ਸੰਗਰੂਰ/ਅਹਿਮਦਗੜ੍ਹ (ਰਿਕੀ)- ਮਿਸ਼ਨ ਫਤਿਹ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿਚ ਪੰਜਾਬ ਭਰ ਅੰਦਰ ਕੋਵਿਡ -19 ਦੀ ਵੈਕਸੀਨ ਸਿਹਤ ਕਾਮਿਆਂ ਨੂੰ ਲਗਾਈ ਜਾ ਰਹੀ ਹੈ । ਇਸ ਦੇ ਚੱਲਦਿਆਂ ਹੀ ਸਿਵਲ ਸਰਜਨ ਸੰਗਰੂਰ ਡਾ ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਬਲਾਕ ਫਤਹਿਗੜ੍ਹ ਪੰਜਗਰਾਈਆਂ ਵਿਚ ਪੈਂਦੇ ਡਾ.ਸੁਮਿਤ ਕੁਮਾਰ ਹਿੰਦ ਦੀ ਅਗਵਾਈ ਹੇਠ ਚੱਲ ਰਹੇ ਕਸਬਾ ਅਹਿਮਦਗੜ੍ਹ ਦੇ ਹਿੰਦ ਹਸਪਤਾਲ ਵਿਖੇ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ। ਜ਼ਿਕਰਯੋਗ ਹੈ ਕੇ ਹੁਣ ਤੱਕ ਇਹ ਜ਼ਿਲ੍ਹੇ ਦਾ ਪਹਿਲਾ ਨਿੱਜੀ ਹਸਪਤਾਲ ਹੈ, ਜਿੱਥੇ ਕੋਵਿਡ ਵੈਕਸੀਨ ਲਗਾਈ ਜਾਵੇਗੀ। ਇਸ ਮੌਕੇ ਵਿਸ਼ੇਸ਼ ਰੂਪ ਵਿਚ ਪਹੁੰਚੇ ਉਪ ਮੰਡਲ ਮੈਜਿਸਟਰੇਟ ਵਿਕਰਮਜੀਤ ਪਾਂਥੇ ਵੱਲੋਂ ਅੱਜ ਕੋਰੋਨਾ ਮਹਾਂਮਾਰੀ ਖ਼ਿਲਾਫ਼ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ।
ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਪ ਮੰਡਲ ਮੈਜਿਸਟਰੇਟ ਵਿਕਰਮਜੀਤ ਪਾਂਥੇ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਜਾਂ ਕੁਪ੍ਰਚਾਰ ਤੋਂ ਬਚਣਾ ਚਾਹੀਦਾ ਹੈ ਅਤੇ ਵੈਕਸੀਨ ਲਈ ਅੱਗੇ ਆਉਣਾ ਚਾਹੀਦਾ ਹੈ। ਵੈਕਸੀਨੇਸ਼ਨ ਦੇ ਪਹਿਲੇ ਦਿਨ 100 ਦੇ ਕਰੀਬ ਵਿਅਕਤੀਆਂ ਦੇ ਵੈਕਸੀਨੇਸ਼ਨ ਲਗਾਉਣ ਦਾ ਟੀਚਾ ਹੈ। ਇਸ ਸਮੇਂ ਵੈਕਸੀਨੇਟਰ ਦੀ ਡਿਉਟੀ ਏ. ਐੱਨ. ਐੱਮ ਸਰਬਜੀਤ ਕੌਰ ਅਤੇ ਰਣਜੀਤ ਕੌਰ ਅਤੇ ਹਿੰਦ ਹਸਪਤਾਲ ਦੇ ਸਟਾਫ਼ ਦੇ ਸਹਿਯੋਗ ਨਾਲ ਨਿਭਾਈ।
ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਇਸ ਐਮ ਓ ਡਾ.ਗੀਤਾ ਨੇ ਦੱਸਿਆ ਕਿ ਅੱਜ ਵੈਕਸੀਨੇਸ਼ਨ ਦੀ ਸ਼ੁਰੂਆਤ ਸਮੇਂ ਸੱਭ ਤੋਂ ਪਹਿਲਾਂ ਡਾ. ਪੁਨੀਤ ਹਿੰਦ ਅਤੇ ਡਾ.ਗਰਿਮਾ ਹਿੰਦ ਨੇ ਖੁਦ ਵੈਕਸੀਨ ਲਗਵਾਈ। ਡਾ.ਗੀਤਾ ਨੇ ਕਿਹਾ ਕੇ ਇਸ ਮੁਹਿੰਮ ਤਹਿਤ ਕੋਰੋਨਾ ਖ਼ਿਲਾਫ਼ ਅਗਲੇ ਮੋਰਚੇ 'ਤੇ ਤਾਇਨਾਤ ਸਿਹਤ ਕਰਮੀਆਂ ਨੂੰ 'ਕੋਵੀਸ਼ੀਲਡ' ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਗਈ। ਉਨਾਂ ਕਿਹਾ ਕਿ ਟੀਕਾ ਲੱਗਣ ਤੋਂ ਬਾਅਦ ਵੀ ਨਾਗਰਿਕਾਂ ਨੂੰ ਸੁਚੇਤ ਰਹਿਣ ਅਤੇ ਕੋਰੋਨਾ ਤੋਂ ਬਚਾਅ ਲਈ ਸੁਰੂਆਤੀ ਇਹਤਿਆਤੀ ਕਦਮ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਜ਼ਰੂਰੀ ਹੈ। ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਵਾਲਿਆਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲਗਵਾਉਣਾ ਬਹੁਤ ਜ਼ਰੂਰੀ ਹੈ। ਇਹ ਟੀਕਾ 18 ਸਾਲ ਤੋਂ ਘੱਟ ਉਮਰ, ਗਰਭਵਤੀ ਔਰਤਾਂ, ਵੈਕਸੀਨ 'ਚ ਇਸਤੇਮਾਲ ਕੀਤੇ ਕਿਸੇ ਸਮੱਗਰੀ ਤੋਂ ਐਲਰਜੀ ਵਾਲੇ ਅਤੇ ਬਿਮਾਰ ਵਿਅਕਤੀ ਨੂੰ ਨਹੀਂ ਲਾਇਆ ਜਾ ਸਕਦਾ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਠੀਕ ਹੋਣ ਤੋਂ 4 ਤੋਂ 8 ਹਫ਼ਤੇ ਬਾਅਦ ਹੀ ਉਸ ਨੂੰ ਇਹ ਟੀਕਾ ਲਾਇਆ ਜਾ ਸਕਦਾ ਹੈ। ਇਸ ਮੌਕੇ ਡਾ.ਵਰੁਨ ਕੁਮਾਰ ਹਿੰਦ, ਡਾ.ਮਹਿਕ ਜੋਸ਼ੀ, ਮਨਪ੍ਰੀਤ ਕੌਰ, ਬੀ.ਈ.ਈ ਸੋਨਦੀਪ ਸਿੰਘ ਸੰਧੂ, ਪ੍ਰਦੀਪ ਸੂਦ, ਰਾਜੇਸ਼ ਰਿਖੀ, ਮਨਦੀਪ ਸਿੰਘ ਜੰਡਾਲੀ, ਇਜਾਜ਼ ਅਲੀ, ਜਰਨੈਲ ਸਿੰਘ, ਸੱਜਣ ਸਿੰਘ ਸਮੇਤ ਹਿੰਦ ਹਸਪਤਾਲ ਦਾ ਸਮੂਹ ਸਟਾਫ਼ ਹਾਜ਼ਰ ਸੀ
ਕੇਂਦਰ ਖ਼ਿਲਾਫ਼ ਚੱਲ ਰਹੇ ਅੰਦੋਲਨ 'ਤੇ ਢੱਡਰੀਆਂਵਾਲਿਆਂ ਦਾ ਵੱਡਾ ਬਿਆਨ, ਕਿਸਾਨਾਂ ਨੂੰ ਕੀਤਾ ਸੁਚੇਤ
NEXT STORY