ਗੁਰਦਾਸਪੁਰ (ਹਰਮਨ) : ਨੌਸਰਬਾਜ਼ਾਂ ਅਤੇ ਠੱਗਾਂ ਵੱਲੋਂ ਜਿਥੇ ਲੋਕਾਂ ਨਾਲ ਆਨਲਾਈਨ ਠੱਗੀਆਂ ਮਾਰੀਆਂ ਜਾਂਦੀਆ ਹਨ, ਉੱਥੇ ਪੁਲ ਤਿਬੜੀ ਵਿਖੇ ਸਥਿਤ ਐੱਸ. ਬੀ. ਆਈ. ਬੈਂਕ ਦੇ ਏ. ਟੀ. ਐੱਮ. ’ਚੋਂ ਪੈਸੇ ਕਢਵਾਉਣ ਆਏ ਇਕ ਸੇਵਾਮੁਕਤ ਲੈਕਚਰਾਰ ਨਾਲ 2 ਨੌਸਰਬਾਜ਼ ਨੌਜਵਾਨਾਂ ਨੇ ਠੱਗੀ ਮਾਰ ਕੇ 48 ਹਜ਼ਾਰ ਦੀ ਨਕਦੀ ਉਡਾ ਲਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੇਵਾਮੁਕਤ ਲੈਕਚਰਾਰ ਪ੍ਰਤਾਪ ਸਿੰਘ ਸੈਣੀ ਵਾਸੀ ਨੌਸ਼ਹਿਰਾ ਬਹਾਦਰ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਸ਼ਾਮ 3 ਵਜੇ ਦੇ ਕਰੀਬ ਤਿੱਬੜੀ ਸਥਿਤ ਐੱਸ. ਬੀ. ਆਈ. ਦੇ ਏ. ਟੀ. ਐੱਮ. ’ਚ ਪੈਸੇ ਕਢਵਾਉਣ ਲਈ ਗਿਆ ਸੀ।
ਇਹ ਵੀ ਪੜ੍ਹੋ : ਦੇਹ ਵਪਾਰ ਦੇ ਰੈਕੇਟ ਦਾ ਪਰਦਾਫਾਸ਼, ਧੰਦੇ 'ਚ ਫਸੀਆਂ 2 ਔਰਤਾਂ ਨੂੰ ਛੁਡਾਇਆ, ਸੰਚਾਲਕਾ ਗ੍ਰਿਫ਼ਤਾਰ
ਇਸ ਦੌਰਾਨ ਬੈਂਕ ’ਚ ਦੋ ਨੌਜਵਾਨ ਮੌਜੂਦ ਸਨ, ਜਿਨ੍ਹਾਂ ਨੇ ਧੋਖੇ ਨਾਲ ਉਸ ਦਾ ਏ. ਟੀ. ਐੱਮ. ਕਾਰਡ ਬਦਲਿਆ ਅਤੇ ਜਦੋਂ ਉਹ ਪੈਸੇ ਕਢਵਾ ਰਿਹਾ ਸੀ ਤਾਂ ਉਸ ਦੇ ਬੈਂਕ ’ਚੋਂ ਪੈਸੇ ਨਹੀਂ ਨਿਕਲੇ, ਜਿਸ ਕਾਰਨ ਉਹ ਵਾਪਸ ਘਰ ਆ ਗਿਆ ਪਰ ਕਰੀਬ ਅੱਧੇ ਘੰਟੇ ਬਾਅਦ ਹੀ ਉਸ ਦੇ ਮੋਬਾਈਲ ’ਤੇ ਆਏ ਮੈਸੇਜਾਂ ਤੋਂ ਪਤਾ ਲੱਗਾ ਕਿ ਕਿਸੇ ਨੇ ਉਸ ਦੇ ਖਾਤੇ ’ਚੋਂ 10 ਹਜ਼ਾਰ ਅਤੇ 15 ਹਜ਼ਾਰ ਦੀਆਂ ਵੱਖ-ਵੱਖ ਟਰਾਂਸਜੈਕਸ਼ਨਾਂ ’ਚ ਕੁੱਲ 48,000 ਰੁਪਏ ਕੱਢਵਾ ਲਏ ਸਨ।
ਇਸ ਸਬੰਧੀ ਉਸਨੇ ਪੁਲਸ ਨੂੰ ਸ਼ਿਕਾਇਤ ਕਰ ਕੇ ਮੰਗ ਕੀਤੀ ਕਿ ਬੈਂਕ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਕੇ ਠੱਗਾਂ ਨੂੰ ਫੜਿਆ ਜਾਵੇ ਅਤੇ ਉਸ ਨਾਲ ਹੋਈ ਠੱਗੀ ਦੇ ਪੈਸੇ ਵਾਪਸ ਦਿਵਾਏ ਜਾਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੁੰਦ ’ਚ ਰੇਲਵੇ ਦੀ ‘ਨਾਈਟ ਪੈਟਰੋਲਿੰਗ’ ਸ਼ੁਰੂ : ਲੋਕੋ ਪਾਇਲਟਾਂ ਨੂੰ ਮੁਹੱਈਆ ਕਰਵਾਈ ‘ਫੌਗ ਸੇਫਟੀ ਡਿਵਾਈਸ’
NEXT STORY