ਅਬੋਹਰ (ਰਹੇਜਾ, ਸੁਨੀਲ)—ਪਿੰਡ ਘੱਲੂ ਵਿਖੇ ਇਕ ਪੈਸਟੀਸਾਈਡਜ਼ ਦੀ ਦੁਕਾਨ ਵਿਚ ਬੀਤੀ ਰਾਤ ਚੋਰਾਂ ਨੇ ਪਾੜ ਲਾ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ । ਪੁਲਸ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ । ਸ਼ਿਵ ਨਰਾਇਣ ਪੈੜੀਵਾਲ ਐਂਡ ਸੰਨਜ਼ ਦੀ ਘੱਲੂ ਸਥਿਤ ਦੁਕਾਨ ਵਿਚ ਕੰਮ ਕਰਨ ਵਾਲੇ ਦੇਵੀ ਲਾਲ ਜਿਆਣੀ ਨੇ ਦੱਸਿਆ ਕਿ ਚੋਰ ਦੁਕਾਨ ਵਿਚ ਪਾੜ ਲਾ ਕੇ ਦਾਖਲ ਹੋਏ । ਅੱਜ ਸਵੇਰੇ ਦੁਕਾਨ ਖੋਲ੍ਹੀ ਤਾਂ ਚੋਰ ਇਕ 32 ਇੰਚ ਦੀ ਐੱਲ. ਈ. ਡੀ., ਕੰਪਿਊਟਰ, ਬੈਟਰਾ ਅਤੇ ਇਨਵਰਟਰ ਲੈ ਗਏ ਸਨ । ਉਨ੍ਹਾਂ ਦੱਸਿਆ ਕਿ ਉਸ ਦਾ 70 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ ।
ਫੜੇ ਗਏ ਨੌਜਵਾਨਾਂ ਕੋਲੋਂ 3 ਹੋਰ ਮੋਟਰਸਾਈਕਲ ਬਰਾਮਦ
NEXT STORY