ਸੰਗਰੂਰ/ਮਲੇਰਕੋਟਲਾ (ਰਾਜੇਸ਼ ਕੋਹਲੀ)— ਪੰਜਾਬ 'ਚ ਕੋਰੋਨਾ ਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਕੋਰੋਨਾ ਦੇ ਕਾਰਨ ਲਗਾਤਾਰ ਮੌਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ, ਉਥੇ ਹੀ ਦਿਨ-ਬ-ਦਿਨ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ ਵੀ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲੇ 'ਚ ਸੰਗਰੂਰ 'ਚ ਕੋਰੋਨਾ ਵਾਇਰਸ ਦੇ ਕਾਰਨ ਇਕ ਮਰੀਜ਼ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਸੀ.ਐੱਮ.ਸੀ. ਹਸਪਤਾਲ 'ਚ ਦਾਖਲ 65 ਸਾਲਾ ਅਬਦੁਲ ਰਸ਼ੀਦ ਨੇ ਬੀਤੀ ਰਾਤ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਦਮ ਤੋੜ ਦਿੱਤਾ। ਇਥੇ ਦੱਸ ਦੇਈਏ ਕਿ ਸੰਗਰੂਰ 'ਚ ਕੋਰੋਨਾ ਨਾਲ ਹੋਣ ਵਾਲੀ ਇਹ 15ਵੀਂ ਮੌਤ ਹੈ।
ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1003, ਲੁਧਿਆਣਾ 'ਚ 1079, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 906, ਸੰਗਰੂਰ 'ਚ 535 ਕੇਸ, ਪਟਿਆਲਾ 'ਚ 376, ਮੋਹਾਲੀ 'ਚ 302, ਗੁਰਦਾਸਪੁਰ 'ਚ 249 ਕੇਸ, ਪਠਾਨਕੋਟ 'ਚ 228, ਤਰਨਤਾਰਨ 207, ਹੁਸ਼ਿਆਰਪੁਰ 'ਚ 189, ਨਵਾਂਸ਼ਹਿਰ 'ਚ 156, ਮੁਕਤਸਰ 133, ਫਤਿਹਗੜ੍ਹ ਸਾਹਿਬ 'ਚ 123, ਰੋਪੜ 'ਚ 114, ਮੋਗਾ 'ਚ 121, ਫਰੀਦਕੋਟ 111, ਕਪੂਰਥਲਾ 109, ਫਿਰੋਜ਼ਪੁਰ 'ਚ 119, ਫਾਜ਼ਿਲਕਾ 103, ਬਠਿੰਡਾ 'ਚ 110, ਬਰਨਾਲਾ 'ਚ 71, ਮਾਨਸਾ 'ਚ 50 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 4507 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1698 ਤੋਂ ਵੱਧ ਮਾਮਲੇ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 166 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸੀ. ਟੀ. ਸਕੈਨ ਕਰਵਾਉਣ ਗਏ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
NEXT STORY