ਖੰਨਾ (ਵਿਪਨ) : ਖੰਨਾ ਦਾਣਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੈ। ਇੱਥੇ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮੰਡੀ 'ਚ ਪਈ ਫ਼ਸਲ ਮੀਂਹ 'ਚ ਭਿੱਜਦੀ ਰਹੀ ਅਤੇ ਅਫ਼ਸਰਸ਼ਾਹੀ ਸੁੱਤੀ ਰਹੀ। ਮੌਸਮ ਵਿਭਾਗ ਦੇ ਅਲਰਟ ਦੇ ਬਾਵਜੂਦ ਕੋਈ ਵੀ ਇੰਤਜ਼ਾਮ ਨਹੀਂ ਦਿਖਿਆ। ਕਿਸਾਨਾਂ ਨੇ ਵੀ ਕਿਹਾ ਕਿ ਇੱਥੇ ਰੱਬ ਰਾਖਾ ਹੀ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਬਹੁਤ ਮਾਰ ਪੈ ਚੁੱਕੀ ਹੈ, ਹੁਣ ਫਿਰ ਨੁਕਸਾਨ ਹੋਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਮੰਡੀ 'ਚ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ ਅਤੇ ਸ਼ੈੱਡਾਂ ਦੀ ਘਾਟ ਹੈ।
ਤਿਰਪਾਲਾਂ ਨਾਲ ਫ਼ਸਲ ਢਕੀ ਨਹੀਂ ਜਾ ਸਕਦੀ। ਹਵਾ ਨਾਲ ਤਿਰਪਾਲਾਂ ਉੱਡ ਜਾਂਦੀਆਂ ਹਨ। ਦੂਜੇ ਪਾਸੇ ਆੜ੍ਹਤੀਆਂ ਨੇ ਕਿਹਾ ਕਿ ਜਿਹੜੇ ਫੜ੍ਹ ਨੀਵੇਂ ਹਨ, ਉੱਥੇ ਬਹੁਤ ਮਾਰ ਪੈ ਰਹੀ ਹੈ ਅਤੇ ਮੰਡੀ 'ਚ ਸਫ਼ਾਈ ਨਹੀਂ ਹੋ ਰਹੀ। ਇਸ ਦੇ ਨਾਲ ਹੀ ਪਾਣੀ ਦੀ ਨਿਕਾਸੀ ਰੁਕੀ ਹੈ ਹੋਈ ਹੈ। ਦੂਜੇ ਪਾਸੇ ਪਨਗਰੇਨ ਦੇ ਇੰਸਪੈਕਟਰ ਵਿਕਾਸ ਕਪਿਲਾ ਨੇ ਕਿਹਾ ਕਿ ਸਵੇਰ ਤੋਂ ਹੀ ਓਹ ਫੀਲਡ 'ਚ ਹਨ ਅਤੇ ਜਿੱਥੇ ਕਿਤੇ ਫ਼ਸਲ ਨਹੀਂ ਢਕੀ ਸੀ, ਉੱਥੇ ਫ਼ਸਲ ਨੂੰ ਢਕਾਇਆ ਗਿਆ। ਤਿਰਪਾਲਾਂ ਅਤੇ ਕਰੇਟਾਂ ਦਾ ਇੰਤਜ਼ਾਮ ਆੜ੍ਹਤੀਆਂ ਨੇ ਕਰਨਾ ਹੁੰਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੁੱਕੀ ਫ਼ਸਲ ਲੈ ਕੇ ਹੀ ਮੰਡੀ 'ਚ ਆਉਣ।
ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ 'ਚ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ
NEXT STORY