ਚੰਡੀਗੜ੍ਹ— ਨਸ਼ੇ ਨੂੰ ਖਤਮ ਕਰਨ ਲਈ ਸੂਬਾ ਸਰਕਾਰ ਵਲੋਂ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ ਆਪਣੇ ਅਜਿਹੇ ਦੋ ਅਫਸਰਾਂ ਨੂੰ ਕਾਬੂ ਕੀਤਾ ਹੈ, ਜੋ ਖਾਕੀ ਵਰਦੀ ਪਾ ਕੇ ਨਸ਼ੇ ਦੇ ਸੌਦਾਗਰਾਂ ਲਈ ਕੰਮ ਕਰਦੇ ਸਨ। ਐੱਸ.ਟੀ.ਐੱਫ. ਦੇ ਮੁੱਖੀ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਇੰਸਪੈਕਟਰ ਇੰਦਰਜੀਤ ਵਲੋਂ ਦਰਜ ਕੀਤੇ ਗਏ ਜ਼ਿਆਦਾਤਰ ਕੇਸਾਂ 'ਚ ਰਿਕਵਰੀ ਤਾਂ ਵੱਡੀ ਹੁੰਦੀ ਸੀ ਪਰ ਧੋੜੀ ਦੇਰ ਬਾਅਦ ਮੁਲਜ਼ਮਾਂ ਅਦਾਲਤ ਤੋਂ ਛੁੱਟ ਜਾਂਦੇ ਹਨ। ਸ਼ੱਕ ਹੋਣ 'ਤੇ ਜਦੋਂ ਇਸ ਦੀ ਜਾਂਚ ਕਰਵਾਈ ਗਈ ਤਾਂ ਇਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਹੋ ਗਿਆ। ਐੱਸ.ਟੀ.ਐੱਫ. ਨੇ ਇੰਸਪੈਕਟਰ ਇੰਦਰਜੀਤ ਦੇ ਨਾਲ ਏ.ਅੇੱਸ.ਆਈ. ਅਜਾਇਬ ਸਿੰਘ ਨੂੰ ਵੀ ਕਾਬੂ ਕੀਤਾ ਹੈ।
ਖਾਸ-ਖਾਸ ਥਾਣਿਆਂ ਚ ਲੰਮੇ ਸਮੇਂ ਤੈਨਾਤ ਰਹਿਣ ਵਾਲੇ ਇੰਦਰਜੀਤ ਨੇ ਆਪਣੇ ਵਿਭਾਗ ਦੇ ਉੱਚ ਅਫਸਰਾਂ ਨਾਲ ਚੰਗੇ ਸਬੰਧ ਬਣਾਏ ਹੋਏ ਸਨ। ਸੂਤਰ ਇਹ ਵੀ ਦਸਦੇ ਹਨ ਕਿ ਇੰਦਰਜੀਤ ਆਪਣੀ ਕਾਲੀ ਕਮਾਈ ਦਾ ਇਕ ਵੱਡਾ ਹਿੱਸਾ ਵਿਭਾਗ ਦੇ ਸਿਨੀਅਰ ਅਫਸਰਾਂ ਨੂੰ ਦਿੰਦਾ ਸੀ। ਇੰਦਰਜੀਤ ਦੀ ਗ੍ਰਿਫਤਾਰੀ ਤੋਂ ਬਾਅਦ ਵਿਭਾਗ ਦੀਆਂ ਹੋਰ ਕਈ ਕਾਲੀ ਭੇਡਾਂ ਦੇ ਖੁਲਾਸੇ ਹੋ ਸਕਦੇ ਹਨ।
ਗੈਸ ਸਿਲੰਡਰ ਫਟਣ ਨਾਲ ਅਹਾਤੇ ਦਾ ਕਰਿੰਦਾ ਝੁਲਸਿਆ
NEXT STORY