ਲੌਂਗੋਵਾਲ (ਵਸ਼ਿਸਟ,ਵਿਜੇ) : ਨਗਰ ਕੌਂਸਲ ਲੌਂਗੋਵਾਲ ਦੇ 15 ਵਾਰਡਾਂ ਵਿਚ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸਲਾਈਟ ਯੂਨੀਵਰਸਟੀ) ਦੇ ਫੈਕਲਟੀ ਕਲੱਬ ਵਿਚ ਸ਼ੁਰੂ ਹੋ ਚੁੱਕਾ ਹੈ। ਥਾਣਾ ਮੁਖੀ ਬਲਵੰਤ ਸਿੰਘ ਬਲਿੰਗ ਨੇ ਦੱਸਿਆ ਕਿ ਇਸ ਸਬੰਧ ਵਿਚ ਸਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਲਈ ਇਕ ਸੌ ਤੋਂ ਵਧੇਰੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਦੀ ਅਗਵਾਈ ਦੋ ਡੀ.ਐਸ.ਪੀ ਕਰ ਰਹੇ ਹਨ। ਚੋਣ ਅਧਿਕਾਰੀ ਅਮਿਤ ਕੁਮਾਰ ਦੀ ਦੇਖ-ਰੇਖ ਹੇਠ ਪਹਿਲਾਂ 1 ਤੋਂ 8 ਵਾਰਡ ਤੱਕ ਗਿਣਤੀ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ 9 ਤੋਂ 15 ਵਾਰਡਾਂ ਤੱਕ ਵੋਟਾਂ ਦੀ ਗਿਣਤੀ ਹੋਵੇਗੀ।
ਯਾਦ ਰਹੇ ਕਿ ਲੌਂਗੋਵਾਲ ਦੇ 15 ਵਾਰਡਾਂ ਲਈ 47 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਚੋਣ ਅਮਲਾ ਅਤੇ ਕਾਊਂਟਿੰਗ ਏਜੰਟ ਜਿੱਥੇ ਗਿਣਤੀ ਕੇਂਦਰ ਵਿਚ ਤਾਇਨਾਤ ਹਨ, ਉਥੇ ਹੀ ਵੱਖ-ਵੱਖ ਉਮੀਦਵਾਰਾਂ ਦੇ ਸਮਰਥਕ ਬਾਹਰ ਨਤੀਜਿਆਂ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਕਾਊਂਟਿੰਗ ਸੈਂਟਰਾਂ 'ਚ ਮਾੜੇ ਪ੍ਰਬੰਧ! ਗਰਮੀ ਵਿਚ ਪਾਣੀ ਅਤੇ ਬੈਠਣ ਲਈ ਕੁਰਸੀ ਨੂੰ ਵੀ ਤਰਸੇ ਉਮੀਦਵਾਰਾਂ ਦੇ ਏਜੰਟ
NEXT STORY