ਸ਼ੁਤਰਾਣਾ/ਪਾਤੜਾਂ (ਅਡਵਾਨੀ) - ਬਾਦਸ਼ਾਹਪੁਰ ਦੇ ਨਾਲ ਬੀੜ ਵਿਚ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਦੀ ਲਾਪਰਵਾਹੀ ਕਾਰਨ ਬੀੜ 'ਚ ਜਾਨਵਰਾਂ ਲਈ ਪੀਣ ਵਾਲਾ ਪਾਣੀ ਨਾ ਹੋਣ ਕਾਰਨ ਪਿਆਸੀਆਂ ਇਕ ਦਰਜਨ ਗਊਆਂ ਮਰਨ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ਨੂੰ ਜੇ. ਸੀ. ਬੀ. ਨਾਲ ਟੋਆ ਪੁੱਟ ਕੇ ਦਫਨਾਇਆ ਗਿਆ ਹੈ। ਗਊਆਂ ਦੇ ਸੇਵਾਦਾਰ ਇਨ੍ਹਾਂ ਦਾ ਇਲਾਜ ਕਰਵਾਉਣ ਲਈ ਸਰਕਾਰੀ ਡਾਕਟਰ ਕੋਲ ਲੈ ਕੇ ਗਏ। ਡਾਕਟਰ ਨੇ ਦੱਸਿਆ ਕਿ ਪਾਣੀ ਨਾ ਮਿਲਣ 'ਤੇ ਇਹ ਬੀਮਾਰ ਹੋ ਗਈਆਂ। ਇਸ ਕਾਰਨ ਗਊਆਂ ਨੇ ਦਮ ਤੋੜ ਦਿੱਤਾ। ਆਵਾਰਾ ਜਾਨਵਰ ਨੋਚ-ਨੋਚ ਕੇ ਉਨ੍ਹਾਂ ਦਾ ਅੱਧਾ ਸਰੀਰ ਖਾ ਗਏ। ਜਦੋਂ ਰੌਲਾ ਪਿਆ ਤਾਂ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਜੇ. ਸੀ. ਬੀ. ਨਾਲ ਟੋਆ ਪੁੱਟ ਕੇ ਦਫਨਾ ਦਿੱਤਾ ਅਤੇ ਮਾਮਲਾ ਰਫਾ-ਦਫਾ ਕਰ ਦਿੱਤਾ। ਬੀੜ ਵਿਚ ਜਾਨਵਰਾਂ ਦੇ ਪਾਣੀ ਪੀਣ ਲਈ ਵੱਡਾ ਖਰਚਾ ਪਾਇਆ ਜਾ ਰਿਹਾ ਹੈ ਪਰ ਜਾਨਵਰਾਂ ਨੂੰ ਪਾਣੀ ਨਹੀਂ ਮਿਲ ਰਿਹਾ।
ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਕਾਂਗਰਸੀਆਂ ਅੱਧੀ ਦਰਜਨ ਪਿੰਡਾਂ 'ਚ ਫੂਕੀ ਪ੍ਰਧਾਨ ਮੰਤਰੀ ਦੀ ਅਰਥੀ
NEXT STORY