ਅੰਮ੍ਰਿਤਸਰ (ਬਿਊਰੋ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਾਨ ਦੇਣ ਵਾਲੀ ਸੰਗਤ ਇਨਕਮ ਟੈਕਸ ਤੋਂ ਛੋਟ ਲੈ ਸਕਦੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਾਇਆ ਭੇਟਾ ਕਰਨ ਵਾਲੀਆਂ ਸੰਗਤਾਂ ਨੂੰ ਹੁਣ ਟੈਕਸ ਤੋਂ ਛੋਟ ਮਿਲੇਗੀ। ਇਸ ਛੋਟ ਨੂੰ ਪਾਉਣ ਲਈ ਲੋਕਾਂ ਨੂੰ ਆਪਣੀ ਆਈ.ਟੀ ਰਿਟਰਨ ਭਰਦੇ ਸਮੇਂ 80-ਜੀ (ਬੀ) ਕਾਲਮ ’ਚ ਦਾਨ ਦਿੱਤੀ ਗਈ ਰਕਮ ਦਾ ਉਲੇਖ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਸਨ।
ਦੂਜੇ ਪਾਸੇ ਆਰ.ਟੀ.ਆਈ. ਤਹਿਤ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਇਹ ਛੋਟ 1965 ਵਿਚ ਮਿਲ ਰਹੀ ਸੀ ਪਰ ਐੱਸ.ਜੀ.ਪੀ.ਸੀ ਦੇ ਮੌਜੂਦਾ ਉੱਚ ਅਧਿਕਾਰੀਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਐੱਸ.ਜੀ.ਪੀ.ਸੀ ਦੇ ਸਾਲ 2007 ’ਚ 80-ਜੀ5 ਦੇ ਤਹਿਤ ਸੰਗਤ ਨੂੰ ਇਹ ਛੋਟ ਦਿਵਾਉਣ ਲਈ ਇਨਕਮ ਟੈਕਸ ਦੇ ਅਦਾਰੇ ਨੇ ਅਰਜ਼ੀ ਦਿੱਤੀ ਸੀ। 6 ਸਾਲਾ ਤੱਕ ਜਦੋਂ ਇਸ ਅਰਜ਼ੀ ਦਾ ਕੋਈ ਜਵਾਬ ਨਹੀਂ ਆਇਆ ਤਾਂ ਸਾਲ 2013 ’ਚ ਉਨ੍ਹਾਂ ਨੇ ਅਪੀਲ ਦਰਜ ਕੀਤੀ। ਇਸ ਅਪੀਲ ਦੇ ਤਹਿਤ ਉਨ੍ਹਾਂ ਨੇ ਦੱਸਿਆ ਕਿ ਧਾਰਮਿਕ ਸੰਸਥਾ ਨੂੰ ਇਹ ਛੋਟ ਨਹੀਂ ਮਿਲ ਸਕਦੀ। ਇਸ ਤਹਿਤ ਹੁਣ ਸੰਗਤਾਂ ਟੈਕਸ ਤੋਂ ਛੋਟ ਪ੍ਰਾਪਤ ਕਰ ਸਕਦੀਆਂ ਹਨ।
'ਦੋਸਤੀ' ਦੇ ਨਾਂ 'ਤੇ ਕਲੰਕ ਸਾਬਤ ਹੋਇਆ ਨੌਜਵਾਨ, ਘਰੋਂ ਬੁਲਾ ਦੋਸਤ ਨੂੰ ਇੰਝ ਦਿੱਤੀ ਦਰਦਨਾਕ ਮੌਤ
NEXT STORY