ਫਿਰੋਜ਼ਪੁਰ(ਕੁਮਾਰ, ਮਲਹੋਤਰਾ)–ਪਿੰਡ ਹਾਜੀ ਛੀਂਬਾ ਦੇ ਇਕ ਘਰ ਵਿਚ ਕਮਰੇ ਨੂੰ ਪਾਡ਼ ਲਾ ਕੇ ਚੋਰਾਂ ਵੱਲੋਂ ਸੋਨਾ ਤੇ ਨਕਦੀ ਚੋਰੀ ਕਰ ਕੇ ਲਿਜਾਣ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੁੱਦਈ ਹਰਮੇਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਾਜੀ ਛੀਂਬਾ ਨੇ ਦੱਸਿਆ ਕਿ ਜਦ ਉਹ ਆਪਣੇ ਪਰਿਵਾਰ ਸਮੇਤ ਘਰ ਦੇ ਵਿਹਡ਼ੇ ’ਚ ਸੌਂ ਰਿਹਾ ਸੀ ਤਾਂ ਅਣਪਛਾਤੇ ਚੋਰ ਉਸਦੇ ਘਰ ਦੇ ਕਮਰੇ ਨੂੰ ਪਾਡ਼ ਲਾ ਕੇ ਅੰਦਰ ਦਾਖਲ ਹੋ ਗਏ ਤੇ ਕਰੀਬ 8 ਤੋਲੇ ਦੇ ਗਹਿਣੇ ਤੇ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਨਕਦੀ ਸਮੇਤ ਸੋਨੇ ਦੀ ਕੀਮਤ ਕਰੀਬ 2 ਲੱਖ 80 ਹਜ਼ਾਰ ਰੁਪਏ ਬਣਦੀ ਹੈ।
ਓਟ ਸੈਂਟਰ ਬਣ ਰਹੇ ਨੇ ਨਸ਼ੇ ਛੱਡਣ ਵਾਲਿਆਂ ਲਈ ਸਹਾਰਾ
NEXT STORY