ਚੰਡੀਗੜ੍ਹ (ਭੁੱਲਰ) : ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਤਿੰਨ ਰੋਜ਼ਾ ਸੱਭਿਆਚਾਰਕ ਪ੍ਰੋਗਰਾਮ 'ਚਹੁੰ ਕੁੰਟਾਂ ਦਾ ਮੇਲਾ' 13 ਅਕਤੂਬਰ ਤੋਂ 15 ਅਕਤੂਬਰ, 2018 ਤੱਕ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ, ਜਿਸ ਦਾ ਉਦਘਾਟਨ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਵਲੋਂ ਕੀਤਾ ਜਾਵੇਗਾ। ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਕਿਹਾ ਕਿ ਇਸ ਪ੍ਰੋਗਰਾਮ 'ਚ ਤਿੰਨੇ ਦਿਨ ਮਾਝੇ, ਮਾਲਵੇ, ਦੋਆਬੇ ਅਤੇ ਪੁਆਧ ਦੀਆਂ ਲੋਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਗਾਇਕੀ ਤੋਂ ਇਲਾਵਾ ਝੂਮਰ, ਭੰਡ ਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਜਾਵੇਗੀ।
14 ਅਕਤੂਬਰ ਨੂੰ ਮਲਵੱਈ ਗਿੱਧਾ, ਲੋਕ ਨਾਚ, ਸੰਮੀ, ਨਕਲ ਤੋਂ ਇਲਾਵਾ ਮੁਖਤਿਆਰ ਜ਼ਫਰ ਤੇ ਟੀਮ ਸਰੋਤਿਆਂ ਦਾ ਮਨੋਰੰਜਨ ਕਰਨਗੇ। ਅਖੀਰਲੇ ਦਿਨ 15 ਅਕਤੂਬਰ ਨੂੰ ਜੁਗਰਾਜ ਧੌਲਾ ਤੇ ਟੀਮ ਵਲੋਂ ਆਪਣਾ ਹੁਨਰ ਬਿਖੇਰਿਆ ਜਾਵੇਗਾ। ਇਸ ਦੇ ਨਾਲ ਹੀ ਪੁਆਧੀ ਜਲਸਾ, ਭੰਗੜਾ, ਹੁਸ਼ਿਆਰਪੁਰ ਦੇ ਨਕਲੀਏ ਆਪਣੀ ਪੇਸ਼ਕਾਰੀ ਕਰਨਗੇ ਤੇ ਲੁੱਡੀ, ਤੁੰਬੇ, ਅਲਗੋਜ਼ੇ ਆਦਿ ਦੀ ਗਾਇਕੀ ਪੇਸ਼ ਕੀਤੀ ਜਾਵੇਗੀ।
ਜਲੰਧਰ: ਅੱਤਵਾਦੀ ਜਾਹਿਦ ਕਾਫੀ ਸਮੇਂ ਤੋਂ ਸੀ ਜ਼ਾਕਿਰ ਦੇ ਸੰਪਰਕ 'ਚ, ਇੰਝ ਹੁੰਦੀਆਂ ਸਨ ਦੋਹਾਂ ਵਿਚਾਲੇ ਗੱਲਾਂ
NEXT STORY