ਫਿਰੋਜ਼ਪੁਰ (ਪਰਮਜੀਤ ਸੋਢੀ) : ਵਿਦੇਸ਼ ਭੇਜਣ ਅਤੇ ਉੱਥੇ ਕੰਮ ਦਿਵਾਉਣ ਦੇ ਨਾਂ ’ਤੇ ਹੋ ਰਹੀਆਂ ਧੋਖਾਧੜੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਥਾਣਾ ਕੁੱਲਗੜ੍ਹੀ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਸ ਨੇ ਇਕ ਵਿਅਕਤੀ ਨਾਲ 28 ਲੱਖ ਰੁਪਏ ਦੀ ਵੱਡੀ ਠੱਗੀ ਮਾਰਨ ਦੇ ਦੋਸ਼ ਵਿਚ ਕਪੂਰਥਲਾ ਦੇ ਇਕ ਇੰਮੀਗ੍ਰੇਸ਼ਨ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਸਵਰਨ ਸਿੰਘ ਵਾਸੀ ਬਸਤੀ ਢਾਬ ਵਾਲੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸੁਰਜੀਤ ਸਿੰਘ, ਜੋ ਕਿ ‘ਸਾਂਝ ਇੰਮੀਗ੍ਰੇਸ਼ਨ ਕਪੂਰਥਲਾ’ ਦਾ ਮਾਲਕ ਹੈ, ਨੇ ਉਸ ਦੀ ਨੂੰਹ ਸਮਾਇਲਦੀਪ ਕੌਰ ਨੂੰ ਕੈਨੇਡਾ ਵਿਚ ਵਰਕ ਪਰਮਿੱਟ ਦਿਵਾਉਣ ਦਾ ਝਾਂਸਾ ਦਿੱਤਾ ਸੀ।
ਇਸ ਕੰਮ ਲਈ ਵੱਖ-ਵੱਖ ਤਾਰੀਖ਼ਾਂ ਨੂੰ ਕੁੱਲ 28 ਲੱਖ ਰੁਪਏ ਵਸੂਲੇ ਗਏ। ਦੋਸ਼ੀ ਨੇ ਸਮਾਇਲਦੀਪ ਕੌਰ ਨੂੰ ਐੱਲ. ਐੱਮ. ਆਈ. ਏ. ਅਤੇ ਵਰਕ ਪਰਮਿੱਟ ਦਿਵਾਇਆ, ਜੋ ਜਾਂਚ ਵਿਚ ਜਾਅਲੀ ਪਾਇਆ ਗਿਆ। ਜਦੋਂ ਸਮਾਇਲਦੀਪ ਕੌਰ ਅਤੇ ਉਸ ਦਾ ਪਤੀ ਕੈਨੇਡਾ ਪਹੁੰਚੇ ਅਤੇ ਐਗਰੀਮੈਂਟ ਵਿਚ ਦਿੱਤੇ ਗਏ ਪਤੇ ’ਤੇ ਗਏ, ਤਾਂ ਉੱਥੇ ਕੋਈ ਵੀ ਫਰਮ ਜਾਂ ਕੰਮ ਵਾਲੀ ਥਾਂ ਮੌਜੂਦ ਨਹੀਂ ਸੀ। ਐਗਰੀਮੈਂਟ ਮੁਤਾਬਕ ਨਾ ਤਾਂ ਉਨ੍ਹਾਂ ਨੂੰ ਕੰਮ ਦਿਵਾਇਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਪੁਲਸ ਨੇ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਦੋਸ਼ੀ ਸੁਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮਲਕੀਤ ਕੁਮਾਰ ਨੇ ਦੱਸਿਆ ਕਿ 9 ਸਤੰਬਰ 2025 ਨੂੰ ਮਿਲੀ ਦਰਖ਼ਾਸਤ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ।
ਨਗਰ ਨਿਗਮ 'ਚ ਫੇਰਬਦਲ! ਵੱਡੇ ਅਫ਼ਸਰਾਂ ਦੇ ਬਦਲੇ ਗਏ ਵਿਭਾਗ
NEXT STORY