ਲੁਧਿਆਣਾ : ਪੁੱਤ ਦੀ ਮੌਤ ਦਾ ਬਦਲਾ ਲੈਣ ਲਈ ਇਕ ਪਿਤਾ ਦੇ ਕਾਤਲ ਬਣਨ ਦਾ ਸਨਸਨੀਖੇਜ਼ ਕੇਸ ਸਾਹਮਣੇ ਆਇਆ ਹੈ। ਜਿਸ 'ਚ ਪਿਤਾ ਨੇ ਉਸ 60 ਸਾਲਾ ਬਜ਼ੁਰਗ ਨੂੰ ਆਪਣੇ ਟਰੈਕਟਰ ਥੱਲੇ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਦੇ ਟੈਂਪੂ ਨਾਲ ਟਕਰਾ ਕੇ ਉਸ ਦੇ ਜਵਾਨ ਪੁੱਤ ਦੀ ਮੌਤ ਹੋਈ ਸੀ। ਫਿਲਹਾਲ ਸਦਰ ਪੁਲਸ ਨੇ ਉਕਤ ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਅਤੇ ਮ੍ਰਿਤਕ ਹਮਨਾਮ ਹਨ। ਦੋਵਾਂ ਦਾ ਹੀ ਨਾਂ ਰਣਜੀਤ ਸਿੰਘ ਹੈ। ਪਿੰਡ ਕਾਲਖ ਦੇ ਰਹਿਣ ਵਾਲੇ ਮੁਲਜ਼ਮ ਰਣਜੀਤ ਸਿੰਘ ਦੇ 17 ਸਾਲਾ ਬੇਟੇ ਅਰਸ਼ਦੀਪ ਸਿੰਘ ਦੀ ਕਰੀਬ 3 ਸਾਲ ਪਹਿਲਾਂ ਕਾਲਖ-ਧੂਰਕੋਟ ਰੋਡ ’ਤੇ ਇਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਪੁਲਵਾਮਾ ’ਚ ਸ਼ਹੀਦ ਹੋਏ ਨਾਇਕ ਰਾਜਵਿੰਦਰ ਸਿੰਘ ਦਾ ਜੱਦੀ ਪਿੰਡ ’ਚ ਅੰਤਿਮ ਸਸਕਾਰ
ਉਦੋਂ ਅਰਸ਼ਦੀਪ ਸਿੰਘ ਮੋਟਰਸਾਈਕਲ ’ਤੇ ਸਵਾਰ ਸੀ ਅਤੇ ਜਿਸ ਟੈਂਪੂ ਨਾਲ ਅਰਸ਼ਦੀਪ ਟਕਰਾਇਆ, ਉਹ ਮ੍ਰਿਤਕ ਰਣਜੀਤ ਸਿੰਘ ਦਾ ਸੀ। ਮੁਲਜ਼ਮ ਆਪਣੇ ਬੇਟੇ ਦੀ ਮੌਤ ਲਈ ਰਣਜੀਤ ਨੂੰ ਕਸੂਰਵਾਰ ਮੰਨ ਰਿਹਾ ਸੀ ਅਤੇ ਉਦੋਂ ਤੋਂ ਉਸ ਦੇ ਸੀਨੇ 'ਚ ਬਦਲੇ ਦੀ ਅੱਗ ਧੁਖ ਰਹੀ ਸੀ। ਬੀਤੇ ਮੰਗਲਵਾਰ ਨੂੰ ਉਸ ਨੂੰ ਬਦਲਾ ਲੈਣ ਦਾ ਮੌਕਾ ਮਿਲ ਗਿਆ। ਜਦੋਂ ਰਣਜੀਤ ਕਾਲਖ ਤੋਂ ਗੁੱਜਰਵਾਲ ਨੂੰ ਜਾਂਦੀ ਸੜਕ 'ਤੇ ਕੰਮ ਕਰ ਰਿਹਾ ਸੀ। ਮੁਲਜ਼ਮ ਨੇ ਤੇਜ਼ੀ ਨਾਲ ਟਰੈਕਟਰ ਬੈਕ ਕਰ ਕੇ ਉਸ ’ਤੇ ਚੜ੍ਹਾ ਦਿੱਤਾ ਅਤੇ ਮੌਕੇ ਤੋਂ ਭੱਜ ਗਿਆ। ਇਸ ਘਟਨਾ 'ਚ ਰਣਜੀਤ ਤੋਂ ਇਲਾਵਾ ਗੁਰਪ੍ਰੀਤ ਸਿੰਘ ਨਾਂ ਦਾ ਇਕ ਸ਼ਖਸ ਵੀ ਜ਼ਖਮੀ ਹੋ ਗਿਆ। ਰਣਜੀਤ ਅਤੇ ਗੁਰਪ੍ਰੀਤ ਨੂੰ ਜ਼ਖਮੀ ਹਾਲਤ ’ਚ ਡੇਹਲੋਂ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕੁੱਝ ਦੇਰ ਬਾਅਦ ਰਣਜੀਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਗੁਰਪ੍ਰੀਤ ਵੀ ਜ਼ੇਰੇ ਇਲਾਜ ਹੈ। ਥਾਣਾ ਮੁਖੀ ਇੰਸ. ਜਗਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਛੋਟੇ ਬੇਟੇ ਮਨਜੀਤ ਸਿੰਘ ਦੀ ਸ਼ਿਕਾਇਤ ’ਤੇ ਰਣਜੀਤ ਸਿੰਘ ਖਿਲਾਫ ਕਤਲ ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਚੜ੍ਹਦੀ ਸਵੇਰ ਬੁਰੀ ਖਬਰ, 'ਕੋਰੋਨਾ' ਦੇ 41 ਨਵੇਂ ਕੇਸਾਂ ਦੀ ਪੁਸ਼ਟੀ
ਲਲਕਾਰੇ ਮਾਰਦਾ ਹੋਇਆ ਮੌਕੇ ਤੋਂ ਫਰਾਰ ਹੋਇਆ ਮੁਲਜ਼ਮ
ਮਨਜੀਤ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਭਤੀਜੇ ਹਰਸ਼ਦੀਪ ਸਿੰਘ ਨੇ ਆਪਣੀਆਂ ਅੱਖਾਂ ਨਾਲ ਇਹ ਮੰਜ਼ਰ ਦੇਖਿਆ। ਸਵੇਰੇ ਕਰੀਬ 9 ਵਜੇ ਉਹ ਆਪਣੇ ਪਿਤਾ ਰਣਜੀਤ ਸਿੰਘ ਨੂੰ ਖਾਣਾ ਦੇਣ ਲਈ ਜਾ ਰਹੇ ਸਨ। ਉਸ ਦਾ ਭਰਾ ਮਨਰੇਗਾ ਤਹਿਤ ਕੰਮ ਕਰਦਾ ਸੀ। ਉਸੇ ਸਮੇਂ ਪਿੰਡ ਕਾਲਖ ਵੱਲੋਂ ਆਪਣੇ ਲਾਲ ਰੰਗ ਦੇ ਟਰੈਕਟਰ ’ਤੇ ਆਉਂਦਾ ਹੋਇਆ ਦਿਖਾਈ ਦਿੱਤਾ। ਭਰਾ ਨੂੰ ਸੜਕ ਕੰਢੇ ਕੰਮ ਕਰਦੇ ਦੇਖ ਕੇ ਮੁਲਜ਼ਮ ਨੇ ਟਰੈਕਟਰ ਦੀ ਰਫਤਾਰ ਹੌਲੀ ਕੀਤੀ ਅਤੇ ਕੁੱਝ ਅੱਗੇ ਚਲਾ ਗਿਆ। ਫਿਰ ਉਸ ਨੇ ਤੇਜ਼ੀ ਨਾਲ ਟਰੈਕਟਰ ਬੈਕ ਕੀਤਾ ਅਤੇ ਉਸ ਦੇ ਭਰਾ ’ਤੇ ਚੜ੍ਹਾ ਦਿੱਤਾ। ਟਰੈਕਟਰ ਦੀ ਲਪੇਟ 'ਚ ਗੁਰਪ੍ਰੀਤ ਵੀ ਆ ਗਿਆ। ਇਸ ਤੋਂ ਬਾਅਦ ਮੁਲਜ਼ਮ ਇਹ ਲਲਕਾਰੇ ਮਾਰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ ਕਿ ਉਸ ਨੇ ਆਪਣੇ ਬੇਟੇ ਅਰਸ਼ਦੀਪ ਦੀ ਮੌਤ ਦਾ ਬਦਲਾ ਲੈ ਲਿਆ ਹੈ। ਜਿਸ ਸਮੇਂ ਇਹ ਘਟਨਾ ਵਾਪਰੀ, ਉਹ ਅਤੇ ਭਤੀਜਾ ਘਟਨਾ ਸਥਾਨ ਤੋਂ ਕੁੱਝ ਕਦਮ ਹੀ ਦੂਰ ਸਨ।
ਸੁਲਤਾਨਪੁਰ ਲੋਧੀ 'ਚ 'ਕੋਰੋਨਾ' ਕਾਰਨ ਪਹਿਲੀ ਮੌਤ, ਜਲੰਧਰ ਦੇ ਸਿਵਲ ਹਸਪਤਾਲ 'ਚ ਵਿਅਕਤੀ ਨੇ ਤੋੜਿਆ ਦਮ
NEXT STORY