ਫਿਰੋਜ਼ਪੁਰ(ਕੁਮਾਰ)-ਪਿੰਡ ਲੱਲ੍ਹੇ ਵਿਚ ਇਕ ਘਰ ਵਿਚ ਦਾਖਲ ਹੋ ਕੇ ਸੌਂ ਰਹੀ ਲੜਕੀ ਨਾਲ ਕਥਿਤ ਰੂਪ ਵਿਚ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਿਚ ਥਾਣਾ ਘੱਲ ਖੁਰਦ ਦੀ ਪੁਲਸ ਨੇ ਗਗਨਦੀਪ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆ ਏ. ਐੱਸ. ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਮੁਦੱਈਆ ਕੰਵਲਜੀਤ ਕੌਰ ਨੇ ਦੋਸ਼ ਲਾਇਆ ਹੈ ਕਿ ਬੀਤੀ ਰਾਤ ਨੂੰ ਗਗਨਦੀਪ ਉਸਦੇ ਘਰ ਵਿਚ ਦਾਖਲ ਹੋ ਗਿਆ, ਜਿਸਨੇ ਸੌਂ ਰਹੀ ਉਸਦੀ ਬੇਟੀ ਨਾਲ ਕਥਿਤ ਰੂਪ ਵਿਚ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਰੌਲਾ ਪਾਉਣ 'ਤੇ ਉਹ ਭੱਜ ਗਿਆ।
ਉਨ੍ਹਾਂ ਦੱਸਿਆ ਕਿ ਜਦ ਉਸਨੇ ਗਗਨਦੀਪ ਸਿੰਘ ਦੇ ਪਿਤਾ ਨੂੰ ਸ਼ਿਕਾਇਤ ਕੀਤੀ ਤਾਂ ਉਸਨੇ ਵੀ ਸ਼ਿਕਾਇਤਕਰਤਾ ਨਾਲ ਗਾਲੀ-ਗਲੋਚ ਕੀਤੀ ਤੇ ਧਮਕੀਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪੁਲਸ ਨੇ ਬਾਪ-ਬੇਟੇ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੋਈ ਵੀ ਕੰਮ ਨਾ ਹੋਣ 'ਤੇ ਆਜ਼ਾਦ ਕੌਂਸਲਰ ਵੱਲੋਂ ਮੀਟਿੰਗ ਦਾ ਬਾਈਕਾਟ
NEXT STORY