ਲੁਧਿਆਣਾ (ਗੌਤਮ) : ਰੇਲਵੇ ਯਾਤਰੀਆਂ ਨੂੰ ਸੁਰੱਖਿਅਤ ਤੇ ਵਿਵਸਥਿਤ ਸਫਰ ਕਰਵਾਉਣ ਲਈ ਤੇ ਬਿਨਾਂ ਟਿਕਟ ਸਫਰ ’ਤੇ ਅਸਰਦਾਰ ਰੋਕ ਲਗਾਉਣ ਦੇ ਮਕਸਦ ਨਾਲ ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਮੰਗਲਵਾਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਫੋਰਟ੍ਰੈਸ ਚੈੱਕ ਤਹਿਤ ਬਾਰੀਕੀ ਨਾਲ ਟਿਕਟ ਜਾਂਚ ਮੁਹਿੰਮ ਚਲਾਈ ਗਈ।
ਇਹ ਵੀ ਪੜ੍ਹੋ : ਚੋਣ ਸਮੱਗਰੀ ਦੇ ਨਾਂ 'ਤੇ ਸਾਬਕਾ MLA ਉਮੀਦਵਾਰ ਨਾਲ 80 ਹਜ਼ਾਰ ਦੀ ਠੱਗੀ
ਇਸ ਵਿਸ਼ੇਸ਼ ਮੁਹਿੰਮ ਦੌਰਾਨ 587 ਬਿਨਾ ਟਿਕਟ ਯਾਤਰੀਆਂ ਨੂੰ ਫੜਿਆ ਗਿਆ ਤੇ ਉਨ੍ਹਾਂ ਤੋਂ 2,72,820 ਰੁਪਏ ਦਾ ਐਵੇਨਿਊ ਵਸੂਲਿਆ ਗਿਆ। ਮੁਹਿੰਮ ਵਿਚ 20 ਟਿਕਟ ਜਾਂਚ ਸਟਾਫ ਅਤੇ ਆਰ.ਪੀ.ਐੱਫ. ਦੇ ਜਵਾਨਾਂ ਦੀ ਸਾਂਝੀ ਟੀਮ ਨੇ ਸਰਗਰਮ ਹਿੱਸੇਦਾਰੀ ਨਿਭਾਈ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫੋਰਟ੍ਰੈਸ ਚੈੱਕ ਰੇਲਵੇ ਦੀ ਇਕ ਵਿਸ਼ੇਸ਼ ਮੁਹਿੰਮ ਹੈ, ਜਿਸ ਤਹਿਤ ਬਿਨਾਂ ਅਗੇਤੀ ਸੂਚਨਾ ਕਿਸੇ ਸਟੇਸ਼ਨ ਜਾਂ ਰੇਲਖੰਡ ’ਤੇ ਸਖਤੀ ਨਾਲ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਯਾਤਰਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਇਜ਼ ਟਿਕਟ ਲੈ ਕੇ ਹੀ ਸਫਰ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਨੇ ਹਾਈ ਕੋਰਟ ’ਚ ਕਿਹਾ-ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਦੀ ਮੈਂਬਰਸ਼ਿਪ ’ਤੇ ਤੁਰੰਤ ਕੋਈ ਖ਼ਤਰਾ ਨਹੀਂ
NEXT STORY