ਮਮਦੋਟ(ਸ਼ਰਮਾ, ਜਸਵੰਤ)—ਪਿੰਡ ਖੁੰਦਰ ਉਤਾੜ ਦੇ ਵਸਨੀਕ ਤਿਲਕ ਰਾਜ ਪੁੱਤਰ ਬੰਤਾ ਰਾਮ ਨਾਲ ਲੁੱਟ-ਖੋਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਿਲਕ ਰਾਜ ਨੇ ਦੱਸਿਆ ਕਿ ਉਹ ਆਪਣੀ ਧੀ ਰਜਨੀ ਬਾਲਾ ਨਾਲ ਮੋਟਰਸਾਈਕਲ 'ਤੇ ਅੱਜ ਸਵੇਰੇ ਕਰੀਬ 4 ਵਜੇ ਡੇਰਾ ਬਿਆਸ ਵਿਖੇ ਜਾ ਰਿਹਾ ਸੀ, ਜਦੋਂ ਉਹ ਕਿਲੇ ਵਾਲੇ ਚੌਕ ਫਿਰੋਜ਼ਪੁਰ ਤੋਂ ਅੱਗੇ ਬਸਤੀ ਭੱਟੀਆਂ ਵਾਲੀ ਵਾਲੇ ਰਸਤੇ 'ਤੇ ਪਹੁੰਚਿਆ ਤਾਂ ਪਿੱਛੋਂ ਮੋਟਰਸਾਈਕਲ 'ਤੇ 3 ਅਣਪਛਾਤੇ ਵਿਅਕਤੀ ਆਏ ਤੇ ਉਸ ਦੇ ਮੋਟਰਸਾਈਕਲ ਨੂੰ ਲੱਤਾ ਮਾਰ ਕੇ ਡੇਗਣ ਦੀ ਕੋਸ਼ਿਸ਼ ਕਰਨ ਲੱਗੇ। ਜਦ ਤਿਲਕ ਰਾਜ ਨੇ ਮੋਟਰਸਾਈਕਲ ਨਾ ਰੋਕਿਆ ਤਾਂ ਪਿੱਛੇ ਬੈਠੇ ਇਕ ਆਦਮੀ ਨੇ ਕਾਪੇ ਦਾ ਵਾਰ ਕੀਤਾ। ਫਿਰ ਜਦੋਂ ਤਿਲਕ ਰਾਜ ਨੇ ਮੋਟਰਸਾਈਕਲ ਰੋਕਿਆ ਤਾਂ ਉਕਤ ਅਣਪਛਾਤੇ ਵਿਅਕਤੀ ਉਸ ਨਾਲ ਝਗੜਾ ਕਰਨ ਲੱਗੇ ਪਏ ਤੇ ਉਸ ਕੋਲੋਂ 4000 ਰੁਪਏ ਦੀ ਨਕਦੀ, ਇਕ ਮੋਬਾਇਲ ਤੇ ਉਸ ਦੇ ਜ਼ਰੂਰੀ ਕਾਗਜ਼ਾਤ ਖੋਹ ਕੇ ਫਰਾਰ ਹੋ ਗਏ । ਉਨ੍ਹਾਂ ਦਾ ਮੋਟਰਸਾਈਕਲ ਬਿਨਾਂ ਨੰਬਰੀ ਸੀ। ਇਸ ਘਟਨਾ ਦੀ ਸੂਚਨਾ ਤਿਲਕ ਰਾਜ ਵੱਲੋਂ ਪੁਲਸ ਨੂੰ ਦੇ ਦਿੱਤੀ ਗਈ ਹੈ।
ਮਜ਼ਦੂਰ ਦਿਵਸ 'ਤੇ ਜਥੇਬੰਦੀਆਂ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ
NEXT STORY