ਚੰਡੀਗੜ੍ਹ : ਆਪਣੇ ਰਾਜ ਸਥਾਪਨਾ ਦਿਵਸ (1 ਨਵੰਬਰ) ਦੇ ਸਬੰਧ 'ਚ ਸਥਾਨਕ ਕੇਰਲਾ ਸਮਾਜਮ ਨੇ ਆਪਣੇ ਮੈਂਬਰਾਂ ਦੇ ਸਹਿਯੋਗ ਨਾਲ ਸੈਕਟਰ-30 ਸਥਿਤ ਕਮਿਊਨਿਟੀ ਸੈਂਟਰ ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ। ਇਸ ਦਾ ਇਕ ਹਜ਼ਾਰ ਤੋਂ ਵੱਧ ਲੋਕਾਂ ਨੇ ਆਨੰਦ ਮਾਣਿਆ। ਕੇਰਲ ਸਮਾਜਮ ਦੇ ਪ੍ਰਧਾਨ ਅਰਵਿੰਦਰਕਸ਼ਮ ਪਿੱਲੈ ਅਨੁਸਾਰ ਐਤਵਾਰ ਨੂੰ ਕੇਰਲਾ ਦਿਵਸ ਮਨਾਉਣ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਇਸ ਵਿਚ ਸ਼ਾਮਲ ਕਰਨਾ ਸੀ ਤਾਂ ਜੋ ਉਹ ਕੇਰਲ ਰਾਜ ਦੀ ਵਿਸ਼ਾਲ ਤੇ ਅਮੀਰ ਵਿਰਾਸਤ, ਸੱਭਿਅਤਾ ਅਤੇ ਸੱਭਿਆਚਾਰ ਤੋਂ ਜਾਣੂੰ ਹੋ ਸਕਣ।
ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਸੱਦੇ ਮੇਅਰ ਅਨੂਪ ਗੁਪਤਾ ਨੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਦੱਖਣੀ ਭਾਰਤ ਨੂੰ ਉੱਤਰੀ ਭਾਰਤ ਨਾਲ ਜੋੜਨ ਲਈ ਕੇਰਲਾ ਸਮਾਜਮ ਦੇ ਇਸ ਉਪਰਾਲੇ ਨੂੰ ਸਾਰਥਕ ਦੱਸਿਆ। ਇਸ ਦੌਰਾਨ ਚੰਡੀਗੜ੍ਹ ਇਨਕਮ ਟੈਕਸ ਕਮਿਸ਼ਨਰ ਐੱਨ ਜੈ ਸ਼ੰਕਰ (ਆਈ. ਆਰ. ਐੱਸ.) ਅਤੇ ਰਾਜ ਸਿੰਘ (ਆਈ. ਪੀ. ਐੱਸ. ਕੇਰਲਾ ਕੇਡਰ) ਵੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਭਾਰਤ ਮੰਡਪਮ ਵਿੱਚ ਜੀ-20 ਦੇ ਵਿਦੇਸ਼ੀ ਨੁਮਾਇੰਦਿਆਂ ਦੇ ਸਾਹਮਣੇ ਪੇਸ਼ ਕੀਤੇ ਵਿਸ਼ਨੂੰ ਪ੍ਰਿਰਯਮ ਨਾਟਿਅਮ ਦੇ 60 ਕਲਾਕਾਰਾਂ ਨੇ ਕਰੀਬ ਦੋ ਘੰਟੇ ਚੱਲੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਖੂਬ ਤਾੜੀਆਂ ਬਟੋਰੀਆਂ।
ਕਾਰ ਸਵਾਰ ਨੌਜਵਾਨ ਨੂੰ ਹੱਥ ਦੇ ਕੇ ਰੋਕਿਆ, ਵਿੱਚ ਬੈਠੀ, ਥੋੜ੍ਹੀ ਦੂਰ ਜਾ ਆਪਣੇ ਅਸਲੀ ਰੰਗ 'ਚ ਆ ਗਈ ਕੁੜੀ
NEXT STORY