ਸਪੋਰਟਸ ਡੈਸਕ : ਭਾਰਤੀ ਟੀ-20 ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਿਆ ਅਕਸਰ ਆਪਣੀ ਖੇਡ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਤਾਜ਼ਾ ਮਾਮਲੇ ਵਿੱਚ ਹਾਰਦਿਕ ਪੰਡਿਆ ਇੱਕ ਪ੍ਰਸ਼ੰਸਕ ਦੇ ਗੁੱਸੇ ਦਾ ਸ਼ਿਕਾਰ ਹੋ ਗਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ, ਇੱਕ ਪ੍ਰਸ਼ੰਸਕ ਨੂੰ ਹਾਰਦਿਕ ਨਾਲ ਸੈਲਫੀ ਨਹੀਂ ਮਿਲੀ, ਜਿਸ ਕਾਰਨ ਉਹ ਇੰਨਾ ਨਾਰਾਜ਼ ਹੋ ਗਿਆ ਕਿ ਉਸ ਨੇ ਸਟਾਰ ਕ੍ਰਿਕਟਰ ਲਈ ਅਪਸ਼ਬਦਾਂ ਦੀ ਵਰਤੋਂ ਕਰ ਦਿੱਤੀ।
ਗਰਲਫ੍ਰੈਂਡ ਮਾਹਿਕਾ ਸ਼ਰਮਾ ਨਾਲ ਆਏ ਸਨ ਨਜ਼ਰ
ਜਾਣਕਾਰੀ ਅਨੁਸਾਰ ਹਾਰਦਿਕ ਪੰਡਿਆ ਆਪਣੀ ਗਰਲਫ੍ਰੈਂਡ ਮਾਹਿਕਾ ਸ਼ਰਮਾ ਨਾਲ ਇੱਕ ਰੈਸਟੋਰੈਂਟ ਦੇ ਬਾਹਰ ਨਜ਼ਰ ਆਏ ਸਨ। ਰੈਸਟੋਰੈਂਟ ਤੋਂ ਬਾਹਰ ਆ ਕੇ ਪਹਿਲਾਂ ਉਨ੍ਹਾਂ ਨੇ ਮਾਹਿਕਾ ਨੂੰ ਕਾਰ ਵਿੱਚ ਬਿਠਾਇਆ ਅਤੇ ਫਿਰ ਕੁਝ ਪ੍ਰਸ਼ੰਸਕਾਂ ਨੂੰ ਸੈਲਫੀ ਲੈਣ ਦੀ ਇਜਾਜ਼ਤ ਦਿੱਤੀ। ਜਦੋਂ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਸੈਲਫੀ ਲੈਣ ਲੱਗੇ, ਤਾਂ ਕੁਝ ਸਮੇਂ ਬਾਅਦ ਹਾਰਦਿਕ ਜਾਣ ਲੱਗੇ।
ਪ੍ਰਸ਼ੰਸਕ ਨੇ ਕਿਹਾ- 'ਭਾੜ ਮੇਂ ਜਾ'
ਜਦੋਂ ਹਾਰਦਿਕ ਜਾਣ ਲੱਗੇ ਤਾਂ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ, ਜਿਸ 'ਤੇ ਹਾਰਦਿਕ ਨੇ ਜਵਾਬ ਦਿੱਤਾ ਕਿ "ਇੰਨੀਆਂ ਸਾਰੀਆਂ ਸੈਲਫੀ ਤਾਂ ਲੈ ਲਈਆਂ ਹਨ"। ਇਹ ਸੁਣ ਕੇ ਪ੍ਰਸ਼ੰਸਕ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਉੱਚੀ ਦੇਣੀ ਕਿਹਾ, "ਭਾੜ ਮੇਂ ਜਾ"। ਹਾਲਾਂਕਿ, ਸਟਾਰ ਆਲਰਾਊਂਡਰ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਉਹ ਚੁੱਪਚਾਪ ਉੱਥੋਂ ਚਲੇ ਗਏ।
ਸ਼ਾਨਦਾਰ ਫਾਰਮ ਵਿੱਚ ਹਨ ਹਾਰਦਿਕ
ਦੱਸਣਯੋਗ ਹੈ ਕਿ ਹਾਰਦਿਕ ਪੰਡਿਆ ਏਸ਼ੀਆ ਕਪ 2025 ਦੌਰਾਨ ਜ਼ਖਮੀ ਹੋ ਗਏ ਸਨ, ਪਰ ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਵਿੱਚ ਸ਼ਾਨਦਾਰ ਵਾਪਸੀ ਕੀਤੀ। ਉਨ੍ਹਾਂ ਨੇ ਇਸ ਸੀਰੀਜ਼ ਦੇ ਚਾਰ ਮੈਚਾਂ ਵਿੱਚ 156 ਰਨ ਬਣਾਏ ਅਤੇ 3 ਵਿਕਟਾਂ ਵੀ ਲਈਆਂ। ਹਾਰਦਿਕ ਨੇ ਭਾਰਤੀ ਟੀਮ ਲਈ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ 2000 ਤੋਂ ਵੱਧ ਰਨ ਬਣਾਏ ਹਨ ਅਤੇ 101 ਵਿਕਟਾਂ ਵੀ ਹਾਸਲ ਕੀਤੀਆਂ ਹਨ।
ਗੋਲਡਨ ਬੁਆਏ ਨੀਰਜ ਚੋਪੜਾ ਦੇ ਵਿਆਹ ਦੀ ਰਿਸੈਪਸ਼ਨ 'ਚ ਸ਼ਾਮਲ ਹੋਏ CM ਨਾਇਬ ਸੈਣੀ
NEXT STORY