ਚੰਡਗੜ੍ਹ, (ਸੰਦੀਪ)— 6 ਸਾਲ ਪੁਰਾਣੇ ਪੀ. ਜੀ. ਆਈ. ਦੇ ਐੱਮ. ਡੀ./ਐੱਮ. ਐੱਸ. ਐਂਟਰੈਂਸ ਐਗਜ਼ਾਮ ਵਿਚ ਆਧੁਨਿਕ ਤਰੀਕੇ ਨਾਲ ਨਕਲ ਕਰਨ ਦੇ ਕੇਸ 'ਚ ਸੀ. ਜੇ. ਐੱਮ. ਕੋਰਟ ਨੇ 4 ਮੁਲਜ਼ਮਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਪੇਸ਼ੀ 'ਤੇ ਨਾ ਆਉਣ ਕਾਰਨ ਭਗੌੜੇ ਐਲਾਨ ਦਿੱਤਾ ਹੈ। ਕੋਰਟ ਵਲੋਂ ਭਗੌੜੇ ਐਲਾਨੇ ਜਾਣ ਵਾਲਿਆਂ 'ਚ ਹਰੀ ਪ੍ਰਿਆ, ਆਰ. ਪ੍ਰਮੀਲਾ, ਗਲੀ ਸੁਭਦ੍ਰਾ ਅਤੇ ਅਬਦੁਲ ਜੱਬਾਰ ਸ਼ਾਮਲ ਹਨ। ਸੀ. ਬੀ. ਆਈ. ਨੇ ਸਾਲ 2012 'ਚ ਇਸ ਮਾਮਲੇ ਵਿਚ ਐੱਗਜ਼ਾਮੀਨੇਸ਼ਨ ਸੈਂਟਰ 'ਤੇ ਛਾਪਾ ਮਾਰ ਕੇ ਕਈਆਂ ਨੂੰ ਕਾਬੂ ਕੀਤਾ ਸੀ।
ਇਸ ਕੇਸ ਵਿਚ ਸੀ. ਬੀ. ਆਈ. ਨੇ 32 ਨੂੰ ਮੁਲਜ਼ਮ ਬਣਾਇਆ ਸੀ। ਸੀ. ਬੀ. ਆਈ. ਵਲੋਂ ਦਰਜ ਕੀਤੇ ਗਏ ਕੇਸ ਮੁਤਾਬਕ ਨਵੰਬਰ 2012 ਵਿਚ ਇਥੇ ਪੀ. ਜੀ. ਆਈ. ਦੇ ਐੱਮ. ਡੀ./ਐੱਮ. ਐੱਸ. ਐਂਟਰੈਂਸ ਐੱਗਜ਼ਾਮ ਲਏ ਜਾ ਰਹੇ ਸਨ। ਇਸੇ ਦੌਰਾਨ ਸੀ. ਬੀ. ਆਈ. ਕੋਲ ਜਾਣਕਾਰੀ ਆਈ ਸੀ ਕਿ ਇਸ ਐਂਟਰੈਂਸ ਐੱਗਜ਼ਾਮ ਵਿਚ ਵੱਡੀ ਧਾਂਦਲੀ ਕੀਤੀ ਜਾ ਰਹੀ ਹੈ ਅਤੇ ਆਧੁਨਿਕ ਤਰੀਕੇ ਨਾਲ ਨਕਲ ਕਰਵਾਈ ਜਾ ਰਹੀ ਹੈ।
ਇਸ ਸੂਚਨਾ ਦੇ ਆਧਾਰ 'ਤੇ ਹੀ ਸੀ. ਬੀ. ਆਈ. ਨੇ ਇਥੇ ਐੱਗਜ਼ਾਮੀਨੇਸ਼ਨ ਸੈਂਟਰ 'ਤੇ ਰੇਡ ਮਾਰ ਕੇ ਨਕਲ ਕਰ ਰਹੇ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਸੀ. ਬੀ. ਆਈ. ਨੂੰ ਜਾਂਚ ਵਿਚ ਪਤਾ ਲੱਗਾ ਕਿ ਕੇਸ ਵਿਚ ਆਂਧਰਾ ਪ੍ਰਦੇਸ਼ ਦੇ ਗੁਰਿਵੀ ਰੈਡੀ, ਡਾ. ਗੰਗਾਧਰ ਰੈਡੀ ਅਤੇ ਡਾ. ਕੋਟੇਸ਼ ਨੂੰ ਮਿਲ ਕੇ ਇਸ ਸਾਰੇ ਸਕੈਮ ਨੂੰ ਅੰਜਾਮ ਦਿੱਤਾ ਸੀ। ਇਨ੍ਹਾਂ ਨੇ ਕਿਸੇ ਹੋਰ ਦੀ ਥਾਂ ਐੱਗਜ਼ਾਮ ਦੇਣ ਲਈ ਡੰਮੀ ਕੈਂਡੀਡੈਂਟਸ ਤਿਆਰ ਕੀਤੇ ਸਨ।
ਡੇਢ ਕਰੋੜ ਦੀ ਹੈਰੋਇਨ ਸਣੇ ਸਮੱਗਲਰ ਅੜਿੱਕੇ
NEXT STORY