ਬਸੀ ਪਠਾਣਾਂ (ਰਾਜਕਮਲ)-ਸਥਾਨਕ ਸ਼ਹਿਰ ਦੀ ਇਕ ਬਜ਼ੁਰਗ ਔਰਤ ਨੂੰ ਲੁਟੇਰਿਆਂ ਵੱਲੋਂ ਸੰਮੋਹਿਤ ਕਰਕੇ ਸੋਨੇ ਦੀ ਚੂੜੀ ਖੋਹਣ ਦੀ ਖਬਰ ਨਾਲ ਸ਼ਹਿਰ 'ਚ ਸਹਿਮ ਦਾ ਮਾਹੌਲ ਹੈ। ਵੱਡੇ ਵਿਹੜੇ ਦੀ 80 ਸਾਲਾ ਨਿਰਮਲਾ ਦੇਵੀ ਨੇ ਦੱਸਿਆ ਕਿ ਉਹ ਸਵੇਰੇ 8.30 ਵਜੇ ਡੇਰਾ ਰਾਧਾ ਸੁਆਮੀ ਵਿਖੇ ਸਤਿਸੰਗ ਸੁਣਨ ਜਾ ਰਹੀ ਸੀ ਤਾਂ ਖਾਲਸਾ ਸਕੂਲ ਕੋਲ ਪਹਿਲਾਂ ਤੋਂ ਹੀ ਕਾਰ 'ਚ 2 ਔਰਤਾਂ ਸਮੇਤ ਕਾਰ ਸਵਾਰ ਇਕ ਡਰਾਈਵਰ ਸੀਟ 'ਤੇ ਬੈਠਾ ਸੀ। ਕਾਰ ਸਵਾਰ ਔਰਤਾਂ ਨੇ ਉਸ ਨੂੰ ਇਹ ਕਹਿ ਕੇ ਕਾਰ 'ਚ ਬਿਠਾ ਲਿਆ ਕਿ ਉਨ੍ਹਾਂ ਨੇ ਵੀ ਸਤਿਸੰਗ ਸੁਣਨ ਜਾਣਾ ਹੈ। ਬਜ਼ੁਰਗ ਨਿਰਮਲਾ ਦੇਵੀ ਨੇ ਭਰੋਸਾ ਕਰਕੇ ਕਾਰ 'ਚ ਲਿਫਟ ਲੈ ਲਈ। ਕਾਰ ਸਵਾਰ ਦੋਵੇਂ ਔਰਤਾਂ ਨੇ ਕਾਰ 'ਚ ਬੈਠਦੇ ਹੀ ਉਸ ਦੀਆਂ ਦੋਵੇਂ ਲੱਤਾਂ ਜ਼ੋਰ ਨਾਲ ਫੜ ਲਈਆਂ ਅਤੇ ਕੁਝ ਸੁੰਘਾ ਦਿੱਤਾ, ਜਦੋਂ ਕਾਰ ਸਵਾਰ ਨੇ ਸਤਿਸੰਗ ਘਰ ਕੋਲ ਕਾਰ ਨਾ ਰੋਕੀ ਤਾਂ ਨਿਰਮਲਾ ਦੇਵੀ ਨੇ ਰੌਲਾ ਪਾ ਦਿੱਤਾ। ਕਾਰ ਸਵਾਰ ਜਲਦੀ 'ਚ ਬਜ਼ੁਰਗ ਔਰਤ ਨੂੰ ਸਤਿਸੰਗ ਘਰ ਤੋਂ ਕਾਫੀ ਅੱਗੇ ਉਤਾਰ ਕੇ ਫਰਾਰ ਹੋ ਗਏ। ਨਿਰਮਲਾ ਦੇਵੀ ਜਦੋਂ ਸਤਿਸੰਗ ਘਰ ਪੁੱਜੀ ਤਾਂ ਉਸ ਨੇ ਦੇਖਿਆ ਕਿ ਉਸ ਦੀ ਬਾਂਹ 'ਚ ਸੋਨੇ ਦੀ ਚੂੜੀ ਗਾਇਬ ਹੈ ਅਤੇ ਉਹ ਲੁੱਟ ਦਾ ਸ਼ਿਕਾਰ ਹੋ ਗਈ ਹੈ। ਇਸ ਅਨੋਖੀ ਘਟਨਾ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਦੋਂ ਇਸ ਸਬੰਧੀ ਸਿਟੀ ਪੁਲਸ ਚੌਕੀ ਇੰਚਾਰਜ ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਹੈ, ਜਾਂਚ ਕੀਤੀ ਜਾ ਰਹੀ ਹੈ।
ਚਿੱਟੇ ਦੇ ਰੰਗ ਚ ਰੰਗੀ ਖਾਕੀ, ਇੰਸਪੈਕਟਰ ਅਤੇ ਏ.ਐਸ.ਆਈ ਚੜੇ ਐੱਸ.ਟੀ.ਐੱਫ. ਦੇ ਹੱਥੇ (ਵੀਡੀਓ)
NEXT STORY