ਲੁਧਿਆਣਾ(ਰਿਸ਼ੀ)-ਥਾਣਾ ਡਵੀਜ਼ਨ ਨੰ. 8 ਦੇ ਇਲਾਕੇ ਘੁੰਮਾਰ ਮੰਡੀ 'ਚ ਮੋਬਾਇਲ ਸ਼ਾਪ ਦੇ ਤਾਲੇ ਤੋੜ ਕੇ ਦਾਖਲ ਹੋਏ ਚੋਰ 18 ਲੱਖ ਦੀ ਕੀਮਤ ਦੇ 31 ਮੋਬਾਇਲ ਚੋਰੀ ਕਰ ਕੇ ਲੈ ਗਏ। ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਸ ਜਾਂਚ 'ਚ ਜੁਟ ਗਈ ਹੈ। ਜਾਣਕਾਰੀ ਦਿੰਦਿਆਂ ਸ਼ਾਮ ਸਿੰਘ ਰੋਡ ਸਿਵਲ ਲਾਈਨ ਦੇ ਰਹਿਣ ਵਾਲੇ ਜਵਾਹਰ ਨਾਰੰਗ ਨੇ ਦੱਸਿਆ ਕਿ ਉਸ ਦੀ ਸ਼੍ਰੀ ਨਾਰੰਗ ਇਲੈਕਟ੍ਰਾਨਿਕ ਨਾਂ ਦੀ ਮੋਬਾਇਲ ਸ਼ਾਪ ਹੈ। ਹਰ ਰੋਜ਼ ਦੀ ਤਰ੍ਹਾਂ ਐਤਵਾਰ ਰਾਤ 9.45 ਵਜੇ ਦੁਕਾਨ ਬੰਦ ਕਰ ਕੇ ਘਰ ਗਏ ਸਨ। ਸਵੇਰੇ 11 ਵਜੇ ਗੁਆਂਢੀ ਦੁਕਾਨ ਵਾਲੇ ਨੇ ਫੋਨ ਕਰ ਕੇ ਦੁਕਾਨ ਦੇ ਸ਼ਟਰ ਟੁੱਟੇ ਹੋਣ ਦੀ ਸੂਚਨਾ ਦਿੱਤੀ। ਜਦੋਂ ਉਨ੍ਹਾਂ ਨੇ ਦੁਕਾਨ 'ਤੇ ਆ ਕੇ ਦੇਖਿਆ ਤਾਂ ਚੋਰਾਂ ਨੇ ਸ਼ਟਰ ਦੇ ਲਾਕ ਤੋੜੇ ਹੋਏ ਸਨ। ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ।
ਡੀ. ਵੀ. ਆਰ. ਲੈ ਗਏ ਨਾਲ
ਮਾਲਕ ਨੇ ਦੱਸਿਆ ਕਿ ਸ਼ਾਪ 'ਚ 4 ਕੈਮਰੇ ਲੱਗੇ ਹਨ ਪਰ ਸ਼ਾਤਿਰ ਚੋਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਾਣ ਸਮੇਂ ਕੈਮਰਿਆਂ ਦਾ ਡੀ. ਵੀ. ਆਰ. ਉਤਾਰ ਕੇ ਆਪਣੇ ਨਾਲ ਲੈ ਗਏ ਤਾਂ ਕਿ ਉਨ੍ਹਾਂ ਤੱਕ ਪੁਲਸ ਪਹੁੰਚ ਨਾ ਸਕੇ। ਕੋਲ ਲੱਗੇ ਕੈਮਰੇ 'ਚ ਹੋਏ ਕੈਦ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਕੁਝ ਦੂਰੀ 'ਤੇ ਲੱਗੇ ਕੈਮਰੇ ਵਿਚ ਚੋਰੀ ਦੀ ਵਾਰਦਾਤ ਕੈਦ ਹੋ ਗਈ। ਫੁਟੇਜ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ 6, 7 ਚੋਰ ਦੁਕਾਨ ਕੋਲ ਸਵੇਰੇ 7.37 ਵਜੇ ਨਿਕਲਦੇ ਹਨ ਅਤੇ ਉਨ੍ਹਾਂ ਨੇ ਹੱਥ 'ਚ ਕਾਲੇ ਰੰਗ ਦਾ ਬੈਗ ਫੜਿਆ ਹੋਇਆ ਹੈ। ਪੁਲਸ ਅਨੁਸਾਰ ਚੋਰਾਂ ਦੇ ਸ਼ਾਪ ਅੰਦਰ ਦਾਖਲ ਹੋਣ ਦੀ ਹੁਣ ਤੱਕ ਫੁਟੇਜ ਨਹੀਂ ਮਿਲ ਸਕੀ।
ਥੋੜ੍ਹੇ ਜਿਹੇ ਮੀਂਹ ਨਾਲ ਹੀ ਛੱਪੜ ਬਣ ਜਾਂਦੈ ਹਾਈਵੇ ਦਾ ਅੰਡਰ ਪਾਸ
NEXT STORY