ਅਬੋਹਰ (ਸੁਨੀਲ) : ਅਬੋਹਰ-ਸ਼੍ਰੀ ਗੰਗਾਨਗਰ ਕੌਮੀ ਮਾਰਗ ਨੰਬਰ 15 'ਤੇ ਸਥਿਤ ਉਪਮੰਡਲ ਦੇ ਪਿੰਡ ਗਿੱਦੜਾਂਵਾਲੀ ਦੇ ਨੇੜੇ ਸੋਮਵਾਰ ਤੜਕੇ ਇਕ ਕੈਂਟਰ ਅਤੇ ਟਰੱਕ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕੈਂਟਰ ਡਰਾਈਵਰ ਅਤੇ ਕੰਡਕਟਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਪਿੰਡ ਬਾਦਲ ਵਾਸੀ ਕ੍ਰਿਸ਼ਣ ਲਾਲ ਆਪਣੇ ਇਕ ਸਾਥੀ ਨਾਲ ਕੈਂਟਰ 'ਚ ਅਖਬਾਰ ਲੱਦ ਕੇ ਸ਼੍ਰੀਗੰਗਾਨਗਰ ਜਾ ਰਿਹਾ ਸੀ ਕਿ ਜਦ ਉਹ ਉਪਮੰਡਲ ਦੀ ਉਪ ਤਹਿਸੀਲ ਖੂਈਆਂ ਸਰਵਰ ਦੇ ਨੇੜੇ ਪੁੱਜੇ ਤਾਂ ਸੜਕ 'ਤੇ ਖੜੇ ਮੌਜਗੜ੍ਹ ਵਾਸੀ ਅਤੇ ਚੌਂਕੀਦਾਰ ਦਾ ਕੰਮ ਕਰਨ ਵਾਲੇ ਹਰੀਰਾਮ ਪੁੱਤਰ ਗੋਬਿੰਦ ਰਾਮ ਨੇ ਉਨ੍ਹਾਂ ਤੋਂ ਲਿਫਟ ਮੰਗੀ। ਇਸ ਤੋਂ ਬਾਅਦ ਉਕਤ ਕੈਂਟਰ ਗੰਗਾਨਗਰ ਲਈ ਰਵਾਨਾ ਹੋ ਗਿਆ। ਜਦੋਂ ਉਨ੍ਹਾਂ ਦਾ ਕੈਂਟਰ ਗਿੱਦੜਾਂਵਾਲੀ ਨੇੜੇ ਅੱਪੜਿਆ ਤਾਂ ਉਲਟ ਦਿਸ਼ਾ ਤੋਂ ਆ ਰਹੇ ਇਕ ਤੇਜ਼ ਰਫਤਾਰ ਟਰੱਕ ਚਾਲਕ ਨੇ ਉਨ੍ਹਾਂ ਦੇ ਕੈਂਟਰ 'ਚ ਟੱਕਰ ਮਾਰ ਦਿੱਤੀ ਜਿਸ ਨਾਲ ਕੈਂਟਰ ਸੜਕ ਕੰਡੇ ਪਲਟ ਗਿਆ ਅਤੇ ਕੈਂਟਰ 'ਚ ਸਵਾਰ ਹਰੀਰਾਮ ਦੀ ਕੈਂਟਰ ਹੇਠਾਂ ਦੱਬਣ ਨਾਲ ਮੌਤ ਹੋ ਗਈ ਜਦਕਿ ਕੈਂਟਰ ਚਾਲਕ ਕ੍ਰਿਸ਼ਣ ਅਤੇ ਉਸਦਾ ਸਾਥੀ ਜਖ਼ਮੀ ਹੋ ਗਏ।
ਹਾਦਸੇ ਤੋਂ ਬਾਅਦ ਨੇੜਲੇ ਲੋਕਾਂ ਨੇ ਇਸ ਗੱਲ ਦੀ ਸੂਚਨਾ 108 ਐਂਬੂਲੈਂਸ ਚਾਲਕਾਂ ਨੂੰ ਦਿੱਤੀ ਅਤੇ ਜ਼ਖ਼ਮੀਆਂ ਨੂੰ ਕੈਂਟਰ ਤੋਂ ਬਾਹਰ ਕੱਢਿਆ। 108 ਐਂਬੂਲੈਂਸ ਨੇ ਜ਼ਖ਼ਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਉਥੇ ਹੀ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।
ਕੈਨੇਡਾ ਦਾ ਕਹਿ ਕੇ ਬੈਂਕਾਕ ਭੇਜਿਆ, ਲੜਕੀ ਤੋਂ ਠੱਗੇ 15 ਲੱਖ
NEXT STORY