ)— ਕੁਝ ਦਿਨ ਪਹਿਲਾਂ ਹੀ ਕੋਰੋਨਾ ਮੁਕਤ ਹੋਏ ਰੂਪਨਗਰ ਜ਼ਿਲ੍ਹੇ ਦੇ ਕਸਬਾ ਨੂਰਪੁਰਬੇਦੀ ਦੇ ਪਿੰਡ ਝੱਜ 'ਚ ਮੁੜ ਕੋਰੋਨਾ ਨੇ ਦਸਤਕ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝੱਜ ਦਾ 33 ਸਾਲਾ ਟੈਕਸੀ ਚਾਲਕ ਜੋ ਕੁਝ ਦਿਨ ਪਹਿਲਾਂ ਦਿੱਲੀ ਤੋਂ ਵਾਪਸ ਆਇਆ ਸੀ ਅਤੇ (ਅਸਿੰਪਟੋਮੈਟਿਕ) ਹੋਣ ਕਰਕੇ ਘਰ 'ਚ ਕੁਆਰੰਟਾਈਨ ਸੀ। ਸਿਹਤ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਉਕਤ ਵਿਅਕਤੀ ਦਾ ਰੈਂਡਡਿੰਮਲੀ ਦੋ ਦਿਨ ਪਹਿਲਾਂ ਸੈਂਪਲ ਲਿਆ ਗਿਆ ਸੀ, ਜਿਸ ਦੀ ਦੇਰ ਸ਼ਾਮ ਪ੍ਰਾਪਤ ਹੋਈ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਬੁੱਧਵਾਰ ਸ਼ਾਮ ਐੱਸ. ਡੀ. ਐੱਮ. ਅਨੰਦਪੁਰ ਸਾਹਿਬ ਮੈਡਮ ਕਨੂੰ ਗਰਗ ਤੋ ਪ੍ਰਾਪਤ ਹੋਏ ਆਦੇਸ਼ ਅਤੇ ਸਿਹਤ, ਸਿਵਲ ਅਤੇ ਪੁਲਸ ਅਧਿਕਾਰੀਆਂ ਵੱਲੋਂ ਪਿੰਡ ਝੱਜ 'ਚ ਪਹੁੰਚ ਕੇ ਨਾ ਸਿਰਫ ਉਕਤ ਵਿਅਕਤੀ ਦੇ ਘਰ ਨੂੰ ਸੈਨੀਟਾਈਜ ਹੀ ਕੀਤਾ ਗਿਆ ਸਗੋਂ ਉਸ ਨੂੰ ਆਈਸੋਲੇਟ ਰੱਖਣ ਲਈ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਸਿਫਟ ਕਰ ਦਿੱਤਾ ਗਿਆ।
ਘਰ-ਘਰ ਸਰਵੇ ਕੀਤਾ ਜਾ ਰਿਹਾ: ਐੱਸ. ਐੱਮ. ਓ.
ਸਰਕਾਰੀ ਹਸਪਤਾਲ ਸਿੰਘਪੁਰ ਦੇ ਐੱਸ. ਐੱਮ. ਓ. ਡਾ. ਸ਼ਿਵ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਸੰਪਰਕ 'ਚ ਆਏ ਵਿਅਕਤੀਆਂ ਦਾ ਪਤਾ ਲਗਾ ਕੇ ਉਨ੍ਹਾਂ ਦੇ ਸਬ ਸੈਂਟਰ ਝੱਜ 'ਚ ਸੈਂਪਲ ਲਏ ਜਾ ਰਹੇ ਹਨ ਅਤੇ ਜਿਨਾਂ ਨੂੰ ਟੈਸਟ ਲਈ ਪਟਿਆਲਾ ਲੈਬੋਰੇਟਰੀ 'ਚ ਭੇਜਿਆ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਨਾ ਘਬਰਾਉਣ ਅਤੇ ਸਾਵਧਾਨੀਆਂ ਅਪਣਾਉਣ ਦੀ ਅਪੀਲ ਕੀਤੀ।
ਨਵੀਆਂ ਹਦਾਇਤਾਂ ਮੁਤਾਬਕ 3 ਕਿੱਲੋਮੀਟਰ ਦਾ ਖੇਤਰ ਹੁਣ ਸੀਲ ਨਹੀਂ ਹੋਵੇਗਾ:ਡੀ. ਸੀ.
ਇਸ ਸਬੰਧ 'ਚ ਗੱਲਬਾਤ ਕਰਦੇ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਸੋਨਾਲੀ ਗਿਰੀ ਨੇ ਦੱਸਿਆ ਕਿ ਨਵੀਆਂ ਕੇਂਦਰੀ ਹਦਾਇਤਾਂ ਅਨੁਸਾਰ ਜੇਕਰ ਕਿਸੇ ਖੇਤਰ 'ਚ 15 ਤੋਂ ਘੱਟ ਕੇਸ ਰਿਪੋਰਟ ਹੁੰਦੇ ਹਨ ਤਾਂ 3 ਕਿਲੋਮੀਟਰ ਖੇਤਰ 'ਚ ਆਉਦੇ ਪਿੰਡਾਂ ਨੂੰ ਹੁਣ ਸੀਲ ਨਹੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕੰਟੋਨਮੈਂਟ ਜੋਨ ਐਲਾਨਣ ਦੀ ਪ੍ਰਕਿਰਿਆ ਬਦਲਣ ਕਾਰਨ ਹੁਣ ਉਕਤ ਪਿੰਡਾਂ ਨੂੰ ਸੀਲ ਨਹੀ ਕੀਤਾ ਗਿਆ ਹੈ ਜਦੋਂ ਕਿ ਉਕਤ ਖੇਤਰ 'ਚ ਕੋਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿੱਲਕੁਲ ਵੀ ਨਾ ਘਬਰਾਉਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ।
ਇਹ ਵੀ ਪੜ੍ਹੋ: 7 ਸਾਲ ਸਕੀ ਭੈਣ ਦੀ ਪਤ ਰੋਲਦਾ ਰਿਹਾ ਭਰਾ, ਇੰਝ ਆਈ ਸਾਹਮਣੇ ਘਟੀਆ ਕਰਤੂਤ
ਮਲੇਰਕੋਟਲਾ: ਇਕ ਹਫਤੇ ਦੀ ਬੱਚੀ ਸਣੇ 3 ਲੋਕਾਂ ਦੀ ‘ਕੋਰੋਨਾ’ ਰਿਪੋਰਟ ਆਈ ਪਾਜ਼ੇਟਿਵ
NEXT STORY