ਸੰਗਰੂਰ/ਧੂਰੀ (ਦਵਿੰਦਰ)— ਧੂਰੀ ਦੇ ਜਨਤਾ ਨਗਰ 'ਚ ਆਪਸੀ ਰੰਜਿਸ਼ ਕਾਰਨ ਇਕ ਵਿਅਕਤੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਗੁਰਦੀਪ ਸਿੰਘ (40) ਦੇ ਰੂਪ 'ਚ ਹੋਈ ਹੈ, ਜਿਸ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇਕ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਹੋਣ ਨਾਲ ਵਿਅਕਤੀ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ।

ਇਸ ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀ ਡੀ. ਐੱਸ. ਪੀ. ਰਛਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੇਰ ਰਾਤ ਗੁਰਦੀਪ ਸਿੰਘ ਗੋਲੂ ਨਾਮ ਦੇ ਵਿਅਕਤੀ ਦਾ ਕਤਲ ਉਸ ਦੇ ਮੁਹੱਲਾ ਨਿਵਾਸੀ ਦੀ ਆਪਸੀ ਰੰਜਿਸ਼ ਕਾਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੋਲੂ ਦੀ ਪਹਿਲਾਂ ਤੋਂ ਹੀ ਤਕਰਾਰ ਬਾਜ਼ੀ ਕਤਲ ਕਰਨ ਵਾਲੇ ਮੁਲਜ਼ਮਾਂ ਨਾਲ ਤਕਰਾਰਬਾਜ਼ੀ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖਿਲਾਫ ਕੇਸ ਦਰਜ ਲਿਆ ਗਿਆ ਹੈ ਅਤੇ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।

ਇਸ ਮੌਕੇ 'ਤੇ ਮ੍ਰਿਤਕ ਵਿਅਕਤੀ ਗੁਰਦੀਪ ਦੀ ਪਤਨੀ ਹਰਪ੍ਰੀਤ ਨੇ ਦੱਸਿਆ ਕਿ ਸਾਹਮਣੇ ਘਰ 'ਚ ਕਿਰਾਏ 'ਤੇ ਰਹਿੰਮਦੇ ਮਿੱਕੀ ਨਾਲ ਸ਼ਰਾਬ ਪੀਣ ਨੂੰ ਲੈ ਕੇ ਮਾਮੂਲੀ ਤਕਰੀਰ ਹੋਈ ਸੀ। ਇਸ ਤੋਂ ਬਾਅਦ ਮਿੱਕੀ ਨੇ ਬਾਅਦ 'ਚ ਕੁਝ ਮੁੰਡੇ ਬੁਲਾ ਕੇ ਮੇਰੇ ਪਤੀ ਨੂੰ ਘਰੋਂ ਕੱਢ ਕੇ ਕਿਰਚ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਮੇਰੇ ਬੇਟੇ ਅਤੇ ਮੇਰੇ ਪਿਤਾ ਦੇ ਸੱਟਾਂ ਮਾਰੀਆ ਗਈਆਂ ਹਨ।

ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਇਸ ਮੌਕੇ 'ਤੇ ਸਾਬਕਾ ਐੱਮ. ਸੀ. ਅਮਰੀਕ ਸਿੰਘ ਨੇ ਦੱਸਿਆ ਕਿ ਇਸ ਗਰੀਬ ਪਰਿਵਾਰ ਨਾਲ ਬਹੁਤ ਧੱਕਾ ਹੋਇਆ ਹੈ, ਜੋ ਇਸ ਗਰੀਬ ਪਰਿਵਾਰ ਦੇ ਘਰ ਅੰਦਰ ਬੜ ਕੇ ਇਸ ਵਿਆਕਤੀ ਦਾ ਕਤਲ ਹੋਇਆ ਹੈ। ਉਨ੍ਹÎਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਲੁਧਿਆਣਾ ਦੇ 11 ਪੁਲਸ ਮੁਲਾਜ਼ਮ ਇਸ ਖਾਸ ਐਵਾਰਡ ਨਾਲ ਸਨਮਾਨਿਤ
NEXT STORY