ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਬਰਨਾਲਾ ਦੇ ਪਟਾਖੇ ਵੇਚਣ ਵਾਲੇ ਬਿਨੈਕਾਰਾਂ ਨੂੰ ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਛੋਟੇ ਪਟਾਕਿਆਂ ਦੀ ਵਿਕਰੀ ਸਬੰਧੀ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਰਾਅ ਕੱਢੇ ਗਏ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਬਿਨੈਕਾਰਾਂ ਦੀ ਮੌਜੂਦਗੀ ’ਚ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਵੱਲੋਂ ਪਾਰਦਰਸ਼ੀ ਢੰਗ ਨਾਲ ਆਰਜ਼ੀ ਲਾਇਸੈਂਸ ਸਬੰਧੀ ਪਰਚੀ ਕੱਢ ਕੇ ਨਾਵਾਂ ਦਾ ਐਲਾਨ ਕੀਤਾ ਗਿਆ। ਜ਼ਿਲੇ ਭਰ ਵਿਚ ਕੁੱਲ 321 ਅਰਜ਼ੀਆਂ ਹਾਸਲ ਹੋਈਆਂ ਅਤੇ ਇਨ੍ਹਾਂ ਦੇ ਡਰਾਅ ਕੱਢੇ ਗਏ।
ਉਨ੍ਹਾਂ ਦੱਸਿਆ ਕਿ ਬਰਨਾਲਾ ਤੋਂ 183, ਹੰਡਿਆਇਆ ਤੋਂ 2, ਮਹਿਲ ਕਲਾਂ ਤੋਂ 122, ਤਪਾ ਤੋਂ 14 ਅਤੇ ਭਦੌੜ ਅਤੇ ਧਨੌਲਾ ਤੋਂ ਕੋਈ ਵੀ ਦਰਖਾਸਤ ਪ੍ਰਾਪਤ ਨਹੀਂ ਹੋਈਆਂ ਸਨ। ਇਨ੍ਹਾਂ ’ਚੋਂ ਪਟਾਕੇ ਵੇਚਣ ਲਈ ਅਲਾਟਮੈਂਟ ਡਰਾਅ ਦੌਰਾਨ ਬਰਨਾਲਾ ਤੋਂ 2, ਹੰਡਿਆਇਆ ਤੋਂ 1, ਮਹਿਲ ਕਲਾਂ ਤੋਂ 1 ਅਤੇ ਤਪਾ ਤੋਂ 2 ਡਰਾਅ ਕੱਢੇ ਗਏ। ਭਦੌੜ ਅਤੇ ਧਨੌਲਾ ਤੋਂ ਕੋਈ ਵੀ ਅਰਜ਼ੀ ਨਾ ਮਿਲਣ ਕਾਰਨ ਕੋਈ ਡਰਾਅ ਨਹੀਂ ਕੱਢਿਆ ਗਿਆ। ਇਹ ਡਰਾਅ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਦੀ ਹਾਜ਼ਰੀ ’ਚ ਪਟਾਕੇ ਲਈ ਅਰਜ਼ੀਆਂ ਅਪਲਾਈ ਕਰਨ ਵਾਲੇ ਲੋਕਾਂ ਤੋਂ ਕੱਢਵਾਏ ਗਏ ਅਤੇ ਇਸ ਸਾਰੀ ਪ੍ਰਕਿਰਿਆ ਦੀ ਵੀਡਿਓਗ੍ਰਾਫੀ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਪੰਜਾਬ 'ਚ Flipkart ਨਾਲ ਹੀ ਵੱਜ ਗਈ ਠੱਗੀ, 221 iPhone ਸਣੇ ਕਰੋੜਾਂ ਰੁਪਏ ਦਾ ਸਾਮਾਨ ਗਾਇਬ
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ’ਚ ਛੋਟੇ ਪਟਾਕਿਆਂ ਦੀ ਖਰੀਦ/ਵੇਚ ਲਈ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਥਾਵਾਂ ’ਤੇ ਹੀ ਪਟਾਕਿਆਂ ਦੀ ਖਰੀਦ/ਵੇਚ ਕੀਤੀ ਜਾਵੇ। ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਛੋਟੇ ਪਟਾਕਿਆਂ ਦੀ ਵੇਚ ਅਤੇ ਖਰੀਦ ਲਈ ਜ਼ਿਲੇ ਅੰਦਰ ਸਥਾਨ ਨਿਰਧਾਰਿਤ ਕੀਤੇ ਗਏ ਹਨ।
ਬਰਨਾਲਾ ਸ਼ਹਿਰ ਵਿਖੇ 25 ਏਕੜ, ਧਨੌਲਾ ਵਿਖੇ ਪੱਕਾ ਬਾਗ ਸਟੇਡੀਅਮ, ਹੰਡਿਆਇਆ ਵਿਖੇ ਗੁਰੂ ਤੇਗ ਬਹਾਦਰ ਸਟੇਡੀਅਮ, ਤਪਾ ਵਿਖੇ ਘੁੰਨਸ ਰੋਡ ਉਪਰ ਬਣੇ ਸਟੇਡੀਅਮ (ਕੱਸੀ ਵਾਲਾ ਗਰਾਊਂਡ) ਵਾਲੀ ਜਗ੍ਹਾ, ਸ਼ਹਿਣਾ ਵਿਖੇ ਬੀਬੜੀਆਂ ਮਾਈਆਂ ਦੇ ਮੰਦਰ ਵਾਲੀ ਜਗ੍ਹਾ ਦੇ ਗਰਾਊਂਡ, ਭਦੌੜ ਵਿਖੇ ਪਬਲਿਕ ਸਪੋਰਟਸ ਸਟੇਡੀਅਮ, ਮਹਿਲ ਕਲਾਂ ਵਿਖੇ ਗੋਲਡਨ ਕਾਲੋਨੀ ਵਾਲੀ ਜਗ੍ਹਾ ਵਿਖੇ ਪਟਾਕੇ ਵੇਚੇ ਤੇ ਖਰੀਦੇ ਜਾ ਸਕਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਖਿਡਾਰੀਆਂ ਨੂੰ CM ਮਾਨ ਨੇ ਦਿੱਤਾ ਵੱਡਾ ਤੋਹਫ਼ਾ, ਨਾਲ ਹੀ ਕੀਤੇ ਵੱਡੇ ਐਲਾਨ (ਵੀਡੀਓ)
NEXT STORY