ਸਮਾਣਾ, (ਦਰਦ)- ਪਿੰਡ ਕੁਤਬਨਪੁਰ ਦੇ ਇਕ ਕਿਸਾਨ ਨੇ ਆਸਟ੍ਰੇਲੀਆ 'ਚ ਰਹਿੰਦੇ ਆਪਣੇ ਪਰਿਵਾਰ ਦੀ ਚਿੰਤਾ ਵਿਚ ਕੋਈ ਜ਼ਹਿਰਿਲੀ ਚੀਜ਼ ਖਾ ਕੇ ਆਤਮ-ਹੱਤਿਆ ਕਰ ਲਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ ਗਿਆ ਹੈ।
ਹਸਪਤਾਲ ਵਿਚ ਮ੍ਰਿਤਕ ਬਲਵਿੰਦਰ ਸਿੰਘ (65) ਪੁੱਤਰ ਜਸਵੰਤ ਸਿੰਘ ਦੇ ਵਾਰਸਾਂ ਨੇ ਦੱਸਿਆ ਕਿ ਉਸ ਦਾ ਲੜਕਾ ਪਰਿਵਾਰ ਸਮੇਤ 10 ਸਾਲਾਂ ਤੋਂ ਆਸਟ੍ਰੇਲੀਆ ਵਿਚ ਰਹਿ ਰਿਹਾ ਹੈ। ਬਲਵਿੰਦਰ ਸਿੰਘ ਦੀ ਪਤਨੀ ਵੀ ਇਕ ਸਾਲ ਤੋਂ ਆਪਣੇ ਲੜਕੇ ਕੋਲ ਆਸਟ੍ਰੇਲੀਆ ਗਈ ਹੋਈ ਹੈ। ਉਹ ਘਰ ਵਿਚ ਹੁਣ ਇਕੱਲਾ ਹੀ ਰਹਿ ਰਿਹਾ ਸੀ। ਵਿਸ਼ਵ ਭਰ ਵਿਚ ਫੈਲੀ 'ਕੋਰੋਨਾ' ਮਹਾਮਾਰੀ ਕਾਰਣ ਬਲਵਿੰਦਰ ਸਿੰਘ ਆਸਟ੍ਰੇਲੀਆ ਵਿਚ ਰਹਿ ਰਹੇ ਆਪਣੇ ਪਰਿਵਾਰ ਪ੍ਰਤੀ ਇਕ ਹਫਤੇ ਤੋਂ ਬਹੁਤ ਚਿੰਤਾ ਵਿਚ ਸੀ। ਅੱਜ ਉਸ ਨੇ ਸਵੇਰੇ ਕੋਈ ਜ਼ਹਿਰਿਲੀ ਚੀਜ਼ ਖਾ ਲਈ। ਉਸ ਨੂੰ ਗੰਭੀਰ ਹਾਲਤ ਵਿਚ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਿਜੱਥੇ ਉਸ ਦੀ ਮੌਤ ਹੋ ਗਈ।
ਪੰਜਾਬ 'ਚ ਅੱਜ ਕੋਰੋਨਾ ਪਾਜ਼ੇਟਿਵ ਦੇ 15 ਨਵੇਂ ਮਾਮਲੇ ਆਏ ਸਾਹਮਣੇ
NEXT STORY