ਲੁਧਿਆਣਾ (ਰਾਜ)- ਦੀਵਾਲੀ ਤੋਂ ਪਹਿਲਾਂ ਪਟਾਕਾ ਕਾਰੋਬਾਰ ਨੂੰ ਲੈ ਕੇ ਪਿਛਲੇ 2 ਦਿਨਾਂ ਤੋਂ ਜਾਰੀ ਟਕਰਾਅ ਆਖਿਰ ਸੋਮਵਾਰ ਨੂੰ ਥਮ ਗਿਆ। ਬੱਚਤ ਭਵਨ ’ਚ ਭਾਰੀ ਹੰਗਾਮੇ ਅਤੇ ਸੁਰੱਖਿਆ ਦੇ ਸਾਏ ਹੇਠ ਪੁਲਸ ਨੇ ਪਟਾਕਾ ਦੁਕਾਨਾਂ ਦਾ ਡ੍ਰਾਅ ਕੱਢਿਆ। ਕਰੀਬ 1200 ਤੋਂ ਵੱਧ ਫਾਈਲਾਂ ’ਚੋਂ 70 ਦੁਕਾਨਾਂ ਨੂੰ ਅਲਾਟ ਕੀਤਾ ਗਿਆ। ਇਸ ਦੌਰਾਨ ਕਈ ਪੁਰਾਣੇ ਕਾਰੋਬਾਰੀਆਂ ਨੇ ਪ੍ਰਕਿਰਿਆ ’ਤੇ ਸਵਾਲ ਚੁੱਕੇ ਅਤੇ ਦੋਸ਼ ਲਾਇਆ ਕਿ ਇਸ ਵਾਰ ਪਾਰਦਰਸ਼ਤਾ ਦੀ ਬਜਾਏ ਡ੍ਰਾਅ ਕੱਢਣ ’ਚ ਸਿਫਾਰਸ਼ ਦਾ ਬੋਲਬਾਲਾ ਰਿਹਾ।
ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਮੰਤਰੀ ਦਾ ਪੰਜਾਬ ਬਾਰੇ ਵੱਡਾ ਐਲਾਨ! Game Changer ਸਾਬਿਤ ਹੋ ਸਕਦੈ ਇਹ ਫ਼ੈਸਲਾ
ਕਈ ਕਾਰੋਬਾਰੀਆਂ ਦਾ ਕਹਿਣਾ ਸੀ ਕਿ ਕੁਝ ਨਵੇਂ ਲੋਕਾਂ ਨੂੰ ਦੁਕਾਨਾਂ ਮਿਲ ਗਈਆਂ ਹਨ, ਜਿਨ੍ਹਾਂ ਨੂੰ ਪਟਾਕਾ ਕਾਰੋਬਾਰ ਦੀ ਸਮਝ ਤੱਕ ਨਹੀਂ, ਜਦੋਂਕਿ ਸਾਲਾਂ ਤੋਂ ਕੰਮ ਕਰ ਰਹੇ ਪੁਰਾਣੇ ਕਾਰੋਬਾਰੀਆਂ ਦੀਆਂ ਫਾਈਲਾਂ ਬਾਹਰ ਕਰ ਦਿੱਤੀਆਂ ਗਈਆਂ। ਇਸ ਕਾਰਨ ਬੱਚਤ ਭਵਨ ਦੇ ਅੰਦਰ ਤੇ ਬਾਹਰ ਮਾਹੌਲ ਕਾਫੀ ਗਰਮਾ ਰਿਹਾ। ਸੂਤਰਾਂ ਮੁਤਾਬਕ ਡ੍ਰਾਅ ਨਿਕਲਣ ਤੋਂ ਬਾਅਦ ਦੁਕਾਨਾਂ ਦੀ ਖਰੀਦੋ-ਫਰੋਖ਼ਤ ਦੀ ਖੇਡ ਵੀ ਸ਼ੁਰੂ ਹੋ ਗਈ ਹੈ, ਜਿਨ੍ਹਾਂ ਲੋਕਾਂ ਦੀਆਂ ਦੁਕਾਨਾਂ ਨਿਕਲੀਆਂ ਹਨ ਪਰ ਉਹ ਖੁਦ ਕਾਰੋਬਾਰ ਨਹੀਂ ਕਰਨਾ ਚਾਹੁੰਦੇ, ਉਹ ਦੂਜਿਆਂ ਨਾਲ ਲੱਖਾਂ ਰੁਪਏ ’ਚ ਡੀਲ ਕਰ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਕੁਝ ਦੁਕਾਨਾਂ ਦੀ ਕੀਮਤ 3 ਤੋਂ 5 ਲੱਖ ਰੁਪਏ ਤੱਕ ਪੁੱਜ ਗਈ ਹੈ। ਇਸ ’ਤੇ ਪੁਲਸ ਨੇ ਸਖ਼ਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜਿਸ ਦੇ ਨਾਂ ’ਤੇ ਦੁਕਾਨ ਅਲਾਟ ਹੋਈ ਹੈ, ਉਹੀ ਕਾਰੋਬਾਰ ਕਰੇਗਾ ਨਹੀਂ ਤਾਂ ਲਾਇਸੈਂਸ ਅਤੇ ਡ੍ਰਾਅ ਦੋਵੇਂ ਰੱਦ ਕੀਤੇ ਜਾ ਸਕਦੇ ਹਨ।
ਐਤਵਾਰ ਰਾਤ ਤੋਂ ਵਧਿਆ ਤਣਾਅ, ਸੋਮਵਾਰ ਨੂੰ ਨਿਕਲਿਆ ਹੱਲ
ਦੱਸਿਆ ਗਿਆ ਕਿ ਐਤਵਾਰ ਦੇਰ ਰਾਤ ਪਟਾਕਾ ਕਾਰੋਬਾਰੀਆਂ ਦੇ ਵਿਰੋਧ ਤੋਂ ਬਾਅਦ ਪੁਲਸ ਨੇ ਡ੍ਰਾਅ ਦੀ ਪ੍ਰਕਿਰਿਆ ਟਾਲ ਦਿੱਤੀ ਸੀ। ਕਰੀਬ 1100 ਫਾਈਲਾਂ ਨੂੰ ਮੁੜ ਜਾਂਚ ਤੋਂ ਬਾਅਦ ਸੋਮਵਾਰ ਸਵੇਰ ਡ੍ਰਾਅ ਕੱਢਿਆ ਗਿਆ। ਸਾਰੀਆਂ ਦੁਕਾਨਾਂ ਨੂੰ ਸਾਈਟ ਵਾਈਜ਼ ਵੰਡਿਆ ਗਿਆ ਹੈ ਅਤੇ 6 ਵੱਖ-ਵੱਖ ਥਾਵਾਂ ’ਤੇ ਪਟਾਕਾ ਮਾਰਕੀਟ ਲਗਾਉਣ ਦੀ ਆਗਿਆ ਦਿੱਤੀ ਗਈ ਹੈ। ਪੁਲਸ ਪ੍ਰਸ਼ਾਸਨ ਨੇ ਪਹਿਲਾ 11 ਅਕਤੂਬਰ ਨੂੰ ਡ੍ਰਾਅ ਕੱਢਣ ਦਾ ਐਲਾਨ ਕੀਤਾ ਸੀ ਪਰ ਜੀ. ਐੱਸ. ਟੀ. ਆਬਜੈਕਸ਼ਨ ਅਤੇ ਰਿਜੈਕਟ ਫਾਈਲਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਕਾਰੋਬਾਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਜੀ. ਐੱਸ. ਟੀ. ਅਫਸਰਾਂ ਨੂੰ ਮਿਲਣ ਤੱਕ ਦਾ ਮੌਕਾ ਨਹੀਂ ਮਿਲਿਆ। ਆਖਿਰਕਾਰ ਸੋਮਵਾਰ ਨੂੰ ਪ੍ਰਸ਼ਾਸਨ ਨੇ ਕਰੜੇ ਸੁਰੱਖਿਆ ਪ੍ਰਬੰਧਾਂ ਦੇ ਵਿਚ ਡ੍ਰਾਅ ਪ੍ਰਕਿਰਿਆ ਪੂਰੀ ਕੀਤੀ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ 'ਚ 10-10 ਹਜ਼ਾਰ ਰੁਪਏ ਦਾ ਵਾਧਾ
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਏ. ਡੀ. ਸੀ. ਪੀ. ਹੈੱਡ ਕੁਆਰਟਰ ਵੈਭਵ ਕੁਮਾਰ ਨੇ ਦੱਸਿਆ ਕਿ ਪੂਰੀ ਅਲਾਟਮੈਂਟ ਪ੍ਰਕਿਰਿਆ ਪਾਰਦਰਸ਼ੀ ਅਤੇ ਨਿਯਮਾਂ ਮੁਤਾਬਕ ਕੀਤੀ ਗਈ ਹੈ। ਸਾਰੇ ਕਾਰੋਬਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪਟਾਕਾ ਮਾਰਕੀਟ ’ਚ ਸਰਕਾਰੀ ਨਿਰਦੇਸ਼ਾਂ ਦਾ ਸਖ਼ਤਾਈ ਨਾਲ ਪਾਲਣ ਕਰਨ। ਉਨ੍ਹਾਂ ਕਿਹਾ ਕਿ ਮਾਰਕੀਟ ’ਚ ਪੁਲਸ ਅਤੇ ਫਾਇਰ ਬ੍ਰਿਗੇਡ ਦੀਆ ਟੀਮਾਂ ਨਿਯਮਤ ਜਾਂਚ ਕਰਨਗੀਆਂ ਅਤੇ ਸੁਰੱਖਿਆ ’ਚ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਮਿਲਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿਉਹਾਰਾਂ ਵਿਚਾਲੇ ਫੂਡ ਸੇਫਟੀ ਟੀਮ ਦੀ ਚੈਕਿੰਗ, ਜਾਂਚ ਲਈ ਭੇਜੇ 19 ਸੈਂਪਲ
NEXT STORY