ਸ਼੍ਰੀ ਅਨੰਦਪੁਰ ਸਾਹਿਬ - ਸਮੁੱਚੀ ਲੋਕਾਈ ਨੂੰ ਪ੍ਰੇਰਣਾ ਦੇਣ ਲਈ ਡੇਰਾ ਬਿਆਸ ਦਾ ਬਹੁਤ ਵੱਡਾ ਯੋਗਦਾਨ ਹੈ, ਡੇਰਾ ਮੁੱਖੀ ਜੀ ਦੇ ਦਰਸ਼ਨ ਕਰਕੇ ਮਹਿਸੂਸ ਹੋਇਆ ਕਿ ਉਨ੍ਹਾਂ ਵੱਲੋਂ ਜੋ ਲੋਕਾਂ ਦਾ ਮਾਰਗ ਦਰਸ਼ਨ ਕੀਤਾ ਜਾ ਰਿਹਾ ਹੈ ਉਸਦੀ ਮਿਸਾਲ ਕੁੱਲ ਸੰਸਾਰ ਵਿੱਚ ਨਹੀਂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਡੇਰਾ ਮੁੱਖੀ ਗੁਰਿੰਦਰ ਸਿੰਘ ਜੀ ਨਾਲ ਡੇਰਾ ਬਿਆਸ ਵਿਖੇ ਆਸ਼ੀਰਵਾਦ ਪ੍ਰਾਪਤ ਕਰਨ ਉਪਰੰਤ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਬੜੇ ਭਾਗਾਂ ਵਾਲਾ ਸਮਝਦੇ ਹਨ ਜਿਨ੍ਹਾਂ ਨੂੰ ਬਾਬਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਨਾ, ਬੁਰਾਈਆਂ ਦਾ ਖਾਤਮਾ, ਲੋੜਵੰਦਾਂ ਦੀ ਮੱਦਦ, ਸਵੱਛਤਾ, ਅਨੁਸ਼ਾਸ਼ਨ ਅਤੇ ਜੀਵਨ ਦੀ ਜਾਂਚ ਦਾ ਸੁਨੇਹਾ ਦੇਣ ਵਾਲੇ ਡੇਰਾ ਬਿਆਸ ਵਿੱਚ ਰੱਖ ਰਖਾਅ ਅਤੇ ਪ੍ਰਬੰਧਾਂ ਦਾ ਮੁਕਾਬਲਾ ਕੁੱਲ ਸੰਸਾਰ ਵਿੱਚ ਕਿਤੇ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਮੋਜੂਦਾ ਹਾਲਾਤ ਵਿੱਚ ਅਜਿਹੇ ਨਿਯਮ ਅਪਣਾਉਣੇ ਜੀਵਨ ਦੇ ਹਰ ਵਰਗ ਲਈ ਬੇਹੱਦ ਜਰੂਰੀ ਹਨ।
ਇਹ ਵੀ ਪੜ੍ਹੋ- ਨਾੜ ਨੂੰ ਅੱਗ ਲੱਗਣ ਕਾਰਨ ਖੇਤਾਂ 'ਚ ਬਣੇ ਕਿਸਾਨਾਂ ਦੇ ਚਾਰ ਘਰਾਂ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ
ਅਸੀਂ ਡੇਰਾ ਪ੍ਰਬੰਧਾਂ ਤੋਂ ਬੇਹੱਦ ਪ੍ਰਭਾਵਿਤ ਹਾਂ ਸੰਤਸੰਗੀਆਂ ਨੂੰ ਮਿਲੀ ਪ੍ਰਰੇਣਾ ਨਾਲ ਸਮੁੱਚਾ ਸੰਸਾਰ ਬੁਰਾਈ ਤੋਂ ਮੁਕਤ ਹੋ ਰਿਹਾ ਹੈ। ਅਜਿਹੇ ਨਿਯਮ ਜੀਵਨ ਵਿੱਚ ਅਪਣਾਉਣੇ ਬੇਹੱਦ ਜਰੂਰੀ ਹਨ। ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਡੇਰਾ ਬਿਆਸ ਸਾਡੇ ਲਈ ਰਾਹ ਦਸੇਰਾ ਹੈ ਵਿਸ਼ਵ ਭਰ ਵਿੱਚ ਸੰਤਸੰਗੀ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲ ਰਹੇ ਹਨ ਅਜਿਹੀ ਮਿਸਾਲ ਕੀਤੇ ਨਹੀਂ ਮਿਲਦੀ ਜਦੋਂ ਮਨੁੱਖ ਵੈਰ ਵਿਰੋਧ ਜਾਤੀ ਧਰਮ ਦਿਵੇਸ਼ ਅਤੇ ਬੁਰਾਈ ਤੋਂ ਉੱਪਰ ਉੱਠ ਕੇ ਮਾਨਵਤਾ ਦੇ ਕਲਿਆਣ ਮਾਰਗ 'ਤੇ ਚੱਲਣ ਦਾ ਰਾਹ ਅਪਣਾਉਂਦਾ ਹੋਵੇ। ਉਨ੍ਹਾਂ ਕਿਹਾ ਕਿ ਸੰਸਾਰ ਵਿੱਚ ਇਸ ਨਾਲ ਬੁਰਾਈ ਦਾ ਖਾਤਮਾ ਹੋ ਰਿਹਾ ਹੈ, ਨਸ਼ਾ ਮੁਕਤ ਸਮਾਜ ਸਿਰਜਿਆ ਜਾ ਰਿਹਾ ਹੈ ਜੋ ਮਨੁੱਖਤਾ ਲਈ ਬਹੁਤ ਵੱਡਾ ਉਪਰਾਲਾ ਹੈ।
ਇਹ ਵੀ ਪੜ੍ਹੋ- ਚੋਰਾਂ ਦੇ ਹੌਂਸਲੇ ਬੁਲੰਦ, ਇੱਕੋਂ ਸਕੂਲ 'ਚ ਹਫਤੇ 'ਚ ਦੂਜੀ ਵਾਰ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾੜ ਨੂੰ ਅੱਗ ਲੱਗਣ ਕਾਰਨ ਖੇਤਾਂ 'ਚ ਬਣੇ ਕਿਸਾਨਾਂ ਦੇ ਚਾਰ ਘਰਾਂ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ
NEXT STORY