ਪਟਿਆਲਾ (ਜੋਸਨ) : ਸ਼ਹਿਰ ਦੇ ਸਭ ਤੋਂ ਵੱਡੇ ਸ਼ਮਸ਼ਾਨ ਘਾਟ 'ਚ ਹੁਣ ਅੰਤਿਮ ਸੰਸਕਾਰ ਲਈ ਬਣਾਏ ਗਏ ਸ਼ੈੱਡਾਂ ਤੋਂ ਬਾਹਰ ਪਾਰਕ 'ਚ ਅੰਤਿਮ ਸੰਸਕਾਰ ਕਰਨੇ ਪੈ ਰਹੇ ਹੈ। ਜੇਕਰ ਪਟਿਆਲਾ ਸ਼ਹਿਰ ਦੀਆਂ ਸਭ ਤੋਂ ਵੱਡੀਆਂ ਵੀਰ ਜੀ ਦੀਆਂ ਮੜ੍ਹੀਆਂ ਦੀ ਗੱਲ ਕਰੀਏ ਤਾਂ ਇੱਥੇ ਸੰਸਕਾਰ ਕਰਨ ਲਈ ਜਗ੍ਹਾ ਤੱਕ ਵੀ ਨਹੀਂ ਰਹੀ। ਇੱਥੇ ਮੌਜੂਦ ਸ਼ੈੱਡਾਂ ਹੇਠਾਂ ਕੁੱਲ 20 ਥਾਵਾਂ ਪੱਕੇ ਤੌਰ 'ਤੇ ਸੰਸਕਾਰ ਕਰਨ ਲਈ ਬਣਾਈਆਂ ਹੋਈਆਂ ਹਨ, ਜਿਨ੍ਹਾਂ 'ਚ ਇੱਕੋ ਸਮੇਂ 20 ਸੰਸਕਾਰ ਹੋ ਸਕਦੇ ਹਨ।
ਇਹ ਵੀ ਪੜ੍ਹੋ : ਬਰਫ ਹੇਠਾਂ ਦੱਬਣ ਕਾਰਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਲਈ ਕੈਪਟਨ ਦਾ ਵੱਡਾ ਐਲਾਨ
ਇਸ ਸਮੇਂ ਹਾਲਾਤ ਇੰਨੇ ਭਿਆਨਕ ਹੋ ਰਹੇ ਹਨ ਕਿ 20 ਸ਼ੈੱਡਾਂ ਤੋਂ ਬਾਹਰ ਸੰਸਕਾਰ ਕਰਨੇ ਪੈ ਰਹੇ ਹਨ। ਇਕੱਤਰ ਜਾਣਕਾਰੀ ਮੁਤਾਬਕ ਸ਼ਮਸ਼ਾਨਘਾਟ ਮੈਨਜਮੈਂਟ ਨੇ ਸ਼ੈੱਡਾਂ ਤੋਂ ਬਾਹਰ ਪਾਰਕ 'ਚ 15 ਹੋਰ ਆਰਜ਼ੀ ਥਾਵਾਂ ਬਣਾ ਦਿੱਤੀਆਂ ਹਨ ਤਾਂ ਕਿ ਇੱਥੇ ਵੀ ਸੰਸਕਾਰ ਕੀਤੇ ਜਾ ਸਕਣ। ਇਸ ਤੋਂ ਇਲਾਵਾ ਇੱਥੇ ਸੰਸਕਾਰ ਕਰਨ ਵਾਲੀ ਇਲੈਕਟ੍ਰਾਨਿਕ ਮਸ਼ੀਨ ਵੀ ਲੱਗੀ ਹੋਈ। ਇਸ ਮਸ਼ੀਨ 'ਚ ਹੁਣ ਤੋਂ ਪਹਿਲਾਂ ਲੋਕ ਸੰਸਕਾਰ ਕਰਨ 'ਚ ਦਿਲਚਸਪੀ ਨਹੀਂ ਵਿਖਾ ਰਹੇ ਹਨ।
ਇਹ ਵੀ ਪੜ੍ਹੋ : ਹੁਣ 'ਕੋਰੋਨਾ ਮ੍ਰਿਤਕਾਂ' ਦਾ ਅੰਤਿਮ ਸੰਸਕਾਰ ਰੋਕ ਨਹੀਂ ਸਕਣਗੇ ਸ਼ਮਸ਼ਾਨਘਾਟ ਦੇ ਪ੍ਰਬੰਧਕ, ਸਖ਼ਤ ਹੁਕਮ ਜਾਰੀ
ਹੁਣ ਹਾਲਾਤ ਇਹ ਹਨ ਕਿ ਇਸ ਮਸ਼ੀਨ 'ਚ ਰੋਜ਼ਾਨਾ 4-6 ਤੱਕ ਸੰਸਕਾਰ ਕੀਤੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਮਸ਼ੀਨ 'ਚ ਸੰਸਕਾਰ ਕਰਨ ਨੂੰ ਤਰਜ਼ੀਹ ਉਹ ਲੋਕ ਜ਼ਿਆਦਾ ਦਿੰਦੇ ਹਨ, ਜਿਹੜੇ ਕਿ ਪੰਜਾਬ ਤੋਂ ਬਾਹਰੀ ਸੂਬਿਆਂ ਨਾਲ ਸਬੰਧਿਤ ਹੁੰਦੇ ਹਨ। ਇਸ ਲਈ ਹੁਣ ਪੰਜਾਬ 'ਚ ਕੋਰੋਨਾ ਦਾ ਭਿਆਨਕ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ।
ਨੋਟ : ਪੰਜਾਬ 'ਚ ਕੋਰੋਨਾ ਦੇ ਭਿਆਨਕ ਮੰਜ਼ਰ ਬਾਰੇ ਦਿਓ ਆਪਣੀ ਰਾਏ
ਵੱਡੀ ਖ਼ਬਰ : ਕੋਟਕਪੂਰਾ ਗੋਲ਼ੀਕਾਂਡ ਦੀ ਜਾਂਚ ਲਈ ਸਰਕਾਰ ਵਲੋਂ ਨਵੀਂ ‘ਸਿਟ’ ਦੇ ਗਠਨ ਦਾ ਫ਼ੈਸਲਾ
NEXT STORY