ਸੁਲਤਾਨਪੁਰ ਲੋਧੀ (ਧੀਰ)-ਬੀਤੇ ਦਿਨੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੁੰਡੀ ਮੌੜ ਵਿਖੇ ਦਰਿਆ ਬਿਆਸ ’ਚ ਵਧੇ ਪਾਣੀ ਦੇ ਪੱਧਰ ਕਾਰਨ ਮੰਡ ਖੇਤਰ ’ਚ ਬਣੇ ਹੜ੍ਹ ਦੇ ਹਾਲਾਤ ਦੇ ਮੱਦੇਨਜ਼ਰ ਹਰੀਕੇ ਹੈੱਡ ਤੋਂ ਦਰਾਂ ਖੋਲ੍ਹਣ ’ਤੇ ਪਾਣੀ ਦੇ ਖੇਤਾਂ ’ਚੋਂ ਨਿਕਾਸੀ ਕਰਨ ਦੇ ਦਿੱਤੇ ਭਰੋਸੇ ’ਤੇ ਧਰਨਾ ਖ਼ਤਮ ਕਰ ਦਿੱਤਾ ਗਿਆ ਸੀ। ਸੋਮਵਾਰ ਕਿਸਾਨਾਂ ਦੀਆਂ ਉਮੀਦਾਂ ’ਤੇ ਉਸ ਪਾਣੀ ਫਿਰ ਗਿਆ, ਜਦੋਂ ਨਾਇਬ ਤਹਿਸੀਲਦਾਰ ਨਿਰਜੀਤ ਸਿੰਘ ਦੀ ਅਗਵਾਈ ਹੇਠ ਹਰੀਕੇ ਹੈੱਡ ਵਿਖੇ ਗਏ ਵਫ਼ਦ ਵੱਲੋਂ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਹਰੀਕੇ ਹੈੱਡ ਵਰਕਸ ਨੇ ਹੋਰ ਵਾਧੂ ਪਾਣੀ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਜੇ ਹਾਲਾਤ ਇੰਝ ਹੀ ਰਹੇ ਤਾਂ ਝੋਨੇ ਦੀ ਫ਼ਸਲ ਤੋਂ ਤਾਂ ਉਨ੍ਹਾਂ ਦੇ ਹੱਥ ਖਾਲੀ ਹੋਏ ਹੀ ਹਨ ਅਤੇ ਕਣਕ ਦੀ ਫ਼ਸਲ ਵੀ ਬੀਜਣ ਦੀ ਉਮੀਦ ਬਾਕੀ ਨਹੀਂ ਰਹਿ ਜਾਣੀ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਹਾਲੇ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਸ ਬਾਰੇ ਕੋਈ ਵੀ ਬਿਆਨ ਨਹੀਂ ਆਇਆ, ਜੋ ਆਪਣੇ-ਆਪ ਨੂੰ ਕਿਸਾਨਾਂ ਦੇ ਹਮਦਰਦ ਅਖਵਾਉਂਦੇ ਹਨ। ਪ੍ਰਸ਼ਾਸਨ ਦੇ ਪੱਲੇ ਵੀ ਕੁਝ ਨਹੀਂ ਹੈ, ਇਸ ਲਈ ਤਾਂ ਅਧਿਕਾਰੀ ਸਿਰਫ ਜਾਂ ਖੋਖਲੀ ਬਿਆਨਬਾਜ਼ੀ ਹੀ ਕਰ ਰਹੇ ਹਨ ਜਾਂ ਫਿਰ ‘ਆਪ’ ਆਗੂ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਕਹਿ ਰਹੇ ਹਨ।
ਇਹ ਵੀ ਪੜ੍ਹੋ: ਵਿਵਾਦਾਂ ’ਚ ਘਿਰੇ ‘ਆਪ’ ਦੇ ਸਾਬਕਾ MLA ਅਮਰਜੀਤ ਸਿੰਘ ਸੰਦੋਆ, ਇਨੋਵਾ ਗੱਡੀ ਨੂੰ ਲੈ ਕੇ ਵਿਜੀਲੈਂਸ ਦੀ ਰਾਡਾਰ ’ਤੇ
ਉਨ੍ਹਾਂ ਕਿਹਾ ਕਿ ਸਾਰਾ ਹਲਕਾ ਪਾਣੀ ਨਾਲ ਡੁੱਬਿਆ ਹੋਇਆ ਹੈ ਅਤੇ ਹਾਲੇ ਤੱਕ ਕੋਈ ਵੀ ਰਾਹਤ ਦੀ ਕਿਰਨ ਵਿਖਾਈ ਨਹੀਂ ਦੇ ਰਹੀ ਹੈ। ਕਿਸਾਨ ਆਰਥਿਕ ਪੱਖੋਂ ਹੋਰ ਕਮਜ਼ੋਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਤੇ ਅਜਿਹਾ ਨਾ ਹੋਵੇ ਕਿ ਕੋਈ ਕਿਸਾਨ ਪਰੇਸ਼ਾਨੀ ਕਾਰਨ ਖ਼ੁਦਕੁਸ਼ੀ ਕਰ ਲਵੇ ਕਿਉਂਕਿ ਹੁਣ ਸਿਵਾਏ ਇਸ ਤੋਂ ਹੋਰ ਕੁਝ ਚਾਰਾ ਨਹੀਂ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਨਾ ਕਰੇ ਅਜਿਹੀ ਨੌਬਤ ਆਵੇ ਪ੍ਰੰਤੂ ਜੇ ਆਈ ਤਾਂ ਇਸ ਦੇ ਲਈ ਸਿੱਧੇ ਰੂਪ ’ਚ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਵੇਗੀ, ਜਿਸਨੂੰ ਕਿਸੇ ਵੀ ਕੀਮਤ ’ਤੇ ਕਿਸਾਨ ਮੁਆਫ ਨਹੀਂ ਕਰਨਗੇ। ਉਨ੍ਹਾਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਇਸ ਮੁਸੀਬਤ ਸਮੇਂ ਕਿਸਾਨੀ ਝੰਡੇ ਹੇਠਾਂ ਆ ਕੇ ਸਾਥ ਦੇਣ ਤੇ ਕਿਸਾਨੀ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਜਾਵੇ। ਇਸ ਮੌਕੇ ਗੁਰਮੇਜ ਸਿੰਘ ਮੈਂਬਰ ਪੰਚਾਇਤ ਚੌਧਰੀਵਾਲ, ਗੁਰਵਿੰਦਰ ਸਿੰਘ, ਜਤਿੰਦਰ ਸਿੰਘ, ਪੂਰਨ ਸਿੰਘ, ਹਿੰਮਤ ਸਿੰਘ ਮੈਂਬਰ ਪੰਚਾਇਤ ਮਹੀਵਾਲ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ, ਪੈਸਿਆਂ ਖਾਤਿਰ ਮੁੰਡੇ ਨੇ ਬਜ਼ੁਰਗ ਮਾਂ ਨੂੰ ਕੁੱਟ-ਕੁੱਟ ਕੀਤਾ ਹਾਲੋ-ਬੇਹਾਲ
ਗੁੱਸੇ ’ਚ ਆਏ ਲੋਕਾਂ ਨੇ ਤਿੱਖਾ ਸੰਘਰਸ਼ ਕਰਨ ਦੀ ਦਿੱਤੀ ਚਿਤਾਵਨੀ
ਲੋਕਾਂ ਨੇ ਕਿਹਾ ਕਿ ਬੀਤੇ ਦਿਨੀਂ ਧਰਨਾ ਦੇਣ ਦਾ ਮਤਲਬ ਸੀ ਕਿ ਸਰਕਾਰ ਦੀਆਂ ਅੱਖਾਂ ਖੁੱਲਣ ਪਰ ਲੱਗਦਾ ਹੈ ਕਿ ਪ੍ਰਸ਼ਾਸਨ ਝੂਠੇ ਲਾਰੇ ਤੇ ਬਿਆਨਬਾਜ਼ੀ ਕਰਕੇ ਸਰਕਾਰ ਨੂੰ ਗੁੰਮਰਾਹ ਕਰ ਰਿਹਾ ਹੈ। ਜੇ ਸਰਕਾਰ ਨੇ ਜਲਦ ਤੋਂ ਜਲਦ ਹਰੀਕੇ ਹੈੱਡ ਤੋਂ ਪਾਣੀ ਨਾ ਰਿਲੀਜ਼ ਕਰਕੇ ਮੰਡ ਖੇਤਰ ਦੇ ਲੋਕਾਂ ਨੂੰ ਰਾਹਤ ਦਿੱਤੀ ਤਾਂ ਮਜਬੂਰ ਹੋ ਕੇ ਕਿਸਾਨ ਸੜਕਾਂ ’ਤੇ ਉਤਰ ਕੇ ਤਿੱਖਾ ਸੰਘਰਸ਼ ਛੇੜਣ ਨੂੰ ਮਜਬੂਰ ਹੋਣਗੇ, ਜਿਸ ਲਈ ਜੇ ਕੋਈ ਕੁਰਬਾਨੀ ਦੇਣ ਦੀ ਲੋਡ਼ ਪਈ ਤਾਂ ਫਿਰ ਵੀ ਪਿੱਛੇ ਨਹੀਂ ਹਟਣਗੇ।
ਹਾਲੇ ਵੀ ਫ਼ਸਲ ਪਾਣੀ ’ਚ ਡੁੱਬੀ, ‘ਆਪ’ ਆਗੂ ਕਰ ਰਹੇ ਬਿਆਨਬਾਜ਼ੀ : ਅਮਰ ਸਿੰਘ ਮੰਡ
ਕਿਸਾਨ ਆਗੂ ਅਮਰ ਸਿੰਘ ਮੰਡ ਨੇ ਕਿਹਾ ਕਿ ਇਹ ਸਰਕਾਰ ਦੀ ਸੋਚੀ ਸਮਝੀ ਤੇ ਕੋਝੀ ਸਾਜਿਸ਼ ਹੈ, ਜਦੋਂ ਦਰਿਆ ਦੇ ਇਸ ਪਾਰ ਬੈਠੇ ਕਿਸਾਨਾਂ ਨੂੰ ਜਾਣ-ਬੁੱਝ ਕੇ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰੀਕੇ ਹੈੱਡ ਤੋਂ ਸਿਰਫ਼ ਇਕ ਹੀ ਦਰ ਖੋਲੀ ਗਈ ਹੈ ਤੇ ਪਾਣੀ ਦੀ ਨਿਕਾਸੀ ਬਹੁਤ ਹੋਲੀ-ਹੋਲੀ ਹੋ ਰਹੀ ਹੈ। ਇਕ ਹਫ਼ਤਾ ਹੋ ਗਿਆ ਹੈ ਝੋਨੇ ਦੀ ਫਸਲ ਡੁੱਬੀ ਨੂੰ ਤੇ ਕੀ ਹਾਲੇ ਵੀ ‘ਆਪ’ ਹਲਕਾ ਆਗੂ ਨੂੰ ਉਮੀਦ ਹੈ ਕਿ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਮੰਡ ਖੇਤਰ ਦਾ ਦੌਰਾ ਕਰ ਕੇ ਸਿਰਫ ਬਿਆਨਬਾਜ਼ੀ ਹੀ ਕਰ ਰਹੇ ਹਨ, ਜਦਕਿ ਹਕੀਕਤ ’ਚ ਇਹ ਕੁਝ ਵੀ ਨਹੀਂ ਕਰ ਰਹੇ।
ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਪੁਲਸ ਨੇ ਚੁੱਕਿਆ ਵੱਡਾ ਕਦਮ
ਬਿਜਲੀ ਵਿਭਾਗ ਨੇ ਪਿਛਲੇ ਛੇ ਮਹੀਨਿਆਂ ਦੌਰਾਨ 1702 ਉਮੀਦਵਾਰਾਂ ਨੂੰ ਦਿੱਤੀਆਂ ਨੌਕਰੀਆਂ
NEXT STORY