ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਬੇਸ਼ੱਕ ਮੇਰੇ ਪਾਪਾ ਜ਼ਿੰਦਗ਼ੀ ਦੀ ਜੰਗ ਹਾਰ ਗਏ ਹਨ, ਪ੍ਰੰਤੂ ਉਹ ਬੇਗ਼ੁਨਾਹ ਸਨ ਤੇ ਆਖਿਰ ਨਿਆਂ ਦੇ ਮੰਦਿਰ 'ਚੋਂ ਉਨ੍ਹਾਂ ਦੀ ਸਖਸ਼ੀਅਤ ਬੇਦਾਗ਼ ਹੋ ਕੇ ਬਾਹਰ ਆਈ ਹੈ। ਇਹ ਕਹਿਣਾ ਹੈ ਕਾਂਗਰਸ ਦੇ ਦਿੱਗਜ ਆਗੂ ਰਹੇ ਮਰਹੂਮ ਜਸਬੀਰ ਸਿੰਘ ਜੱਸ ਬੁਰਜ ਦੇ ਬੇਟੇ ਅਤੇ ਕਾਂਗਰਸ ਦੇ ਸੂਬਾ ਸਕੱਤਰ ਕਰਨਬੀਰ ਸਿੰਘ ਬੁਰਜ ਦਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਰਨਬੀਰ ਸਿੰਘ ਬੁਰਜ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਜਸਬੀਰ ਸਿੰਘ ਜੱਸ ਬੁਰਜ ਨੂੰ ਸਿਆਸਤ 'ਚ ਸੌੜੀ ਸੋਚ ਰੱਖਣ ਵਾਲੇ ਕੁਝ ਲੋਕਾਂ ਵੱਲੋਂ ਝੂਠੇ ਕੇਸ 'ਚ ਫਸਾਇਆ ਗਿਆ ਸੀ, ਜਿਸ ਮਾਮਲੇ ਦਾ ਉਨ੍ਹਾਂ ਦੇ ਮਨ 'ਤੇ ਇੰਨਾ ਡੂੰਘਾ ਅਸਰ ਪਿਆ ਕਿ ਉਹ ਬਿਮਾਰ ਹੋ ਗਏ ਅਤੇ ਕੁਝ ਸਮੇਂ ਬਾਅਦ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਇਹ ਸੀ ਮਾਮਲਾ
ਕਰਨਬੀਰ ਸਿੰਘ ਬੁਰਜ ਨੇ ਦੱਸਿਆ ਕਿ ਮਿਤੀ 30/6/1999 ਨੂੰ ਚੰਡੀਗੜ੍ਹ•ਦੇ ਸੈਕਟਰ 34 ਸਥਿਤ ਇਕ ਵਹੀਕਲ ਪਾਰਕ 'ਚ ਧਮਾਕਾ ਹੋਇਆ ਸੀ, ਉਸ ਧਮਾਕੇ 'ਚ ਇਕ ਵਿਅਕਤੀ ਜ਼ਖਮੀ ਹੋਇਆ ਸੀ। ਇਸ ਮਾਮਲੇ 'ਚ ਸੈਕਟਰ 34 ਦੇ ਪੁਲਸ ਥਾਣੇ 'ਚ ਮੁਕਦਮਾਂ ਸ਼ੇਰ ਸਿੰਘ, ਗੁਰਬਖਸ਼ ਸਿੰਘ ਅਤੇ ਰਤਨਦੀਪ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ ਦੇਸ਼ ਦੀ ਸੁਰੱਖਿਆ ਅਤੇ ਅੱਤਵਾਦੀ ਗਤੀਵਿਧੀਆਂ ਨਾਲ ਜੁੜਿਆ ਹੋਣ ਕਰਕੇ ਉਸ ਸਮੇਂ ਸਿਆਸੀ ਹਲਕਿਆਂ ਸਮੇਤ ਪੂਰੇ ਪੰਜਾਬ 'ਚ ਚਰਚਾ ਬਣਿਆ ਰਿਹਾ ਸੀ। ਮਿਤੀ 27/9/2014 ਨੂੰ ਰਤਨਦੀਪ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਸਦੇ ਬਿਆਨਾਂ 'ਤੇ ਹੀ ਉਸ ਦੇ ਪਿਤਾ ਜਸਬੀਰ ਸਿੰਘ ਜੱਸ ਬੁਰਜ ਨੂੰ ਉਸ ਦੇ ਪਿੰਡ ਖੈਰਦੀ ਸਥਿਤ ਫਾਰਮ ਤੋਂ ਚੰਡੀਗੜ੍ਹ•ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਉਪਰੰਤ ਉਨ੍ਹਾਂ ਦੇ ਪਿਤਾ ਜਸਬੀਰ ਸਿੰਘ ਜੱਸ ਬੁਰਜ ਦੀ ਸਿਹਤ ਕਾਫ਼ੀ ਵਿਗੜ ਗਈ 'ਤੇ ਉਸਨੂੰ ਪੀ.ਜੀ.ਆਈ. ਚੰਡੀਗੜ੍ਹ 'ਚ ਇਲਾਜ ਲਈ ਦਾਖਲ ਕਰਾਇਆ ਗਿਆ, ਜਿਥੇ ਕੁਝ ਮਹੀਨਿਆਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਜੱਸ ਬੁਰਜ ਦੀ ਮੌਤ ਤੋਂ ਬਾਅਦ ਪੁਲਸ ਵੱਲੋਂ ਐਡੀਸ਼ਨਲ ਸੈਸ਼ਨ ਜੱਜ ਚੰਡੀਗੜ੍ਹ ਰਣਜੀਤ ਕੁਮਾਰ ਜੈਨ ਦੀ ਅਦਾਲਤ 'ਚ ਕੇਸ ਦਾ ਚਲਾਨ ਪੇਸ਼ ਕੀਤਾ ਗਿਆ ਸੀ।
'ਪਾਪਾ' ਦੀ ਬੇਦਾਗ਼ ਸ਼ਖਸੀਅਤ ਆਈ ਲੋਕਾਂ ਸਾਹਮਣੇ
ਕਰਨਬੀਰ ਸਿੰਘ ਬੁਰਜ ਨੇ ਦੱਸਿਆ ਕਿ ਉਸ ਦੇ ਪਾਪਾ ਬੇਸ਼ੱਕ ਜ਼ਿੰਦਗ਼ੀ ਦੀ ਜੰਗ ਹਾਰ ਗਏ ਪਰ ਉਨ੍ਹਾਂ ਵੱਲੋਂ ਆਪਣੇ ਪਾਪਾ ਦੀ ਬੇਦਾਗ਼ ਸ਼ਖਸੀਅ ਨੂੰ ਲੋਕਾਂ ਸਾਹਮਣੇ ਜੀਵਤ ਰੱਖਣ ਲਈ ਕਾਨੂੰਨ ਦੀ ਜੰਗ ਜਾਰੀ ਰੱਖੀ ਗਈ। ਕਰਨਬੀਰ ਬੁਰਜ ਨੇ ਦੱਸਿਆ ਕਿ ਇਸ ਮਾਮਲੇ 'ਚ 29 ਸਰਕਾਰੀ ਗਵਾਹ ਅਦਾਲਤ 'ਚ ਭੁਗਤੇ। ਉਨ੍ਹਾਂ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ 'ਚ ਇਸ ਮਾਮਲੇ 'ਚ ਉਸਦੇ ਪਾਪਾ ਸਮੇਤ ਸਾਰੇ ਲੋਕਾਂ ਨੂੰ ਨਿਰਦੋਸ਼ ਕਰਾਰ ਦਿੰਦਿਆਂ ਫੈਸਲਾ ਦਿੱਤਾ ਗਿਆ ਹੈ ਕਿ ਸ਼ੱਕ ਦੇ ਆਧਾਰ 'ਤੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੈ।
ਵਿਆਹੁਤਾ ਦੀ ਹੱਤਿਆ ਦੇ ਦੋਸ਼ 'ਚ ਪਤੀ ਸਮੇਤ ਪ੍ਰੇਮਿਕਾ ਨੂੰ ਉਮਰ ਕੈਦ ਦੀ ਸਜ਼ਾ
NEXT STORY