ਪਲਟੀ ਸਿਸਟਮ ਨਾਲ ਸਿਲੰਡਰ ਬਲਾਸਟ ਹੋਣ ਦਾ ਖਤਰਾ
ਲੁਧਿਆਣਾ(ਖੁਰਾਣਾ)-ਮਹਾਨਗਰ 'ਚ ਦਰਜਨਾਂ ਇਲਾਕਿਆਂ 'ਚ ਗੈਸ ਏਜੰਸੀਆਂ ਦੇ ਬੇਖੌਫ ਡਲਿਵਰੀਮੈਨ ਘਰੇਲੂ ਗੈਸ ਸਿਲੰਡਰਾਂ ਨੂੰ ਖਪਤਕਾਰਾਂ ਦੇ ਰਸੋਈਘਰਾਂ ਤੱਕ ਪਹੁੰਚਾਉਣ ਤੋਂ ਪਹਿਲਾਂ ਸਿਲੰਡਰਾਂ 'ਚੋਂ ਗੈਸ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸ ਦੌਰਾਨ ਹੈਰਾਨੀਜਨਕ ਪਹਿਲੂ ਇਹ ਹੈ ਕਿ ਉਕਤ ਏਜੰਸੀ ਕਰਮਚਾਰੀ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਗੈਸ ਦੀ ਪਲਟੀ ਮਾਰਨ ਦੇ ਬਾਅਦ ਖਪਤਕਾਰਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਸਿਲੰਡਰ 'ਤੇ ਫਿਰ ਤੋਂ ਸੀਲ ਲਾ ਦਿੰਦੇ ਹਨ। ਇਸ ਦੌਰਾਨ ਜਿੱਥੇ ਖਪਤਕਾਰਾਂ ਨੂੰ ਘੱਟ ਗੈਸ ਮਿਲ ਰਹੀ, ਉਥੇ ਇਸ ਤਰ੍ਹਾਂ ਦੇ ਸਿਲੰਡਰ ਰਸੋਈਘਰ 'ਚ ਲਾਉਣ ਨਾਲ ਬਲਾਸਟ ਹੋਣ ਦਾ ਖਤਰਾ ਵੀ ਸਤਾ ਰਿਹਾ ਹੈ। ਇਸ ਤਰ੍ਹਾਂ ਖਪਤਕਾਰਾਂ ਨੂੰ 14.2 ਕਿਲੋਗ੍ਰਾਮ ਘੱਟ ਗੈਸ ਵਾਲੇ ਸਿਲੰਡਰ ਦੀ ਤਹਿਸ਼ੁਦਾ ਕੀਮਤ ਵੀ ਦੇਣੀ ਪੈ ਰਹੀ ਹੈ। ਯਾਦ ਰਹੇ ਕਿ ਪਲਟੀ ਵਾਲੇ ਜ਼ਿਆਦਾਤਰ ਸਿਲੰਡਰਾਂ ਤੋਂ ਗੈਸ ਲੀਕੇਜ ਦੇ ਮਾਮਲੇ ਅਕਸਰ ਚਰਚਾ 'ਚ ਬਣੇ ਰਹੇ ਹਨ। ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਬੀਤੇ ਦਿਨੀਂ ਖੇਤਰ ਦੀ ਇਕ ਗੈਸ ਏਜੰਸੀ ਵਲੋਂ ਦੁੱਗਰੀ ਸਥਿਤ ਖਪਤਕਾਰ ਨੂੰ ਗੈਸ ਸਿਲੰਡਰ ਦੀ ਡਲਿਵਰੀ ਦੇਣ 'ਤੇ ਕਰੀਬ 4 ਕਿਲੋ ਗੈਸ ਘੱਟ ਨਿਕਲਣ 'ਤੇ ਕਾਫੀ ਹੰਗਾਮਾ ਹੋਇਆ ਸੀ, ਜਿਸ ਨੂੰ ਬਾਅਦ 'ਚ ਏਜੰਸੀ ਮੈਨੇਜਰ ਨੇ ਕਿਸੇ ਤਰ੍ਹਾਂ ਨਾਲ ਸੁਲਝਾਅ ਲਿਆ ਸੀ। ਉਥੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਜ਼ਾ ਵੀਡੀਓ ਕਲਿਪ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਆਮ ਤੌਰ 'ਤੇ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਬੇਪ੍ਰਵਾਹ ਡਲਿਵਰੀਮੈਨ ਆਪਣੇ ਆਟੋ ਰਿਕਸ਼ਾ 'ਚ ਰੱਖੇ ਗੈਸ ਸਿਲੰਡਰ 'ਚੋਂ ਗੈਸ ਚੋਰੀ ਕਰ ਰਹੇ ਹਨ ਨਾ ਤਾਂ ਇਨ੍ਹਾਂ ਕਰਮਚਾਰੀਆਂ ਨੂੰ ਪ੍ਰਸ਼ਾਸਨ ਦੀ ਕੋਈ ਪ੍ਰਵਾਹ ਹੈ ਅਤੇ ਨਾ ਹੀ ਬਲਾਸਟ ਹੋਣ ਦੀ। ਉਕਤ ਕਰਮਚਾਰੀ ਗੈਸ ਦੀ ਚੋਰੀ ਕਰ ਕੇ ਖਪਤਕਾਰਾਂ ਦੀ ਜੇਬ 'ਤੇ ਡਾਕਾ ਮਾਰਨ ਦਾ ਗੈਰ-ਕਾਨੂੰਨੀ ਧੰਦਾ ਕਰਨ 'ਚ ਮਸਤ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਨੂੰ ਅਧਿਕਾਰੀ ਲੁਧਿਆਣਾ ਜ਼ਿਲੇ ਦਾ ਮਾਮਲਾ ਨਾ ਹੋਣ ਦੀ ਗੱਲ ਕਹਿ ਕੇ ਆਪਣਾ ਪੱਲਾ ਝਾੜ ਰਹੇ ਹਨ, ਜਦਕਿ ਲੁਧਿਆਣਾ 'ਚ ਹੋ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਬੰਧੀ ਉਨ੍ਹਾਂ ਕੋਲ ਕੋਈ ਠੋਸ ਜਵਾਬ ਨਹੀਂ ਹੈ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਖਾਧ ਅਤੇ ਅਪੂਰਤੀ ਵਿਭਾਗ ਦੇ ਸਾਬਕਾ ਡੀ. ਐੱਫ. ਐੱਸ. ਸੀ. ਲਵਕੇਸ਼ ਸ਼ਰਮਾ ਨੇ ਕੁਝ ਸਮਾਂ ਪਹਿਲਾਂ ਇਕ ਗੈਸ ਏਜੰਸੀ ਦੇ ਗੋਦਾਮ ਦੇ ਕਰੀਬ ਕਰਮਚਾਰੀਆਂ ਨੂੰ 100 ਘਰੇਲੂ ਗੈਸ ਸਿਲੰਡਰ ਦੀ ਪਲਟੀ ਮਾਰਦੇ ਹੋਏ ਰੰਗੇ ਹੱਥੀਂ ਫੜਿਆ ਸੀ। ਇਹ ਸਾਵਧਾਨੀਆਂ ਵਰਤਣ ਖਪਤਕਾਰ ਗੈਸ ਦੀ ਸੀਲ ਨੂੰ ਚੰਗੀ ਤਰ੍ਹਾਂ ਜਾਂਚਣ ਸਿਲੰਡਰ ਦੀ ਨੋਜ਼ਲ 'ਤੇ ਪਾਣੀ ਦੀਆਂ ਬੂੰਦਾਂ ਪਾ ਕੇ ਲੀਕੇਜ ਦੀ ਜਾਂਚ ਕਰਨ ਬਿਨਾਂ ਤੋਲੇ ਸਿਲੰਡਰ ਦੀ ਡਲਿਵਰੀ ਨਾ ਲੈਣ ਡਲਿਵਰੀਮੈਨ ਨੂੰ ਸਪਲਾਈ ਦੇ ਦੌਰਾਨ ਤੋਲ ਕੰਡਾ ਨਾਲ ਲੈ ਕੇ ਆਉਣ ਨੂੰ ਕਹਿਣ
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਮੌਜੂਦਾ ਸਮੇਂ 'ਚ ਇਕ ਘਰੇਲੂ ਗੈਸ ਸਿਲੰਡਰ ਦੀ ਕੀਮਤ 765 ਰੁਪਏ ਹੈ, ਜਿਸ 'ਚ ਕਰੀਬ 14 ਕਿਲੋਗ੍ਰਾਮ ਗੈਸ ਰਹਿੰਦੀ ਹੈ ਅਤੇ ਕਰੀਬ 50 ਰੁਪਏ ਪ੍ਰਤੀ ਕਿਲੋ ਤੋਂ ਉਪਰ ਖਪਤਕਾਰ ਨੂੰ ਗੈਸ ਦੀ ਕੀਮਤ ਦੇਣੀ ਪੈ ਰਹੀ ਹੈ। ਇਸ ਦੌਰਾਨ ਜੇਕਰ ਕੋਈ ਕਰਿੰਦਾ 2 ਕਿਲੋ ਗੈਸ ਵੀ ਸਿਲੰਡਰ ਤੋਂ ਚੋਰੀ ਕਰਦਾ ਹੈ ਤਾਂ ਉਹ 100 ਰੁਪਏ ਪ੍ਰਤੀ ਸਿਲੰਡਰ ਦਾ ਆਪਣੀ ਜੇਬ 'ਚ ਪਾਉਂਦਾ ਹੈ।
ਟਰੇਡ 'ਚ ਕੁੱਝ ਗੈਸ ਏਜੰਸੀਆਂ ਘੱਟ ਤੋਲ ਨੂੰ ਲੈ ਕੇ ਬਦਨਾਮ
ਇਥੇ ਦੱਸਣਾ ਜ਼ਰੂਰੀ ਹੋਵੇਗਾ ਟਰੇਡ ਨਾਲ ਜੁੜੇ ਕਾਰੋਬਾਰੀਆਂ 'ਚ ਅਕਸਰ ਚਰਚਾ ਰਹਿੰਦੀ ਹੈ ਕਿ ਨਗਰ ਦੀਆਂ ਕੁਝ ਗੈਸ ਏਜੰਸੀਆਂ ਦੇ ਸਿਲੰਡਰ ਦਾ ਕਥਿਤ ਤੋਲ ਕਦੇ ਪੂਰਾ ਨਹੀਂ ਰਹਿੰਦਾ ਹੈ, ਜਿਸ ਨੂੰ ਜਦ ਚਾਹੇ ਅਧਿਕਾਰੀ ਚੈੱਕ ਕਰ ਕੇ ਫੜ ਸਕਦੇ ਹਨ। ਇਹ ਚਰਚਾ ਕਿਸ ਕਦਰ ਸੱਚ ਹੈ ਇਹ ਸਭ ਵਿਭਾਗੀ ਜਾਂਚ ਤੋਂ ਬਾਅਦ ਹੀ ਸਿੱਧ ਹੋ ਸਕਦਾ ਹੈ। ਇਥੇ ਗੰਭੀਰਤਾ ਦਾ ਵਿਸ਼ਾ ਹੈ ਕਿ ਇਸ ਸਬੰਧ ਵਿਚ ਜ਼ਿਲਾ ਖਾਧ ਅਤੇ ਅਪੂਰਤੀ ਵਿਭਾਗ ਦੇ ਕੁੱਝ ਅਧਿਕਾਰੀਆਂ ਨੂੰ ਜਾਣਕਾਰੀ ਦੇ ਬਾਵਜੂਦ ਵੀ ਚਰਚਾਵਾਂ 'ਚ ਛਾਈਆਂ ਗੈਸ ਏਜੰਸੀਆਂ ਦੀ ਚੈਕਿੰਗ ਹੀ ਨਹੀਂ ਕੀਤੀ ਜਾ ਰਹੀ ਹੈ।
ਗਾਈਡ ਲਾਈਨ ਦੇ ਮੁਕਾਬਲੇ ਹੋਵੇਗਾ ਐਕਸ਼ਨ
ਇਸ ਵਿਸ਼ੇ 'ਤੇ ਗੱਲਬਾਤ ਕਰਦਿਆਂ ਇਡੇਨ ਗੈਸ ਕੰਪਨੀ ਦੇ ਇਲਾਕਾ ਸੇਲਜ਼ ਮੈਨੇਜਰ ਅਰੁਣ ਪ੍ਰਸ਼ਾਦ ਨੇ ਕਿਹਾ ਕਿ ਕੰਪਨੀ ਵਲੋਂ ਸਮੇਂ-ਸਮੇਂ 'ਤੇ ਏਜੰਸੀਆਂ ਦੀ ਚੈਕਿੰਗ ਦਾ ਕੰਮ ਕੀਤਾ ਜਾਂਦਾ ਹੈ ਅਤੇ ਗੈਸ ਚੋਰੀ ਸਬੰਧੀ ਕੋਈ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਜਾਂ ਫਿਰ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਕੰਪਨੀ ਵਲੋਂ ਜਾਰੀ ਗਾਈਡਲਾਈਨ ਮੁਤਾਬਕ ਸਬੰਧਤ ਏਜੰਸੀ ਮਾਲਕ 'ਤੇ ਵਿਭਾਗੀ ਐਕਸ਼ਨ ਲੈਣਗੇ।
ਨਿਗਮ ਚੋਣਾਂ : ਡਾਬਰ ਤੇ ਤਲਵਾੜ ਦੀ ਲੜਾਈ ਖਤਮ ਕਰਨ ਲਈ ਬੀ. ਸੀ. ਰਿਜ਼ਰਵ ਹੋਵੇਗਾ ਵਾਰਡ ਨੰ. 39
NEXT STORY