ਹੈਦਰਾਬਾਦ- ਹੈਦਰਾਬਾਦ 'ਚ ਐੱਮਬੀਬੀਐੱਸ ਦੀ ਪੜ੍ਹਾਈ ਪੂਰੀ ਕਰ ਚੁੱਕੀ 23 ਸਾਲਾ ਇਕ ਔਰਤ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਸ ਔਰਤ ਨੇ ਇਹ ਕਦਮ ਇਸ ਲਈ ਚੁੱਕਿਆ, ਕਿਉਂਕਿ ਉਸ ਦੇ ਪਰਿਵਾਰ ਵਾਲਿਆਂ ਨੇ ਘਰ 'ਚ ਪਾਲਤੂ ਬਿੱਲੀ ਰੱਖਣ 'ਤੇ ਨਾਰਾਜ਼ਗੀ ਜਤਾਈ ਸੀ। ਪੁਲਸ ਨੇ ਦੱਸਿਆ ਕਿ ਇੱਥੇ ਅਲਵਾਲ 'ਚ ਉਸ ਨੇ ਆਪਣੇ ਘਰ ਸ਼ੁੱਕਰਵਾਰ ਨੂੰ ਫਾਹਾ ਲੈ ਲਿਆ।
ਉਸ ਨੇ ਦੱਸਿਆ ਕਿ ਐੱਮਬੀਬੀਐੱਸ ਤੋਂ ਬਾਅਦ ਅੱਗੇ ਦੀ ਪੜ੍ਹਾਈ ਦੀ ਤਿਆਰੀ ਕਰ ਰਹੀ ਇਹ ਔਰਤ ਪਿਛਲੇ ਤਿੰਨ ਮਹੀਨਿਆਂ ਤੋਂ ਪਾਲਤੂ ਜਾਨਵਰ ਪਾਲ ਰਹੀ ਸੀ। ਪੁਲਸ ਅਨੁਸਾਰ ਔਰਤ ਦੇ ਮਾਤਾ-ਪਿਤਾ ਨੇ ਇਸ 'ਤੇ ਨਾਰਾਜ਼ਗੀ ਜਤਾਈ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਇੱਥੇ ਮੀਰਪੇਟ 'ਚ 18 ਮਾਰਚ ਨੂੰ 29 ਸਾਲਾ ਇਕ ਵਿਦਿਆਰਥੀ ਨੇ ਆਪਣੀ ਪਾਲਤੂ ਬਿੱਲੀ ਦੀ ਮੌਤ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਣੀ ਦੀ ਹਰ ਬੂੰਦ ਕੀਮਤੀ: ਵਿਸ਼ਵ ਜਲ ਦਿਵਸ 'ਤੇ PM ਮੋਦੀ ਨੇ ਕੀਤੀ ਪਾਣੀ ਬਚਾਉਣ ਦੀ ਅਪੀਲ
NEXT STORY