ਜਲੰਧਰ— ਸ਼ਹਿਰ ਜਲੰਧਰ 'ਚ ਹੁਣ ਕ੍ਰਾਈਮ ਕਰਕੇ ਭੱਜਣਾ ਜਾਂ ਫਿਰ ਕਿਸੇ ਵੀ ਕ੍ਰਿਮੀਨਲ ਦਾ ਆਉਣਾ ਸੌਖਾ ਨਹੀਂ ਹੋਵੇਗਾ ਕਿਉਂਕਿ ਪੁਲਸ ਹੁਣ ਕੈਮਰਿਆਂ ਰਾਹੀਂ ਕ੍ਰਿਮੀਨਲ 'ਤੇ ਨਜ਼ਰ ਰੱਖੇਗੀ। ਪੁਲਸ ਨੇ ਅਜਿਹੀਆਂ 154 ਲੋਕੇਸ਼ਨਸ ਮਾਰਕ ਕੀਤੀਆਂ ਹਨ, ਜਿੱਥੇ ਸਨੇਚਿੰਗ ਆਦਿ ਦੀਆਂ ਵਾਰਦਾਤਾਂ ਜ਼ਿਆਦਾ ਹੁੰਦੀਆਂ ਹਨ। ਇਨ੍ਹਾਂ ਥਾਵਾਂ 'ਤੇ ਹੁਣ ਪੁਲਸ ਵੱਲੋਂ ਕੈਮਰੇ ਲਗਾਏ ਜਾਣਗੇ, ਜੋ ਕ੍ਰਿਮੀਨਲਸ ਦੀ ਰੇਂਜ 'ਚ ਆਉਂਦੇ ਹੀ ਹੈੱਡ ਕੁਆਰਟਰ ਨੂੰ ਅਲਰਟ ਭੇਜਣਗੇ। ਹਾਲਾਂਕਿ ਕੈਮਰੇ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਇੰਟੇਗ੍ਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ 'ਚ ਲੱਗਣੇ ਹਨ। ਇਨ੍ਹਾਂ ਦੀ ਕੁਲ ਗਿਣਤੀ 1200 ਹੈ ਪਰ 154 ਕੈਮਰੇ ਅਜਿਹੀਆਂ ਥਾਵਾਂ 'ਤੇ ਲਗਾਏ ਜਾਣੇ ਹਨ, ਜਿੱਥੇ ਪੁਲਸ ਕਮਿਸ਼ਨਰ ਪੀ. ਕੇ. ਸਿਨਹਾ ਨੇ ਕ੍ਰਾਈਮ ਦੇ ਮੱਦੇਨਜ਼ਰ ਲੋਕੇਸ਼ਨ ਨਿਰਧਾਰਿਤ ਕੀਤੀ ਹੈ।
ਇਹ ਕੈਮਰੇ ਸਿਟੀ ਦੇ ਐਂਟਰੀ-ਐਗਜ਼ਿਟ ਪੁਆਇੰਟ, ਮੇਨ ਚੌਰਾਹਿਆਂ ਦੇ ਇਲਾਵਾ ਸਿਵਲ ਹਸਪਤਾਲ, ਸਰਕਿਟ ਹਾਊਸ, ਐੱਸ. ਬੀ. ਆਈ. ਮੇਨ ਬਰਾਂਚ, ਵੇਰਕਾ, ਮਿਲਕ ਪਲਾਂਟ, ਬੱਸ ਸਟੈਂਡ ਦੇ ਨੇੜੇ, ਰੇਲਵੇ ਸਟੇਸ਼ਨ ਦੇ ਸਾਰੇ ਗੇਟਾਂ ਕੋਲ, ਰੇਲਵੇ ਕ੍ਰਾਸਿੰਗ, ਪਾਰਕ, ਫਲਾਈਓਵਰਸ ਨੂੰ ਕਵਰ ਕਰਨਗੇ। ਇਨ੍ਹਾਂ ਦਾ ਨੈੱਟਵਰਕ ਹੀ ਅਜਿਹਾ ਹੋਵੇਗਾ ਕਿ ਸਿਟੀ 'ਚ ਆਉਣ-ਜਾਣ ਵਾਲੇ ਸਾਰੇ ਰਸਤੇ ਕਵਰ ਹੋ ਜਾਣਗੇ।
ਇਸ ਤੋਂ ਇਲਾਵਾ ਜੇਕਰ ਕੋਈ ਵਾਰਦਾਤ ਕਰਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕੈਮਰੇ ਫੇਸ ਡਿਟੈਕਟ ਕਰਨਗੇ। ਇਸ ਨਾਲ ਕ੍ਰਿਮੀਨਲ ਦੀ ਪਛਾਣ ਹੋ ਜਾਵੇਗੀ। ਵੇਰਕਾ ਮਿਲਕ ਪਲਾਂਟ, ਸੂਰਾਨੱਸੀ, ਲੈਦਰ ਕੰਪਲੈਕਸ ਰੋਡ, ਕਪੂਰਥਲਾ ਰੋਡ, ਨਕੋਦਰ ਰੋਡ, ਫੋਲੜੀਵਾਲ, ਪਰਾਗਪੁਰ, ਓਲਡ, ਹੁਸ਼ਿਆਰਪੁਰ ਰੋਡ, ਹੁਸ਼ਿਆਰਪੁਰ ਰੋਡ ਕੈਂਟ, ਪਠਾਨਕੋਟ ਰੋਡ ਸਮੇਤ ਉਹ ਸਾਰੇ ਰਸਤੇ, ਜਿੱਥੇ ਸ਼ਹਿਰ 'ਚ ਐਂਟਰੀ ਹੁੰਦੀ ਹੈ, ਉਥੇ ਹਾਈ ਰੈਜ਼ੇਲਿਊਸ਼ਨ ਕੈਮਰੇ ਲਗਾਏ ਜਾਣਗੇ।
ਪੁਲਸ ਲਾਈਨ 'ਚ ਹੋਵੇਗਾ ਕੰਟਰੋਲ ਸੈਂਟਰ
ਇੰਟੇਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਹੈੱਡਕੁਆਰਟਰ ਪੁਲਸ ਲਾਈਨ 'ਚ ਹੋਵੇਗਾ। ਸੈਂਟਰ ਪੁਲਸ ਟੀਮਾਂ ਲਗਾਤਾਰ ਸ਼ਹਿਰ ਦੀ ਮਾਨੀਟਰਿੰਗ ਕਰਨਗੀਆਂ। ਇਸ ਦੇ ਨਾਲ ਹੀ ਹੈਲਥ ਸਰਵਿਸੇਜ਼ ਅਤੇ ਨਗਰ ਨਿਗਮ ਦੀਆਂ ਟੀਮਾਂ ਵੀ ਰਹਿਣਗੀਆਂ। ਦੱਸਿਆ ਜਾ ਰਿਹਾ ਹੈ ਕਿ ਕੈਮਰੇ ਸ਼ਹਿਰ ਦੀਆਂ ਕਰੀਬ 3 ਹਜ਼ਾਰ ਕਿਲੋਮੀਟਰ ਸੜਕਾਂ 'ਤੇ ਇੰਝ ਲਗਾਏ ਜਾਣਗੇ ਕਿ ਵਾਹਨਾਂ 'ਤੇ ਵੀ ਨਜ਼ਰ ਰਹੇ ਅਤੇ ਕੋਈ ਕ੍ਰਿਮੀਨਲ ਬਚ ਕੇ ਨਾ ਨਿਕਲ ਸਕੇ।
ਪਾਸ਼ ਆਬਾਦੀਆਂ ਅਤੇ ਖੁੱਲ੍ਹੀਆਂ ਸੜਕਾਂ 'ਤੇ ਵੀ ਰਹੇਗਾ ਫੋਕਸ
ਪਾਸ਼ ਆਬਾਦੀਆਂ, ਖੁੱਲ੍ਹੀਆਂ ਅਤੇ ਘੱਟ ਟ੍ਰੈਫਿਕ ਵਾਲੀਆਂ ਸੜਕਾਂ ਨੂੰ ਕਵਰ ਕੀਤਾ ਗਿਆ ਹੈ। ਉਨ੍ਹਾਂ ਇਲਾਕਿਆਂ 'ਚ ਸਨੇਚਿੰਗ, ਲੁੱਟ ਦੀਆਂ ਵਾਰਦਾਤਾਂ ਜ਼ਿਆਦਾ ਹੁੰਦੀਆਂ ਹਨ, ਜਿੱਥੇ ਸੜਕਾਂ ਚੌੜੀਆਂ ਹੁੰਦੀਆਂ ਹਨ ਅਤੇ ਵਾਰਦਾਤ ਦੇ ਬਾਅਦ ਸ਼ਹਿਰ 'ਚੋਂ ਭੱਜਣਾ ਸੌਖਾ ਹੁੰਦਾ ਹੈ।
ਪੁਲਸ ਦੀ ਤੈਅ ਲੋਕਸ਼ਨ 'ਤੇ ਲੱਗਣ ਵਾਲੇ ਕੈਮਰਿਆਂ 'ਚ ਫੇਸ ਰੀਡਰ ਵੀ ਹੋਣਗੇ। ਇਸ 'ਚ 10 ਹਜ਼ਾਰ ਕ੍ਰਿਮੀਨਲਸ ਦੀਆਂ ਤਸਵੀਰਾਂ ਦਾ ਰਿਕਾਰਡ ਰਹੇਗਾ। ਇਸ ਦੇ ਇਲਾਵਾ ਇਹ 10 ਲੱਖ ਚਿਹਰਿਆਂ ਨੂੰ ਮੈਚ ਕਰਨ 'ਚ ਸਮਰਥ ਹੈ। ਰੇਂਜ 'ਚ ਆਉਂਦੇ ਹੀ ਕੈਮਰਾ ਤੁਰੰਤ ਫੇਸ ਮੈਚ ਕਰਕੇ ਕੰਟਰੋਲ ਰੂਮ ਨੂੰ ਅਲਰਟ ਭੇਜੇਗਾ। ਇਹ ਕੈਮਰੇ ਕਈ ਐਂਗਲਾਂ ਤੋਂ ਚਿਹਰੇ ਨੂੰ ਪਛਾਣਨ 'ਚ ਸਮਰਥ ਹੋਣਗੇ।
ਮਾਤਾ-ਪਿਤਾ ਨੂੰ ਕੈਨੇਡਾ ਬੁਲਾਉਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ (ਵੀਡੀਓ)
NEXT STORY