ਜਲੰਧਰ (ਅਸ਼ਵਨੀ ਖੁਰਾਣਾ)-ਅੱਜਕਲ ਨਿਗਮ ਚੋਣਾਂ ਦਾ ਮੌਸਮ ਹੈ ਅਤੇ ਰਾਜਨੇਤਾਵਾਂ ਦੇ ਨਾਲ ਨਿਕੇ-ਨਿੱਕੇ ਲੀਡਰਾਂ ਨੂੰ ਵੀ ਚੋਣਾਂ ਦਾ ਬੁਖਾਰ ਚੜ੍ਹਿਆ ਹੋਇਆ ਹੈ। ਛੋਟੇ ਨੇਤਾਵਾਂ ਦੇ ਨਖਰੇ ਤਾਂ ਇੰਝ ਸੱਤਵੇਂ ਆਸਮਾਨ 'ਤੇ ਚੜ੍ਹੇ ਹੋਏ ਹਨ, ਜਿਵੇਂ ਚੋਣਾਂ ਦਾ ਸਾਰਾ ਦਾਰੋਮਦਾਰ ਇਨ੍ਹਾਂ ਦੇ ਮੋਢਿਆਂ 'ਤੇ ਹੋਵੇ।
ਨਿਗਮ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਹੁੰਦੇ ਹੀ ਇਨ੍ਹਾਂ ਛੋਟੇ ਨੇਤਾਵਾਂ ਦੇ ਖਾਦੀ ਦੇ ਕੁੜਤੇ, ਫਲੀਟ ਬੂਟ, ਨਹਿਰੂ ਜਾਂ ਮੋਦੀ ਜੈਕਟ ਅਤੇ ਕਾਲੀਆਂ ਐਨਕਾਂ ਬਾਹਰ ਨਿਕਲ ਆਈਆ ਹਨ। ਇਨ੍ਹਾਂ ਦੀ ਛਾਤੀ ਇੰਝ ਚੌੜੀ ਹੋ ਗਈ ਹੈ ਜਿਵੇਂ ਇਹ ਕੋਈ ਅਨੋਖੇ ਜੀਵ ਹੋਣ। ਪਾਰਟੀਆਂ ਦੇ ਜ਼ਿਆਦਾਤਰ ਉਮੀਦਵਾਰਾਂ ਦੇ ਇਥੇ ਛੋਟੀ ਕਿਸਮ ਦੇ ਨੇਤਾਵਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਇਨ੍ਹਾਂ ਦੇ ਬਰੇਕਫਾਸਟ ਤੋਂ ਲੈ ਕੇ ਲੰਚ ਅਤੇ ਡਿਨਰ ਅਤੇ ਲਾਲ ਪਰੀ ਤੱਕ ਦਾ ਇੰਤਜ਼ਾਮ ਉਮੀਦਵਾਰਾਂ ਦੇ ਘਰ ਜਾਂ ਆਫਿਸ ਵਿਚ ਹੋਣਾ ਸ਼ੁਰੂ ਹੋ ਗਿਆ ਹੈ।
ਸ਼ਹਿਰ ਦੇ ਕੁਝ ਇਨ੍ਹਾਂ ਨੇਤਾਵਾਂ, ਜਿਨ੍ਹਾਂ ਨੇ ਸਿਫਾਰਿਸ਼ ਦੇ ਬੱਲ 'ਤੇ ਕਿਸੇ ਰਾਜਨੀਤਕ ਪਾਰਟੀ ਤੋਂ ਛੋਟਾ-ਮੋਟਾ ਅਹੁਦਾ ਪ੍ਰਾਪਤ ਕਰ ਲਿਆ, ਉਨ੍ਹਾਂ ਨੇ ਆਪਣਾ ਦਮਖਮ ਦਿਖਾਉਣ ਲਈ ਤਿੰਨ-ਤਿੰਨ ਵਾਰਡਾਂ ਤੋਂ ਦਾਅਵੇਦਾਰੀਆਂ ਤੱਕ ਪੇਸ਼ ਕੀਤੀਆ ਪਰ ਇਕ ਵੀ ਵਾਰਡ ਤੋਂ ਉਨ੍ਹਾਂ ਦਾ ਨਾਂ ਪੈਨਲ 'ਚ ਨਹੀਂ ਪਿਆ।
ਅਜਿਹੇ ਨੇਤਾ ਵੱਡੀਆਂ-ਵੱਡੀਆਂ ਐੱਸ. ਯੂ. ਵੀ. ਗੱਡੀਆਂ ਲੈ ਕੇ ਸ਼ਹਿਰ 'ਚ ਨਿਕਲ ਪਏ ਹਨ ਅਤੇ ਉਮੀਦਵਾਰਾਂ ਕੋਲ ਜਾ ਕੇ ਉਨ੍ਹਾਂ ਨੂੰ ਸਹਿਯੋਗ ਦਾ ਵਾਅਦਾ ਕੀਤਾ ਜਾ ਰਿਹਾ ਹੈ।
ਹੋਰਡਿੰਗ 'ਤੇ ਕੋਈ ਰੋਕ-ਟੋਕ ਨਹੀਂ
ਚੋਣਾਂ ਦਾ ਐਲਾਨ ਹੁੰਦੇ ਹੀ ਮਾਡਲ ਕੋਡ ਆਫ ਕੰਡਕਟ ਲੱਗ ਜਾਂਦਾ ਹੈ ਜਿਸ ਅਨੁਸਾਰ ਹੋਰਡਿੰਗ ਲਗਾਉਣ ਦੇ ਵੀ ਨਿਰਧਾਰਤ ਨਿਯਮ ਹਨ ਪਰ ਸ਼ਹਿਰ ਵਿਚ ਇਸ ਸਮੇਂ ਹੋਰਡਿੰਗ 'ਤੇ ਕੋਈ ਰੋਕ-ਟੋਕ ਦਿਖਾਈ ਨਹੀਂ ਦੇ ਰਹੀ। ਜ਼ਿਆਦਾਤਰ ਗਲੀ-ਮੁਹੱਲਿਆ 'ਚ ਬਿਜਲੀ ਅਤੇ ਟੈਲੀਫੋਨ ਦੇ ਖੰਭਿਆਂ 'ਤੇ ਹੋਰਡਿੰਗ ਅਤੇ ਬੈਨਰ ਲਟਕਾ ਦਿੱਤੇ ਗਏ ਹਨ। ਅਜਿਹੇ ਵਿਚ ਚੋਣ ਕਮਿਸ਼ਨ ਦੇ ਆਬਜ਼ਰਵਰ ਵੀ ਕਿਤੇ ਦਿਖਾਈ ਨਹੀਂ ਦੇ ਰਹੇ।
ਸ਼ੱਕੀ ਚਰਿੱਤਰ ਵਾਲੇ ਵੀ ਮੈਦਾਨ 'ਚ
ਰਾਸ਼ਟਰੀ ਅਤੇ ਪ੍ਰਦੇਸ਼ ਰਾਜਨੀਤਕ ਵਿਚ ਦਾਗੀ ਅਕਸ ਵਾਲੇ ਸੈਂਕੜੇ ਉਮੀਦਵਾਰ ਅਕਸਰ ਦਿਖ ਜਾਂਦੇ ਹਨ ਪਰ ਨਿਗਮ ਚੋਣਾਂ 'ਚ ਜਿਥੇ ਉਮੀਦਵਾਰਾਂ ਦਾ ਅਕਸ ਵੱਖ ਮਾਇਨੇ ਰੱਖਦਾ ਹੈ। ਦਾਗੀ ਚਰਿੱਤਰ ਵਾਲੇ ਉਮੀਵਾਰ ਉਤਾਰਨ ਵਿਚ ਅਕਸਰ ਪ੍ਰਹੇਜ਼ ਕੀਤਾ ਜਾਂਦਾ ਹੈ ਹੁਣ ਕਿਉਂਕਿ ਸਮਾਂ ਬਦਲ ਚੁੱਕਾ ਹੈ ਇਸ ਲਈ ਸਾਰੇ ਰਾਜਨੀਤਕ ਦਲਾਂ ਨੇ ਇਸ ਵਾਰ ਨਿਗਮ ਚੋਣਾਂ 'ਚ ਸ਼ੱਕੀ ਚਰਿੱਤਰ ਵਾਲਿਆਂ ਨੂੰ ਵੀ ਮੈਦਾਨ ਵਿਚ ਉਤਾਰਿਆ ਹੈ, ਅਜਿਹੇ ਉਮੀਦਵਾਰਾਂ ਨੂੰ ਲੈ ਕੇ ਉਨ੍ਹਾਂ ਦੇ ਵਾਰਡਾਂ ਵਿਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਅਤੇ ਲੋਕ ਉਨ੍ਹਾਂ ਦੇ ਕੰਮ-ਧੰਦਿਆਂ ਬਾਰੇ ਗੱਲਾਂ ਕਰਨ ਲੱਗੇ ਹਨ।
ਬੈਠਣ ਲਈ ਮੰਗ ਰਹੇ ਹਨ ਪੈਸੇ
ਸ਼ਹਿਰ ਦੇ 80 ਵਾਰਡਾਂ ਵਿਚ ਕਈ ਗੁਣਾ ਜ਼ਿਆਦਾ ਉਮੀਦਵਰ ਖੜ੍ਹੇ ਹੋ ਗਏ ਹਨ। ਕੁਝ ਉਮੀਦਵਾਰਾਂ ਦਾ ਗੁੱਸਾ ਜਾਇਜ਼ ਹੋਵੇਗਾ ਕਿ ਉਨ੍ਹਾਂ ਨੂੰ ਪਾਰਟੀ ਦੀ ਟਿਕਟ ਨਹੀਂ ਮਿਲੀ ਪਰ ਕਈ ਨੇਤਾ ਤਾਂ ਕੇਵਲ ਇਸ ਲਈ ਖੜ੍ਹੇ ਹਨ ਕਿ ਉਨ੍ਹਾਂ ਨੂੰ ਬਿਠਾਉਣ ਲਈ ਪੈਸੇ ਆਫਰ ਕੀਤੇ ਜਾਣ।
ਕਈ ਵਾਰ ਉਮੀਦਵਾਰ ਵੀ ਆਪਣੀਆਂ ਵੋਟਾਂ ਟੁੱਟਣ ਦੇ ਡਰੋਂ ਅਜਿਹੇ ਨੇਤਾਵਾਂ ਨੂੰ ਆਫਰ ਦੇ ਦਿੰਦੇ ਹਨ ਅਤੇ ਸ਼ਹਿਰ 'ਚ ਇਹ ਸਿਲਸਿਲਾ ਚਾਲੂ ਹੈ। ਨਾਮਜ਼ਦਗੀ ਪੱਤਰ ਵਾਪਸ ਲੈਣ ਤੱਕ ਇਹ ਸਿਲਸਿਲਾ ਜਾਰੀ ਰਹਿਣ ਦੀ ਉਮੀਦ ਹੈ।
ਕਈ ਨੇਤਾ ਤਾਂ ਸੋਸ਼ਲ ਮੀਡੀਆ ਦੀ ਉਪਜ
ਅੱਜ ਤੋਂ ਕਈ ਸਾਲ ਪਹਿਲਾਂ ਲੀਡਰ ਬਣਨ ਲਈ ਕਈ ਗੁਣ ਹੋਣੇ ਜ਼ਰੂਰੀ ਹੁੰਦੇ ਸਨ ਤਦ ਨੇਤਾ ਬਣਨ ਤੋਂ ਪਹਿਲਾਂ ਵਰਕਰ ਬਣਨਾ ਪੈਂਦਾ ਸੀ। ਕਿਸੇ ਵੱਡੇ ਨੇਤਾ ਦੀ ਚਾਕਰੀ ਕਰਨੀ ਪੈਂਦੀ ਸੀ, ਉਸ ਦੀਆਂ ਬੈਠਕਾਂ ਲਈ ਕੁਰਸੀਆਂ ਦਾ ਇੰਤਜ਼ਾਮ ਕਰਨ ਦੇ ਨਾਲ-ਨਾਲ ਦਰੀਆਂ ਤੱਕ ਵਿਛਾਉਣੀਆਂ ਪੈਂਦੀਆ ਸਨ ਪਰ ਅੱਜ ਵਰਕਰ ਬਣੇ ਬਗੈਰ ਹੀ ਨੇਤਾ ਬਣਨ ਦਾ ਚਲਨ ਜ਼ੋਰਾਂ 'ਤੇ ਹੈ। ਇਕ ਵਾਰ ਜੋ ਨੇਤਾ ਕਿਸੇ ਉਮੀਦਵਾਰ ਦੀ ਮਦਦ ਕਰ ਦਿੰਦਾ ਹੈ ਅਗਲੀ ਵਾਰ ਉਹ ਉਸ ਦੀ ਟਿਕਟ ਦਾ ਦਾਅਵੇਦਾਰ ਬਣ ਜਾਂਦਾ ਹੈ। ਅੱਜਕਲ ਦੇ ਜ਼ਿਆਦਾਤਰ ਨੇਤਾ ਤਾਂ ਸੋਸ਼ਲ ਮੀਡੀਆ ਦੀ ਉਪਜ ਹਨ, ਜੋ ਸਾਰਾ-ਸਾਰਾ ਦਿਨ ਵਟਸਐਪ, ਟਵਿਟਰ ਅਤੇ ਫੇਸਬੁਕ ਆਦਿ 'ਤੇ ਆਪਣੀਆਂ ਤਸਵੀਰਾਂ ਪਾਉਂਦੇ ਰਹਿੰਦੇ ਸਨ।
ਇਕ ਵਾਰ ਜੋ ਵਿਅਕਤੀ ਕਿਸੇ ਵਟਸਐਪ ਗਰੁੱਪ ਦਾ ਐਡਮਿਨ ਬਣ ਜਾਂਦਾ ਹੈ ਉਹ ਆਪਣੇ ਆਪ ਨੂੰ ਨੇਤਾ ਮੰਨਣ ਲੱਗਦਾ ਹੈ। ਇਸ ਵਾਰ ਅਜਿਹੇ ਨੇਤਾਵਾਂ ਨੇ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ, ਜਿਨ੍ਹਾਂ ਨੂੰ ਵਟਸਐਪ, ਫੇਸਬੁਕ ਤੋਂ ਬਾਹਰ ਸ਼ਾਇਦ ਹੀ ਕੋਈ ਜਾਣਦਾ ਹੋਵੇ।
ਕੰਡਕਟਰ ਨੂੰ ਕੁੱਟਮਾਰ ਕਰ ਕੇ ਕੀਤਾ ਜ਼ਖ਼ਮੀ, ਨਕਦੀ ਖੋਹੀ, 10 ਨਾਮਜ਼ਦ
NEXT STORY