ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਪਿੰਡ ਸੌਤਲਾ ਦੇ ਸ਼ਮਸ਼ਾਨਘਾਟ ਵਿਚ ਇਕ ਪ੍ਰੇਮੀ ਜੋੜੇ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਦੋਵੇਂ ਮ੍ਰਿਤਕ ਵਿਆਹੇ ਹੋਏ ਸਨ ਅਤੇ ਬੱਚਿਆਂ ਵਾਲੇ ਸਨ। ਪੁਲਸ ਮੁਤਾਬਕ ਉਕਤ ਜੋੜੇ ਵਿਚਾਲੇ ਨਜ਼ਦੀਕੀਆਂ ਵੱਧ ਗਈਆਂ ਪਰ ਵਿਆਹੁਤਾ ਹੋਣ ਕਰਕੇ ਪਿਆਰ ਪ੍ਰਵਾਨ ਨਾ ਚੜ੍ਹਦਾ ਵੇਖ ਇਨ੍ਹਾਂ ਨੇ ਸ਼ਮਸ਼ਾਨਘਾਟ 'ਚ ਜਾ ਕੇ ਜ਼ਹਿਰ ਖਾ ਲਿਆ।
ਫਿਲਹਾਲ ਪੁਲਸ ਵਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੁਲਸ ਮੁਤਾਬਕ ਮ੍ਰਿਤਕ ਮਹਿਲਾ ਦਾ ਪਤੀ ਵਿਦੇਸ਼ ਵਿਚ ਰਹਿ ਰਿਹਾ ਹੈ ਅਤੇ ਦੋਵਾਂ ਪਰਿਵਾਰਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
'ਆਪ' ਦੀ ਪ੍ਰਤੀਕਿਰਿਆ ਉਸ ਦੀ ਹਾਰ ਨੂੰ ਦਰਸਾਉਣ ਲੱਗੀ ਹੈ : ਕੈਪਟਨ
NEXT STORY