ਜਲੰਧਰ (ਚੋਪੜਾ)– ਹੁਣ ਜ਼ਿਲ੍ਹੇ ਵਿਚ ਕੋਰੋਨਾ ਵੈਕਸੀਨ ਨਾ ਲੁਆਉਣ ਵਾਲੇ ਸਰਕਾਰੀ ਕਰਮਚਾਰੀ ਪਬਲਿਕ ਡੀਲਿੰਗ ਨਹੀਂ ਕਰ ਸਕਣਗੇ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਹੁਕਮ ਜਾਰੀ ਕੀਤੇ ਹਨ ਕਿ ਅਜਿਹੇ ਕਰਮਚਾਰੀਆਂ ਨੂੰ ਪਬਲਿਕ ਡੀਲਿੰਗ ਵਾਲੀਆਂ ਸੀਟਾਂ ਤੋਂ ਬਦਲਿਆ ਜਾਵੇ, ਜਿਨ੍ਹਾਂ ਅਜੇ ਤੱਕ ਵੈਕਸੀਨ ਨਹੀਂ ਲੁਆਈ ਤਾਂ ਕਿ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਕੋਵਿਡ ਵਾਇਰਸ ਦੀ ਇਨਫੈਕਸ਼ਨ ਤੋਂ ਬਚਾਉਣਾ ਯਕੀਨੀ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ : ਪਲਾਂ ’ਚ ਉਜੜਿਆ ਹੱਸਦਾ-ਵੱਸਦਾ ਪਰਿਵਾਰ, ਦੋ ਸਕੇ ਭਰਾਵਾਂ ਦੀ ਮੌਤ ਨਾਲ ਘਰ ’ਚ ਪੈ ਗਿਆ ਚੀਕ-ਚਿਹਾੜਾ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਫੈਸਲਾ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਵਿਚ ਹੋਈ ਸੂਬਾ ਪੱਧਰੀ ਵਰਚੁਅਲ ਮੀਟਿੰਗ ਦੌਰਾਨ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਿਰਫ਼ ਉਹੀ ਕਰਮਚਾਰੀ ਪਬਲਿਕ ਡੀਲਿੰਗ ਵਾਲੀਆਂ ਸੀਟਾਂ ’ਤੇ ਕੰਮ ਕਰ ਸਕਣਗੇ, ਜਿਨ੍ਹਾਂ ਕੋਵਿਡ ਵੈਕਸੀਨ ਲੁਆਈ ਹੋਵੇਗੀ। ਉਨ੍ਹਾਂ ਦੱਸਿਆ ਕਿ ਅਜਿਹਾ ਫੈਸਲਾ ਜਨਹਿੱਤ ਨੂੰ ਵੇਖਦਿਆਂ ਲਿਆ ਗਿਆ ਹੈ ਕਿ ਸਿਰਫ ਵੈਕਸੀਨ ਲੁਆਉਣ ਵਾਲੇ ਕਰਮਚਾਰੀ ਹੀ ਆਪਣੇ ਸਬੰਧਤ ਦਫਤਰਾਂ ਵਿਚ ਪਬਲਿਕ ਡੀਲਿੰਗ ਦੇ ਕੰਮ ਕਰ ਸਕਣਗੇ।
ਇਹ ਵੀ ਪੜ੍ਹੋ : ਬੈਡਮਿੰਟਨ ਖੇਡਦੇ-ਖੇਡਦੇ ਕਲੱਬ ’ਚ ਵਿਅਕਤੀ ਨੂੰ ਇੰਝ ਆਈ ਮੌਤ, ਵੇਖ ਲੋਕ ਵੀ ਹੋਏ ਹੈਰਾਨ
ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿਚ ਮੋਬਾਇਲ ਟੀਕਾਕਰਨ ਨੂੰ ਹੋਰ ਮਜ਼ਬੂਤ ਕਰਨ ਤੋਂ ਇਲਾਵਾ 105 ਕੋਵਿਡ ਵੈਕਸੀਨ ਲੁਆਉਣ ਸਬੰਧੀ ਸੈਸ਼ਨ ਸਾਈਟਾਂ ਨੂੰ ਸਾਰੇ ਸਿਹਤ ਅਤੇ ਵੈਲਨੈੱਸ ਸੈਂਟਰਾਂ ਸਮੇਤ 300 ਤੱਕ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਫਿਲਹਾਲ ਜ਼ਿਲ੍ਹੇ ਵਿਚ 105 ਕੋਵਿਡ ਟੀਕਾਕਰਨ ਸੈਸ਼ਨ ਸਾਈਟਾਂ ਹਨ, ਜਿਨ੍ਹਾਂ ਵਿਚੋਂ 50 ਸਰਕਾਰੀ ਅਤੇ 55 ਪ੍ਰਾਈਵੇਟ ਸੈਂਟਰ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ 85 ਫੀਸਦੀ ਫਰੰਟਲਾਈਨ ਅਤੇ 60 ਫੀਸਦੀ ਸਿਹਤ ਸੰਭਾਲ ਵਰਕਰਾਂ ਨੂੰ ਜ਼ਿਲ੍ਹੇ ਵਿਚ ਕੋਵਿਡ ਵੈਕਸੀਨ ਲਾਉਣ ਤੋਂ ਇਲਾਵਾ 33845 ਬਜ਼ੁਰਗਾਂ ਅਤੇ 45 ਸਾਲ ਦੇ ਸਹਿ-ਬੀਮਾਰੀ ਦੇ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਲਾਈ ਗਈ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਵਿਚ ਲੈਵਲ-2 ਲਈ 957 ਬੈੱਡ ਅਤੇ ਲੈਵਲ-3 ਲਈ 350 ਬੈੱਡਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਇਸ ਮੌਕੇ ਐੱਸ. ਐੱਸ. ਪੀ. ਡਾ. ਸੰਜੀਵ ਗਰਗ, ਏ. ਡੀ. ਸੀ. (ਵਿਕਾਸ) ਵਿਸ਼ੇਸ਼ ਸਾਰੰਗਲ, ਸਿਵਲ ਸਰਜਨ ਡਾ. ਬਲਵੰਤ ਸਿੰਘ, ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ, ਪੁੱਡਾ ਦੀ ਅਸਟੇਟ ਅਧਿਕਾਰੀ ਨਵਨੀਤ ਬੱਲ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਜਲੰਧਰ ਵਿਖੇ ਭਾਜਪਾ ਆਗੂ ਦੇ ਮੁੰਡੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਰੈਸਟੋਰੈਂਟਾਂ, ਬਾਰਜ਼, ਹੋਟਲਾਂ, ਮੈਰਿਜ ਪੈਲੇਸਾਂ, ਦਾਅਵਤ ਹਾਲਾਂ, ਸੈਲੂਨਾਂ ਅਤੇ ਉਦਯੋਗਾਂ ਦੇ ਮਾਲਕਾਂ ਨੂੰ ਕਿਹਾ ਕਿ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਟਾਫ ਵੱਲੋਂ ਕੋਵਿਡ ਵੈਕਸੀਨ ਲੁਆਉਣਾ ਯਕੀਨੀ ਬਣਾਉਣ ਕਿਉਂਕਿ ਸਰਕਾਰ ਵੱਲੋਂ 1 ਅਪ੍ਰੈਲ ਤੋਂ ਇਸ ਉਮਰ ਵਰਗ ਦੇ ਸਾਰੇ ਲੋਕਾਂ ਨੂੰ ਕੋਵਿਡ ਵੈਕਸੀਨ ਲਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਵਿਡ ਵੈਕਸੀਨ ਲਾਉਣੀ ਯਕੀਨੀ ਬਣਾਉਣ ਲਈ ਸਹਿ-ਬੀਮਾਰੀ ਹੋਣ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਫਤਿਹ ਗਰੁੱਪ ਦੀ ਦਹਿਸ਼ਤ, ਸ਼ਰੇਆਮ ਪੁਲਸ ਨੂੰ ਇੰਝ ਦਿੱਤੀ ਚੁਣੌਤੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬੀ.ਐੱਸ.ਐੱਫ. ਹੱਥ ਲੱਗੀ ਵੱਡੀ ਸਫ਼ਲਤਾ, ਕਰੋੜਾਂ ਦੇ ਮੁੱਲ ਦੀ ਹੈਰੋਇਨ ਸਣੇ ਬਰਾਮਦ
NEXT STORY