ਸ਼ਾਹਕੋਟ— ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਪੰਜਾਬ ਸਕਕਾਰ ਵੱਲੋਂ ਕੀਤੀ ਜਾ ਰਹੀ ਵੈਕਸੀਨੇਸ਼ਨ ਦਾ ਰਿਕਾਰਡ ਰੱਖਣ ਅਤੇ ਹੋਰ ਜ਼ਰੂਰੀ ਕੰਮਾਂ ਲਈ ਹੁਣ ਕੰਪਿਊਟਰ ਅਧਿਆਪਕ ਪੰਚਾਇਤ ਸਕੱਤਰ ਅਤੇ ਇਲੈਕਸ਼ਨ ਸੁਪਰਵਾਈਜ਼ਰ ਫੀਲਡ ’ਚ ਉਤਰਣਗੇ। ਇਸ ਦੀ ਜਾਣਕਾਰੀ ਸ਼ਾਹਕੋਟ ਦੇ ਐੱਸ.ਡੀ.ਐੱਮ. ਸੰਜੀਵ ਸ਼ਰਮਾ ਵੱਲੋਂ ਪ੍ਰੈੱਸ ਨੋਟ ਜਾਰੀ ਕਰਕੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ :ਕੋਵਿਡ ਵੈਕਸੀਨ ਨਾ ਲੁਆਉਣ ਵਾਲੇ ਸਰਕਾਰੀ ਮੁਲਾਜ਼ਮਾਂ ਲਈ ਜਲੰਧਰ ਦੇ ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ
ਇਸ ਸਬੰਧੀ ਐੱਸ. ਡੀ. ਐੱਮ. ਸ਼ਾਹਕੋਟ ਵੱਲੋਂ 27 ਦੇ ਕਰੀਬ ਟੀਕਾਕਰਨ ਵਾਲੀਆਂ ਥਾਵਾਂ ’ਤੇ ਉਹਨੇ ਹੀ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ। ਇਹ ਇਕ ਪਾਸੇ ਜਿੱਥੇ ਅਧਿਆਪਕ ਸਿਹਤ ਕੇਂਦਰਾਂ ’ਚ ਡਾਟਾ ਐਂਟਰੀ ਕਰਨਗੇ, ਉਥੇ ਹੀ ਉਨ੍ਹਾਂ ਦੇ ਨਾਲ ਪੰਚਾਇਤ ਸਕੱਤਰ ਅਤੇ ਇਲਕੈਸ਼ਨ ਸੁਪਰਵਾਈਜ਼ਰ ਸਬੰਧਤ ਇਲਾਕਿਆਂ ’ਚ ਲੋਕਾਂ ਟੀਕਾਕਰਨ ਮੁਹਿੰਮ ਲਈ ਵੀ ਜਾਗਰੂਕ ਕਰਨਗੇ। ਇਸ ਸਬੰਧੀ ਐੱਸ.ਡੀ.ਐੱਮ. ਸ਼ਾਹਕੋਟ ਸੰਜੀਵ ਸ਼ਰਮਾ ਨੇ ਦੱਸਿਆ ਕਿ ਵੈਕਸੀਨੇਸ਼ਨ ਲਈ ਸ਼ਾਹਕੋਟ ਸਬ ਡਿਵੀਜ਼ਨ ਅੰਦਰ 27 ਕੇਂਦਰ ਬਣਾਏ ਗਏ ਹਨ,ਜਿਨ੍ਹਾਂ ਵਿਚੋਂ10 ਕੇਂਦਰਾਂ ’ਤੇ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਹੋ ਚੁੁੱਕੀ ਹੈ ਅਤੇ ਬਾਕੀ ਰਹਿੰਦੇ ਸੈਂਟਰਾਂ ’ਚ ਵੀ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਵਿਆਹੁਤਾ ਦਾ ਕਤਲ, ਪਰਿਵਾਰ ਨੇ ਸਹੁਰਿਆਂ ’ਤੇ ਲਾਏ ਗੰਭੀਰ ਦੋਸ਼
ਇਥੇ ਦੱਸ ਦੇਈਏ ਕਿ ਜਲੰਧਰ ਜ਼ਿਲ੍ਹੇ ’ਚ ਇਕ ਪਾਸੇ ਜਿੱਥੇ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ, ਉਥੇ ਹੀ ਕੋਰੋਨ ਦੀ ਵੈਕਸੀਨੇਸ਼ਨ ਕਰਨ ’ਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ। ਜ਼ਿਲ੍ਹਾ ਪਸ਼ਾਸਨ ਵੱਲੋਂ ਰੋਜ਼ਾਨਾ 10 ਹਜ਼ਾਰ ਲੋਕਾਂ ਨੂੰ ਕੋਰੋਨਾ ਵੈਕਸੀਨੇਸ਼ਨ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਇਹ ਵੀ ਪੜ੍ਹੋ :ਕੋਵਿਡ ਵੈਕਸੀਨ ਨਾ ਲੁਆਉਣ ਵਾਲੇ ਸਰਕਾਰੀ ਮੁਲਾਜ਼ਮਾਂ ਲਈ ਜਲੰਧਰ ਦੇ ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅਹਿਮ ਖ਼ਬਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਾਇਆ ਭੇਟਾ ਕਰਨ ਵਾਲੀ ਸੰਗਤ ਨੂੰ ਹੁਣ ਟੈਕਸ ਤੋਂ ਮਿਲੇਗੀ ਛੋਟ
NEXT STORY