ਰਾਜਪੁਰਾ (ਨਿਰਦੋਸ਼, ਚਾਵਲਾ,ਕੇ. ਬੀ.) — ਸ਼ਹਿਰ 'ਚ ਲਗਾਤਾਰ ਹੋ ਰਹੇ ਗੈਰ-ਕਾਨੂੰਨੀ ਕਬਜ਼ਿਆਂ ਤੇ ਨਿਰਮਾਣ ਦੇ ਵਿਰੋਧ 'ਚ ਕਾਊਂਸਲਰ ਪਵਨ ਮਖੀਜਾ ਨੇ ਨਗਰ ਕੌਂਸਲ 'ਚ ਧਰਨਾ ਦੇ ਕੇ ਰੋਸ ਪ੍ਰਗਟ ਕੀਤਾ। ਇਸ ਨੂੰ ਲੈ ਕੇ ਪਵਨ ਮਖੀਜਾ ਨੇ ਦੱਸਿਆ ਕਿ ਸ਼ਹਿਰ 'ਚ ਪਿਛਲੇ ਲੰਮੇ ਸਮੇਂ ਤੋਂ ਗੈਰ-ਕਾਨੂੰਨੀ ਕਬਜ਼ਿਆਂ ਦੇ ਇਲਾਵਾ ਬਿਨਾਂ ਨਕਸ਼ਾ ਪਾਸ ਕਰਵਾਏ ਗੈਰ-ਕਾਨੂੰਨੀ ਨਿਰਮਾਣ ਦਾ ਕੰਮ ਜ਼ੋਰਾਂ 'ਤੇ ਹੈ।
ਇੰਨਾ ਹੀ ਨਹੀਂ ਸਰਕਾਰੀ ਹਸਪਤਾਲ ਦੇ ਕੋਲ ਇਕ ਖੋਖਾ ਪਿਆ ਸੀ, ਜਿਸ ਨੂੰ 4 ਸਤੰਬਰ 2017 ਨੂੰ ਨਗਰ ਕੌਂਸਲ ਦੀ ਹੋਈ ਮੀਟਿੰਗ 'ਚ ਕਥਿਤ ਤੌਰ 'ਤੇ ਗੈਰ ਕਾਨੂੰਨੀ ਦੱਸ ਕੇ ਹਟਾਉਣ ਦੀ ਗੱਲ ਕੀਤੀ ਗਈ ਸੀ ਪਰ ਬੀਤੀ ਰਾਤ ਉਸ ਸਮੇਂ ਹਦ ਹੋ ਗਈ, ਜਦ ਉਕਤ ਖੋਖੇ ਨੂੰ ਉਥੋਂ ਹਟਾਉਣ ਤੋਂ ਬਾਅਦ ਥੋੜੀ ਦੂਰ 'ਤੇ ਰੱਖ ਦਿੱਤਾ ਗਿਆ।
ਮਖੀਜਾ ਨੇ ਦੋਸ਼ ਲਗਾਇਆ ਕਿ ਇਸ ਕੰਮ 'ਚ ਸ਼ਹਿਰ ਦੇ ਇਕ ਵੱਡੇ ਨੇਤਾ ਦੇ ਆਸ਼ੀਰਵਾਦ ਨਾਲ ਦੂਜੀ ਜਗ੍ਹਾ 'ਤੇ ਖੋਖਾ ਰੱਖ ਦਿੱਤਾ ਗਿਆ ਹੈ। ਇਸ ਨਾਲ ਸਵਾਲ ਉੱਠਣ ਲੱਗੇ ਹਨ ਕਿ ਜੇਕਰ ਪਹਿਲਾਂ ਵਾਲੀ ਜਗ੍ਹਾ 'ਤੇ ਖੋਖਾ ਗੈਰ-ਕਾਨੂੰਨੀ ਸੀ ਤਾਂ ਦੂਜੀ ਜਗ੍ਹਾ 'ਤੇ ਜਾਇਜ਼ ਕਿਵੇਂ ਹੋ ਸਕਦਾ ਹੈ? ਹੈਰਾਨੀ ਦੀ ਗੱਲ ਹੈ ਕਿ ਜਿਸ ਵਿਅਕਤੀ ਨੂੰ ਖੋਖਾ ਅਲਾਟ ਕੀਤਾ ਗਿਆ ਸੀ, ਉਸ ਸਮੇਂ ਅਲਾਟੀ ਦੀ ਉਮਰ 1981 'ਚ ਸਿਰਫ 7 ਸਾਲ ਦੀ ਦੱਸੀ ਜਾਂਦੀ ਹੈ, ਜੋ ਮੌਜੂਦਾ ਸਮੇਂ 'ਚ ਸਰਕਾਰੀ ਵਿਭਾਗ 'ਚ ਤਾਇਨਾਤ ਹੈ।
ਇਸ ਨਾਲ ਸਵਾਲ ਉਠਦਾ ਹੈ ਕਿ 7 ਸਾਲ ਦੇ ਬੱਚੇ ਨੂੰ ਇਸ ਤਰ੍ਹਾਂ ਦੀ ਅਲਾਟਮੈਂਟ ਦੀ ਸਜ਼ਾ ਹੋ ਸਕਦੀ ਹੈ? ਇੰਨਾ ਹੀ ਨਹੀਂ ਸ਼ਹਿਰ 'ਚ ਬਿਨਾਂ ਨਕਸ਼ੇ ਤੋਂ ਨਿਰਮਾਣ ਕੀਤੇ ਜਾ ਰਹੇ ਹਨ। ਜਿਸ ਨਾਲ ਨਗਰ ਕੌਂਸਲ ਨੂੰ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ। ਇਕ ਆਗੂ ਆਪਣੀ ਰਾਜਨੀਤੀ ਚਮਕਾਉਣ ਲਈ ਨਗਰ ਕੌਂਸਲ ਅਧਿਕਾਰੀਆਂ 'ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਨ ਲਈ ਕਥਿਤ ਤੌਰ 'ਤੇ ਦਬਾਅ ਪਾਇਆ ਹੈ। ਮਖੀਜਾ ਨੇ ਕਿਹਾ ਕਿ ਨਗਰ ਕੌਂਸਲ ਦੀ ਹੋਣ ਵਾਲੀ ਮੀਟਿੰਗ 'ਚ ਮਾਮਲੇ ਨੂੰ ਚੁੱਕਿਆ ਜਾਵੇਗਾ ਤੇ ਜੇਕਰ ਇਸ ਤੋਂ ਬਾਅਦ ਵੀ ਕੋਈ ਹਲ ਨਹੀਂ ਨਿਕਲਿਆ ਤਾਂ ਫਿਰ ਅਦਾਲਤ ਦਾ ਦਰਵਾਜਾ ਖਟਖਟਾਇਆ ਜਾਵੇਗਾ।
ਕਿਸੇ ਨੂੰ ਵੀ ਨਿਯਮਾਂ ਦੇ ਖਿਲਾਫ ਕੰਮ ਨਹੀਂ ਕਰਨ ਦਿੱਤਾ ਜਾਵੇਗਾ : ਕੌਂਸਲ ਉਪ-ਪ੍ਰਧਾਨ
ਇਸ ਸੰਬੰਧੀ ਨਗਰ ਕੌਂਸਲ ਦੇ ਉਪ-ਪ੍ਰਧਾਨ ਅਮਨਦੀਪ ਸਿੰਘ ਨਾਗੀ ਨੇ ਕਿਹਾ ਕਿ ਕਿਸੇ ਨੂੰ ਵੀ ਨਿਯਮਾਂ ਦੇ ਖਿਲਾਫ ਕੰਮ ਨਹੀਂ ਕਰਨ ਦਿੱਤਾ ਜਾਵੇਗਾ ਪਰ ਜੋ ਵੀ ਕੰਮ ਗੈਰ ਕਾਨੂੰਨੀ ਹੋਵੇਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਨੂੰ ਅੰਜਾਮ 'ਚ ਲਿਆਂਦਾ ਜਾਵੇਗਾ।
ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ
NEXT STORY