ਮੌੜ ਮੰਡੀ (ਪ੍ਰਵੀਨ)-ਬੀਤੇ ਦਿਨੀਂ ਪਿੰਡ ਮੌੜ ਕਲਾਂ ਦੇ ਨਾਬਾਲਗ ਲੜਕੇ ਵੱਲੋਂ ਗਰੀਬੀ ਕਾਰਨ ਆਪਣੇ ਪਿਤਾ ਦਾ ਸਸਕਾਰ ਕਰਨ ਦੀ ਜਗ੍ਹਾ ਉਸ ਨੂੰ ਧਰਤੀ ਹੇਠ ਦੱਬ ਦਿੱਤਾ ਗਿਆ। ਘਰ ਦੀ ਗਰੀਬੀ ਕਾਰਨ ਪੈਸਾ ਨਾ ਹੋਣ ਕਰਕੇ ਆਪਣੇ ਪਿਤਾ ਨੂੰ ਘਰ 'ਚ ਦਬਾਉਣ ਦਾ ਮਾਮਲਾ ਉਸ ਵਕਤ ਸਾਹਮਣੇ ਆਇਆ ਜਦ ਮੁਹੱਲਾ ਵਾਸੀਆਂ ਨੂੰ ਉਕਤ ਘਰ 'ਚੋਂ ਬੁਦਬੂ ਆਉਣ ਲੱਗੀ। ਇਸ ਉਪਰੰਤ ਲੋਕਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਕਤ ਘਰ 'ਚ ਵਿਅਕਤੀ ਦੀ ਲਾਸ਼ ਨੂੰ ਕੁੱਤੇ ਖਾ ਰਹੇ ਸਨ ਅਤੇ ਘਰ ਵਿਚ ਕੋਈ ਵੀ ਮੌਜੂਦ ਨਹੀਂ ਸੀ।
ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਉਮਰ 75 ਸਾਲ ਪੁੱਤਰ ਜੰਗ ਸਿੰਘ ਪਿੰਡ ਮੌੜ ਕਲਾਂ ਵਿਖੇ ਕਿਰਾਏ 'ਤੇ ਮਕਾਨ ਲੈ ਕੇ ਆਪਣੇ ਨਾਬਾਲਗ ਪੁੱਤਰ ਮੋਹਨ ਸਿੰਘ ਨਾਲ ਰਹਿ ਰਿਹਾ ਸੀ ਜਦ ਕੇ ਕੁੱਝ ਸਾਲ ਪਹਿਲਾਂ ਸੁਰਜੀਤ ਸਿੰਘ ਦੀ ਪਤਨੀ ਦੀ ਮੌਤ ਹੋ ਗਈ ਸੀ। ਲਗਭਗ ਹਫਤਾ ਪਹਿਲਾਂ ਬੀਮਾਰੀ ਕਾਰਨ ਸੁਰਜੀਤ ਸਿੰਘ ਦੀ ਮੌਤ ਹੋ ਗਈ ਅਤੇ ਲੜਕੇ ਮੋਹਨ ਸਿੰਘ ਕੋਲ ਪੈਸੇ ਨਾ ਹੋਣ ਕਾਰਨ ਉਸ ਨੇ ਆਪਣੇ ਪਿਤਾ ਦੀ ਲਾਸ਼ ਦਾ ਸਸਕਾਰ ਕਰਨ ਦੀ ਥਾਂ ਘਰ 'ਚ ਹੀ ਟੋਆ ਪੁੱਟ ਲਿਆ ਅਤੇ ਆਪਣੇ ਪਿਤਾ ਨੂੰ ਦੱਬ ਦਿੱਤਾ ਪਰ ਘਰ ਕੋਈ ਨਾ ਹੋਣ ਕਾਰਨ ਲਾਸ਼ ਨੂੰ ਕੁੱਤਿਆਂ ਨੇ ਬਾਹਰ ਕੱਢ ਲਿਆ ਅਤੇ ਲਾਸ਼ ਗਲ-ਸੜ ਜਾਣ ਕਾਰਨ ਮੁਹੱਲੇ ਅੰਦਰ ਬਦਬੂ ਫੈਲ ਗਈ, ਜਿਸ ਉਪਰੰਤ ਗੁਆਂਢੀ ਵਿਅਕਤੀਆਂ ਨੇ ਉਸ ਦੇ ਘਰ ਆ ਕੇ ਦੇਖਿਆ ਤਾਂ ਸੁਰਜੀਤ ਸਿੰਘ ਦੀ ਲਾਸ਼ ਨੂੰ ਕੁੱਤੇ ਖਾ ਰਹੇ ਸਨ ਤਾਂ ਲੋਕਾਂ ਨੇ ਤੁਰੰਤ ਹੀ ਇਸ ਦੀ ਜਾਣਕਾਰੀ ਥਾਣਾ ਮੌੜ ਨੂੰ ਦਿੱਤੀ, ਜਿਸ ਕਾਰਨ ਥਾਣਾ ਮੁਖੀ ਸੰਦੀਪ ਸਿੰਘ ਭਾਟੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਸ ਕੋਲ ਪੁੱਛਗਿੱਛ ਦੌਰਾਨ ਨਾਬਾਲਗ ਲੜਕੇ ਮੋਹਨ ਸਿੰਘ ਨੇ ਗਰੀਬੀ ਦਾ ਵਾਸਤਾ ਪਾਉਂਦੇ ਹੋਏ ਮੰਨਿਆ ਕਿ ਉਸ ਕੋਲ ਸਸਕਾਰ ਕਰਨ ਲਈ ਪੈਸਾ ਨਾ ਹੋਣ ਕਾਰਨ ਉਸ ਨੇ ਆਪਣੇ ਪਿਤਾ ਦੀ ਲਾਸ਼ ਨੂੰ ਧਰਤੀ ਹੇਠ ਦੱਬ ਦਿੱਤਾ ਸੀ ਅਤੇ ਉਹ ਘਰ ਅੰਦਰ ਦਿਨ ਸਮੇਂ ਹੀ ਆਉਂਦਾ ਸੀ ਰਾਤ ਨੂੰ ਫੈਕਟਰੀ 'ਚ ਕੰਮ 'ਤੇ ਚਲਾ ਜਾਂਦਾ ਸੀ।
ਜਾਣਕਾਰੀ ਅਨੁਸਾਰ ਜਦ ਪੰਜਾਬ ਦਾ ਮਾਹੌਲ ਖਰਾਬ ਸੀ ਤਾਂ ਉਸ ਸਮੇਂ ਮ੍ਰਿਤਕ ਸੁਰਜੀਤ ਸਿੰਘ ਪੰਜਾਬ ਹੋਮ ਗਾਰਡ ਵਿਚ ਆਪਣੀਆਂ ਸੇਵਾਵਾਂ ਦਿੰਦਾ ਰਿਹਾ ਪਰ ਦਿਮਾਗੀ ਪ੍ਰੇਸ਼ਾਨੀ ਕਾਰਨ ਵਿਭਾਗ ਨੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ ਅਤੇ ਕੋਈ ਆਮਦਨ ਨਾ ਹੋਣ ਕਾਰਨ ਘਰ ਦੇ ਹਾਲਾਤ ਬਹੁਤ ਹੀ ਮਾੜੇ ਹੋ ਚੁੱਕੇ ਸਨ ਤੇ ਹੁਣ ਉਹ ਆਪਣੇ ਪੁੱਤਰ ਨਾਲ ਕਿਰਾਏ ਦੇ ਮਕਾਨ 'ਚ ਰਹਿ ਕੇ ਸਮਾਂ ਲੰਘਾ ਰਿਹਾ ਸੀ। ਇਸ ਮਾਮਲੇ ਸਬੰਧੀ ਥਾਣਾ ਮੁਖੀ ਦਾ ਕਹਿਣਾ ਸੀ ਕਿ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।
ਭਾਰਤ-ਪਾਕਿ ਬਟਵਾਰੇ ਦਾ ਦਰਦਨਾਕ ਦ੍ਰਿਸ਼ ਮੇਰੇ ਜ਼ਹਿਨ 'ਚ ਹੈ : ਕੈਪਟਨ
NEXT STORY