ਚੰਡੀਗੜ੍ਹ : ਕ੍ਰਿਕਟਰ ਯੁਵਰਾਜ ਸਿੰਘ ਦੇ ਪਰਿਵਾਰ ਨੂੰ ਛੋਟੇ ਭਰਾ ਜ਼ੋਰਾਵਰ ਸਿੰਘ ਦੇ ਵਿਆਹੁਤਾ ਵਿਵਾਦ ਕੇਸ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਝਟਕਾ ਦਿੱਤਾ ਹੈ। ਹਾਈਕੋਰਟ ਨੇ ਇਸ ਮਾਮਲੇ 'ਚ 10 ਦਿਨਾਂ ਦਾ ਸਮਾਂ ਦਿੰਦੇ ਹੋਏ ਜਿਰਹਾ ਲਈ ਸੁਣਵਾਈ ਮੁਅੱਤਲ ਕੀਤੀ ਹੈ। ਅਦਾਲਤ 'ਚ ਜੱਜ ਰਾਜਨ ਗੁਪਤਾ ਨੇ ਕਿਹਾ ਕਿ ਪਹਿਲੀ ਨਜ਼ਰ 'ਚ ਨਹੀਂ ਲੱਗਦਾ ਕਿ ਇਸ ਰਿਟ ਪਟੀਸ਼ਨ 'ਤੇ ਸੁਣਵਾਈ ਕੀਤੀ ਜਾ ਸਕਦੀ ਹੈ। ਯੁਵਰਾਜ ਦੇ ਵਕੀਲ ਵਲੋਂ ਜਿਰਹਾ ਲਈ ਸਮਾਂ ਦਿੱਤੇ ਜਾਣ ਦੀ ਮੰਗ 'ਤੇ ਅਦਾਲਤ ਨੇ 10 ਦਿਨਾਂ ਦਾ ਸਮਾਂ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕ੍ਰਿਕਟਰ ਯੁਵਰਾਜ ਸਿੰਘ, ਉਨ੍ਹਾਂ ਦੀ ਮਾਂ ਸ਼ਬਨਮ ਅਤੇ ਛੋਟੇ ਭਰਾ ਜ਼ੋਰਾਵਰ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਜ਼ੋਰਾਵਰ ਦਾ ਉਸ ਦੀ ਪਤਨੀ ਨਾਲ ਜੋ ਝਗੜਾ ਚੱਲ ਰਿਹਾ ਹੈ, ਉਸ ਦੀਆਂ ਖਬਰਾਂ ਮੀਡੀਆ 'ਚ ਨਾ ਆਉਣ। ਹਾਈਕੋਰਟ ਨੇ ਯੁਵਰਾਜ ਦੇ ਭਰਾ ਦਾ ਵਿਵਾਦ ਕੇਸ ਮੀਡੀਆ 'ਚ ਆਉਣ 'ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ੋਰਾਵਰ ਸਿੰਘ ਦਾ ਫਰਵਰੀ, 2014 'ਚ ਵਿਆਹ ਹੋਇਆ ਸੀ। ਬੈਂਚ ਨੇ ਕਿਹਾ ਸੀ ਕਿ ਪਟੀਸ਼ਨ ਕਰਤਾ ਅਜਿਹਾ ਕੋਈ ਦਸਤਾਵੇਜ਼ ਪੇਸ਼ ਨਹੀਂ, ਜਿਸ ਨਾਲ ਸਾਬਿਤ ਹੋਵੇ ਕਿ ਮੀਡੀਆ ਸੰਜਮ ਤੋਂ ਕੰਮ ਨਹੀਂ ਲੈ ਰਿਹਾ ਹੈ।
ਤੇਜ਼ ਰਫਤਾਰ ਟਰੱਕ ਦੀ ਚਪੇਟ 'ਚ ਆਉਣ ਨਾਲ ਮੋਟਰਸਾਇਕਲ ਸਵਾਰ ਵਿਅਕਤੀ ਦੀ ਦਰਦਨਾਕ ਮੌਤ (ਤਸਵੀਰਾਂ)
NEXT STORY