ਮਾਨਸਾ (ਸੰਦੀਪ ਮਿੱਤਲ) : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਚੋਣ ਪ੍ਰੋਗਰਾਮ ਅਨੁਸਾਰ ਨਗਰ ਕੌਂਸਲ ਮਾਨਸਾ ਦੇ 27 ਵਾਰਡਾਂ ਲਈ ਬੀਤੀ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਸ਼ੁਰੂ ਹੋ ਗਈ। ਗਿਣਤੀ ਸ਼ੁਰੂ ਹੁੰਦੇ ਹੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਧੜਕਣਾਂ ਵੀ ਤੇਜ਼ ਹੋ ਗਈਆਂ ਹਨ। ਗਿਣਤੀ ਕੇਂਦਰਾਂ ਦੇ ਬਾਹਰ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਅਤੇ ਹਰ ਪਾਸੇ ਚੋਣ ਨਤੀਜਿਆਂ ਨੂੰ ਲੈ ਕੇ ਚਰਚਾਵਾਂ ਦਾ ਮਾਹੌਲ ਬਣਿਆ ਹੋਇਆ ਹੈ। ਗਿਣਤੀ ਕਾਰਜ ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਗਿਣਤੀ ਕੇਂਦਰਾਂ ਦੇ ਅੰਦਰ ਅਤੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ : Punjab MC Elections Result 2026 : ਮੋਹਾਲੀ 'ਚ ਵੋਟਾਂ ਦੀ ਗਿਣਤੀ ਜਾਰੀ, ਸੁਰੱਖਿਆ ਦੇ ਸਖ਼ਤ ਪ੍ਰਬੰਧ
ਪੁਲਿਸ ਅਧਿਕਾਰੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਆਮ ਲੋਕਾਂ ਦੀ ਆਵਾਜਾਈ ’ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਚੋਣ ਮੈਦਾਨ 'ਚ ਉਤਰੇ ਉਮੀਦਵਾਰ ਆਪਣੇ ਏਜੰਟਾਂ ਰਾਹੀਂ ਹਰ ਰਾਊਂਡ ਦੀ ਜਾਣਕਾਰੀ ਲੈ ਰਹੇ ਹਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਲੋਕ ਟੀ. ਵੀ., ਮੋਬਾਇਲ ਅਤੇ ਸੋਸ਼ਲ ਮੀਡੀਆ ਰਾਹੀਂ ਨਤੀਜਿਆਂ ’ਤੇ ਨਜ਼ਰ ਬਣਾਈ ਬੈਠੇ ਹਨ।
ਇਹ ਵੀ ਪੜ੍ਹੋ : GNDU ਦੇ VC ਤੇ ਰਜਿਸਟਰਾਰ ਨੂੰ ਕੈਦ ਦੀ ਸਜ਼ਾ, ਪੜ੍ਹੋ ਹਾਈਕੋਰਟ ਨੇ ਕਿਉਂ ਸੁਣਾਇਆ ਸਖ਼ਤ ਫ਼ੈਸਲਾ
ਕਈ ਵਾਰਡਾਂ 'ਚ ਸਖ਼ਤ ਮੁਕਾਬਲੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਕਾਰਨ ਨਤੀਜਿਆਂ ਨੂੰ ਲੈ ਕੇ ਉਤਸ਼ਾਹ ਅਤੇ ਉਤਸੁਕਤਾ ਹੋਰ ਵੱਧ ਗਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਿਣਤੀ ਦਾ ਕੰਮ ਪੂਰੀ ਸਾਵਧਾਨੀ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਰਵਾਇਆ ਜਾ ਰਿਹਾ ਹੈ। ਨਤੀਜੇ ਆਉਣ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਜਸ਼ਨ ਮਨਾਏ ਜਾਣ ਦੀ ਵੀ ਸੰਭਾਵਨਾ ਹੈ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਸ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪੜ੍ਹੋ ਹਰ ਪਲ ਦੀ ਅਪਡੇਟ
ਵਾਰਡ ਨੰਬਰ-15 ਤੋਂ ਕਾਂਗਰਸ ਦੇ ਉਮੀਦਵਾਰ 10 ਵੋਟਾਂ ਨਾਲ ਅੱਗੇ
ਵਾਰਡ ਨੰਬਰ-16 ਤੋਂ ਕਾਂਗਰਸ ਦੇ ਉਮੀਦਵਾਰ 284 ਵੋਟਾਂ ਨਾਲ ਅੱਗੇ
ਵਾਰਡ ਨੰਬਰ-17 ਤੋਂ ਸੱਤਾਧਾਰਿ ਪਾਰਟੀ ਦੇ ਉਮੀਦਵਾਰ 100 ਵੋਟਾਂ ਨਾਲ ਅੱਗੇ
ਵਾਰਡ ਨੰਬਰ-18 ਤੋਂ ਅਰਪੀ ਚੌਧਰੀ 81 ਵੋਟਾਂ ਨਾਲ ਅੱਗੇ
ਵਾਰਡ ਨੰਬਰ-19 ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਕਮਲੇਸ਼ ਰਾਣੀ 84 ਵੋਟਾਂ ਨਾਲ ਅੱਗੇ
ਬੋਹਾ ਦੇ 3 ਵਾਰਡਾਂ 'ਚੋਂ 2 'ਤੇ ਆਜ਼ਾਦ ਉਮੀਦਵਾਰ ਅਤੇ ਇਕ 'ਤੇ ਆਮ ਆਦਮੀ ਪਾਰਟੀ ਜਿੱਤੀ
ਬੋਹਾ ਕੁੱਲ ਵਾਰਡ : 13
ਆਜ਼ਾਦ ਉਮੀਦਵਾਰ : 3
ਆਪ : 1
ਬਰੇਟਾ ਕੁੱਲ ਵਾਰਡ : 14
ਆਜ਼ਾਦ ਉਮੀਦਵਾਰ : 4
ਆਪ : 1
ਮਾਨਸਾ ਵਾਰਡ ਨੰਬਰ-13 ਤੋਂ ਕਿਰਨਾ ਦੇਵੀ ਪਤਨੀ ਕ੍ਰਿਸ਼ਨ ਚੌਹਾਨ 566 ਵੋਟਾਂ ਨਾਲ ਜੇਤੂ
ਮਾਨਸਾ ਵਾਰਡ ਨੰਬਰ-12 ਤੋਂ ਭਾਜਪਾ ਉਮੀਦਵਾਰ ਪ੍ਰੇਮ ਸਾਗਰ ਭੋਲਾ 184 ਵੋਟਾਂ ਨਾਲ ਜਿੱਤੇ।
ਮਾਨਸਾ ਵਾਰਡ ਨੰਬਰ-8 ਤੋਂ ਆਪ ਦੇ ਹਰਪਾਲ ਸਿੰਘ ਪਾਲੀ 721 ਵੋਟਾਂ ਨਾਲ ਜੇਤੂ
ਮਾਨਸਾ ਵਾਰਡ ਨੰਬਰ-10 ਤੋਂ ਆਜ਼ਾਦ ਉਮੀਦਵਾਰ ਭੂਸ਼ਣ ਮੱਟੀ 656 ਵੋਟਾਂ ਨਾਲ ਜੇਤੂ
ਮਾਨਸਾ ਵਾਰਡ ਨੰਬਰ-2 ਵਿੱਚ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਵਿਰਕ ਜੇਤੂ
ਮਾਨਸਾ ਵਾਰਡ ਨੰਬਰ-4 ਤੋਂ ਆਜ਼ਾਦ ਉਮੀਦਵਾਰ ਰਾਜੂ ਘੰਡ ਜੇਤੂ
ਮਾਨਸਾ ਵਾਰਡ ਨੰਬਰ-14
ਆਪ ਉਮੀਦਵਾਰ ਸੁਨੀਲ ਨੀਨੂੰ 403 ਵੋਟਾਂ ਨਾਲ ਜੇਤੂ
ਮਾਨਸਾ ਵਾਰਡ ਨੰਬਰ-3 ਤੋਂ ਅਕਾਲੀ ਦਲ ਦੀ ਗੁਰਜੀਤ ਕੌਰ ਜਿੱਤੇ
ਮਾਨਸਾ ਵਾਰਡ ਨੰਬਰ-9 ਤੋਂ ਕਾਂਗਰਸ ਦੀ ਕ੍ਰਿਸ਼ਨਾ ਦੇਵੀ 109 ਵੋਟਾਂ ਨਾਲ ਜੇਤੂ ਰਹੀ
ਮਾਨਸਾ ਵਾਰਡ ਨੰਬਰ-11 ਤੋਂ ਅਕਾਲੀ ਦਲ ਦੇ ਸ਼ਿੰਦਰਪਾਲ 366 ਵੋਟਾਂ ਨਾਲ ਜੇਤੂ ਰਹੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੌਂਗੋਵਾਲ 'ਚ ਵੋਟਾਂ ਦੀ ਗਿਣਤੀ ਦਾ ਕੰਮ ਹੋਇਆ ਸ਼ੁਰੂ
NEXT STORY