ਫਿਰੋਜ਼ਪੁਰ(ਕੁਮਾਰ, ਮਲਹੋਤਰਾ)–ਸ਼ਹਿਰ ਦੇ ਕੱਚਾ ਜ਼ੀਰਾ ਰੋਡ ’ਤੇ ਗਿਲਕੋ ਵੈਲੀ ਦੇ ਸਾਹਮਣੇ ਸਥਿਤ ਪੈਟਰੋਲ ਪੰਪ ’ਤੇ ਲੁਟੇਰਿਆਂ ਵੱਲੋਂ ਹਮਲਾ ਕਰ ਕੇ ਨਕਦੀ ਵਾਲਾ ਬੈਗ ਅਤੇ ਬਿੱਲ ਬੁੱਕਾਂ ਖੋਹ ਕੇ ਲਿਜਾਣ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਪੈਟਰੋਲ ਪੰਪ ਦੇ ਮਾਲਕ ਅੰਬ ਸਿੰਘ ਪੁੱਤਰ ਕਿੱਕਰ ਸਿੰਘ ਵਾਸੀ ਗਿਲਕੋ ਵੈਲੀ ਪਿੰਡ ਰਾਮੇ ਵਾਲਾ ਨੇ ਦੱਸਿਆ ਕਿ ਉਸ ਦਾ ਪੈਟਰੋਲ ਪੰਪ ਖੁਸ਼ਦਿਲ ਕਿਸਾਨ ਸੇਵਾ ਕੇਂਦਰ ਦੇ ਨਾਂ ’ਤੇ ਗਿਲਕੋ ਵੈਲੀ ਸਾਹਮਣੇ ਸਥਿਤ ਹੈ, ਜਿਥੇ ਬੀਤੀ 14 ਜੂਨ ਨੂੰ ਮੁੱਦਈ ਆਪਣੇ ਪੋਤਰੇ ਨਾਲ ਦਫਤਰ ਵਿਚ ਬੈਠਾ ਸੀ ਤਾਂ ਇਕ ਅਰਸ਼ ਨਾਮੀ ਲਡ਼ਕਾ ਆਪਣੇ 4 ਅਣਪਛਾਤੇ ਸਾਥੀਆਂ ਨਾਲ ਆਇਆ, ਜਿਨ੍ਹਾਂ ’ਚੋਂ ਇਕ ਵਿਅਕਤੀ ਨੇ ਆਉਂਦੇ ਹੀ ਪਿਸਤੌਲ ਦਾ ਫਾਇਰ ਸੇਲਜ਼ਮੈਨ ਜੋਗਿੰਦਰ ਪੁੱਤਰ ਨੰਦ ਲਾਲ ਵੱਲ ਕੀਤਾ, ਜੋ ਉਪਰ ਦੀ ਲੰਘ ਗਿਅਾ ਤੇ ਇਕ ਵਿਅਕਤੀ ਨੇ ਬੇਸਬਾਲ ਦਾ ਵਾਰ ਜੋਗਿੰਦਰ ’ਤੇ ਕੀਤਾ, ਜੋ ਉਸ ਦੇ ਸਿਰ ’ਤੇ ਵਜਾ। ਮੁੱਦਈ ਅਨੁਸਾਰ ਜਦ ਉਸ ਨੇ ਤੇ ਉਸ ਦੇ ਪੋਤਰੇ ਭੰਵਰਦੀਪ ਸਿੰਘ ਨੇ ਰੌਲਾ ਪਾਇਆ ਤਾਂ ਮੁਲਜ਼ਮ ਅਰਸ਼ ਉਸ ਦੇ ਪੋਤਰੇ ਦੇ ਹੱਥ ’ਚ ਫਡ਼ਿਆ ਬੈਗ, ਜਿਸ ’ਚ 11-12 ਹਜ਼ਾਰ ਰੁਪਏ ਤੇ ਬਿੱਲ ਬੁੱਕਾਂ ਸੀ, ਖੋਹ ਕੇ ਲੈ ਗਿਆ। ਪੁਲਸ ਵੱਲੋਂ ਨਾਮਜ਼ਦ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਮਹਿੰਗਾਈ ਵਿਰੁੱਧ ਕਾਂਗਰਸੀਆਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
NEXT STORY