ਚੰਡੀਗੜ੍ਹ (ਸੰਦੀਪ) : ਜਨਤਕ ਥਾਵਾਂ 'ਤੇ ਗੋਲੀ ਮਾਰਨ ਦੀ ਧਮਕੀ ਨਾਲ ਭਰੇ ਪੋਸਟਰ ਲਗਾਉਣ ਦੇ ਮਾਮਲੇ ਵਿਚ ਦੋਸ਼ੀ ਬਲਜੀਤ ਸਿੰਘ ਖਾਲਸਾ ਨੂੰ ਜ਼ਿਲਾ ਅਦਾਲਤ ਨੇ 3 ਮਹੀਨੇ ਦੀ ਸਜ਼ਾ ਸੁਣਾਈ ਹੈ ਪਰ ਦੋਸ਼ੀ ਕੇਸ ਵਿਚ ਪਹਿਲਾਂ ਹੀ 3 ਮਹੀਨੇ ਜੇਲ 'ਚ ਕੱਟ ਚੁੱਕਾ ਹੈ। ਇਸ ਕਾਰਨ ਉਸ ਦੀ ਸਜ਼ਾ ਨੂੰ ਅੰਡਰਗੋਨ ਕਰ ਦਿੱਤਾ ਗਿਆ। ਸਜ਼ਾ ਦੇ ਨਾਲ ਅਦਾਲਤ ਨੇ ਦੋਸ਼ੀ 'ਤੇ 10 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਹੈ। ਸੈਕਟਰ-3 ਥਾਣਾ ਪੁਲਸ ਨੇ ਅਗਸਤ 2018 ਵਿਚ ਦੋਸ਼ੀ ਦੇ ਖਿਲਾਫ ਕੇਸ ਦਰਜ ਕੀਤਾ ਸੀ।
ਗੇਟ ਨੰ. 1 'ਤੇ ਲਗਾ ਰਿਹਾ ਸੀ ਪੋਸਟਰ
ਥਾਣਾ ਪੁਲਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨੇੜੇ ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਹੰਸਰਾਜ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਸੀ। ਹੈੱਡ ਕਾਂਸਟੇਬਲ ਹੰਸਰਾਜ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਾਈ ਕੋਰਟ ਦੇ ਗੇਟ ਨੰਬਰ-1 'ਤੇ ਇਕ ਵਿਅਕਤੀ ਪੋਸਟਰ ਲਗਾ ਰਿਹਾ ਹੈ। ਜਦ ਹੰਸਰਾਜ ਨੇ ਪੁਲਸ ਟੀਮ ਦੇ ਨਾਲ ਉਥੇ ਜਾ ਕੇ ਦੇਖਿਆ ਤਾਂ ਗੇਟ 'ਤੇ ਚਿਪਕਾਏ ਗਏ ਪੋਸਟਰ ਵਿਚ ਪੁਲਸ ਕਰਮਚਾਰੀਆਂ ਅਤੇ ਵਕੀਲਾਂ ਲਈ ਧਮਕੀ ਭਰਿਆ ਸੰਦੇਸ਼ ਲਿਖਿਆ ਹੋਇਆ ਸੀ।\
ਥਾਣੇ ਜਾਂ ਕੋਰਟ 'ਚ ਕੋਈ ਬੀੜੀ-ਸਿਗਰੇਟ ਪੀਂਦਾ ਦਿਸਿਆ ਤਾਂ ਗੋਲੀ ਮਾਰ ਦਿੱਤੀ ਜਾਵੇਗੀ
ਪੋਸਟਰ 'ਚ ਸੰਦੇਸ਼ ਲਿਖਿਆ ਸੀ ਕਿ ਕੋਈ ਵੀ ਜੇ ਪੁਲਸ ਥਾਣੇ ਜਾਂ ਕੋਰਟ ਵਿਚ ਬੀੜੀ, ਸਿਗਰੇਟ ਦਾ ਸੇਵਨ ਕਰਦਾ ਦਿਖਾਈ ਦਿੱਤਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਇਸ ਦੇ ਇਲਾਵਾ ਸ਼ਰਾਬ ਦੇ ਠੇਕੇਦਾਰਾਂ ਨੂੰ ਠੇਕੇ ਦੇ ਬਾਹਰ ਬੀੜੀ, ਸਿਗਰੇਟ ਅਤੇ ਪਾਨ ਦਾ ਸਟਾਲ ਨਾ ਲਗਾਉਣ ਦੀ ਧਮਕੀ ਦਿੱਤੀ ਸੀ। ਲਿਖਿਆ ਸੀ ਕਿ ਕੋਈ ਇਹ ਕੰਮ ਕਰਦਾ ਹੋਇਆ ਪਾਇਆ ਗਿਆ ਤਾਂ ਗੁਰੂ ਖਾਲਸਾ ਪੰਤ ਅਤੇ ਬੱਬਰ ਸ਼ੇਰਾਂ ਵਲੋਂ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਥਾਣਾ ਪੁਲਸ ਨੇ ਜਾਂਚ ਦੇ ਤਹਿਤ ਬਲਜੀਤ ਸਿੰਘ ਖਾਲਸਾ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ।
ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 534ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY