ਅੰਮ੍ਰਿਤਸਰ (ਰਮਨ)- ਸ਼ਹਿਰ ’ਚ ਸੀਵਰੇਜ ਸਿਸਟਮ ਤੇ ਵਿਕਾਸ ਕੰਮਾਂ ’ਤੇ ਕਰੋੜਾਂ ਰੁਪਏ ਅਤੇ ਖਰਚ ਕਰ ਕੇ ਨਿਗਮ ਅੱਜ ਮੀਂਹ ਦੇ ਸਾਹਮਣੇ ਫੇਲ ਹੋ ਗਿਆ ਹੈ। ਇਸਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਜੰਮਕੇ ਭੜਾਸ ਕੱਢੀ। ਗੁਰੂ ਨਗਰੀ ’ਚ ਹੋਈ ਲਗਾਤਾਰ ਬਰਸਾਤ ਨਾਲ ਮੌਸਮ ਤਾਂ ਸੁਹਾਵਨਾ ਹੋ ਗਿਆ ਪਰ ਸੜਕਾਂ ’ਤੇ ਗੋਡਿਆਂ ਤੱਕ ਪਾਣੀ ਆ ਗਿਆ। ਸੀਜਨ ਦੇ ਰਿਕਾਰਡ ਤੋੜ ਮੀਂਹ ਲੋਕਾਂ ਲਈ ਆਫਤ ਬਣੀ। ਸਵੇਰੇ ਸਾਢੇ 6 ਵਜੇ ਤੋਂ ਸ਼ੁਰੂ ਹੋਇਆ ਮੀਂਹ ਦੇਰ ਸ਼ਾਮ ਤੱਕ ਪੈਦਾ ਰਿਹਾ ਤੇ ਮੁੱਖ ਸੜਕਾਂ ’ਤੇ ਤਾਂ ਜਲਥਲ ਰਿਹਾ ਹੀ ਬਲਕਿ ਅੰਦਰੂਨ ਸ਼ਹਿਰ ਦੇ ਨਾਲ-ਨਾਲ ਗਲੀਆਂ, ਬਾਜ਼ਾਰਾਂ ’ਚ ਵੀ ਮਾੜਾ ਹਾਲ ਦੇਖਣ ਨੂੰ ਮਿਲਿਆ ਕਈ ਇਲਾਕਿਆਂ ’ਚ ਦੁਕਾਨਾਂ ਅਤੇ ਘਰਾਂ ਦੇ ਅੰਦਰ ਵੀ ਪਾਣੀ ਆ ਗਿਆ, ਜਿਸਦੇ ਨਾਲ ਲੋਕਾਂ ਨੇ ਨਿਗਮ ਪ੍ਰਸ਼ਾਸਨ ਨੂੰ ਜੰਮਕੇ ਕੋਸਿਆ, ਹੈਰੀਟੇਜ਼ ਸਟਰੀਟ, ਜਲਿਆਂਵਾਲਾ ਬਾਗ ਤੇ ਪਾਸ਼ ਏਰੀਆ ਦੀ ਸੜਕਾਂ ਵੀ ਜਲ-ਥਲ ਹੋਈ ਪਈ ਸੀ। ਸ਼ਹਿਰ ’ਚ ਹੋਏ ਕਰੋੜਾਂ ਦੇ ਵਿਕਾਸ ਕਾਰਜਾਂ ’ਤੇ ਤਿੰਨ-ਤਿੰਨ ਫੁੱਟ ਖੜਾ ਪਾਣੀ ਨਿਗਮ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜੇ ਕਰ ਰਿਹਾ ਹੈ। ਉਥੇ ਹੀ ਕਈ ਲੋਕਾਂ ਦੇ ਦੋਪਹੀਆ ਵਾਹਨ ਤੇ ਕਾਰਾਂ ਪਾਣੀ ’ਚ ਬੰਦ ਹੋ ਗਈਆਂ। ਸ਼ਹਿਰ ਦੇ ਸਰਕਾਰੀ ਦਫ਼ਤਰ, ਸੀਵਰੇਜ ਬੋਰਡ ਦਫਤਰ, ਨਿਗਮ ਦਫ਼ਤਰ, ਜੋਨਲ ਦਫਤਰ, ਆਟੋ ਵਰਕਸ਼ਾਪ , ਇੰਪਰੂਵਮੈਂਟ ਟਰੱਸਟ, ਸਿਵਲ ਹਸਪਤਾਲ ਸਮੇਤ ਹੋਰ ਸਰਕਾਰੀ ਦਫ਼ਤਰਾਂ ਦੇ ਬਾਹਰ ਪਾਣੀ ਖੜਾ ਰਿਹਾ ਜਿਸਦੇ ਨਾਲ ਲੋਕਾਂ ਨੂੰ ਉੱਥੇ ਜਾਣ ’ਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।
ਇਹ ਖ਼ਬਰ ਪੜ੍ਹੋ-ਟੀ20 ਵਿਸ਼ਵ ਕੱਪ 2021 ਲਈ ਵਿੰਡੀਜ਼ ਟੀਮ ਦਾ ਐਲਾਨ, ਇੰਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਪੁਲਸ ਕਮਿਸ਼ਨਰ ਉੱਤਰੇ ਸੜਕਾਂ ’ਤੇ : ਪੁਲਸ ਕਮਿਸ਼ਨਰ ਵਿਕਰਮਜੀਤ ਸਿੰਘ ਦੁੱਗਲ ਆਪਣੀ ਪੁਲਸ ਫੋਰਸ ਅਤੇ ਟ੍ਰੈਫ਼ਿਕ ਪੁਲਸ ਸਮੇਤ ਨੰਗੇ ਪੈਰੀ ਮੀਂਹ ਦੇ ਪਾਣੀ ’ਚ ਚਲੇ ਉਥੇ ਹੀ ਉਨ੍ਹਾਂ ਦੇ ਨਾਲ ਏ. ਡੀ. ਸੀ. ਪੀ. ਟ੍ਰੈਫ਼ਿਕ ਜਸਵੰਤ ਕੌਰ, ਏ. ਸੀ. ਪੀ. ਟ੍ਰੈਫ਼ਿਕ ਗੁਰਮੀਤ ਸਿੰਘ, ਟ੍ਰੈਫ਼ਿਕ ਇੰਚਾਰਜ ਅਨੂਪ ਕੁਮਾਰ ਆਦਿ ਮੌਜੂਦ ਸਨ । ਇਸ ਦੌਰਾਨ ਜਿੱਥੇ ਟ੍ਰੈਫ਼ਿਕ ਜਾਮ ਸੀ ਉਨ੍ਹਾਂ ਸੜਕਾਂ ’ਤੇ ਜਾਮ ਨੂੰ ਖੁਲਵਾਇਆ, ਟ੍ਰੈਫ਼ਿਕ ਕਲੀਅਰ ਕਰਵਾਇਆ। ਲੋਕਾਂ ਨੇ ਪੁਲਸ ਕਮਿਸ਼ਨਰ ਨੂੰ ਸੜਕ ’ਤੇ ਵੇਖ ਕੇ ਸ਼ਲਾਘਾ ਕੀਤੀ ਅਤੇ ਨਿਗਮ ਪ੍ਰਸ਼ਾਸਨ ਨੂੰ ਜੰਮਕੇ ਕੋਸਿਆ।
ਇਹ ਖ਼ਬਰ ਪੜ੍ਹੋ- ਟੈਸਟ ਮੈਚ ਰੱਦ ਹੋਣ 'ਤੇ ਸਾਬਕਾ ਖਿਡਾਰੀ ਬੋਲੇ- ਸ਼ਾਨਦਾਰ ਸੀਰੀਜ਼ ਦਾ ਇਸ ਸਥਿਤੀ 'ਚ ਆਉਣਾ ਨਿਰਾਸ਼ਾਜਨਕ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੁੱਖ ਸਕੱਤਰ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਵਿਸ਼ੇਸ਼ ਟਾਸਕ ਫੋਰਸ ਤੇ ਨੋਡਲ ਅਫ਼ਸਰ ਲਗਾਉਣ ਦੇ ਹੁਕਮ
NEXT STORY