ਤਲਵੰਡੀ ਸਾਬੋ (ਮੁਨੀਸ਼ ਗਰਗ)-ਖਤਰਨਾਕ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪੰਜਾਬ ਅੰਦਰ ਕਰਫਿਊ ਲੱਗਾ ਹੋਇਆ ਹੈ, ਜਿਸ ਕਰਕੇ ਪੰਜਾਬ ਦਾ ਅੰਨਦਾਤਾ ਕਿਸਾਨ ਕਾਫੀ ਮੁਸ਼ਕਲਾਂ 'ਚ ਘਿਰਿਆ ਹੋਇਆ ਹੈ। ਪਹਿਲਾ ਕਿਸਾਨ ਨੇ ਆਪਣੀ ਕਣਕ ਦੀ ਫਸਲ ਬੜੀ ਮੁਸ਼ਕਲ ਨਾਲ ਵੇਚੀ ਤੇ ਹੁਣ ਆਪਣੇ ਬਾਗਾਂ ਦੀ ਫਸਲ ਵੇਚਣ ਲਈ ਪਾਸ ਨਾ ਮਿਲਣ ਕਰਕੇ ਚਿੰਤਾ 'ਚ ਮਰ ਰਿਹਾ ਹੈ। ਇਹ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਹੈ, ਜਿੱਥੇ ਲੂਚੇ (ਆਲੂ ਬੁਖਾਰੇ) ਦੇ ਬਾਗਬਾਨ ਅਤੇ ਠੇਕੇਦਾਰ ਆਪਣੀ ਫਸਲ ਨਾ ਵਿਕਣ ਕਰਕੇ ਮੁਸ਼ਕਲਾਂ 'ਚ ਘਿਰੇ ਹੋਏ ਹਨ ਅਤੇ ਦੂਜੇ ਪਾਸੇ ਉਪਰੋ ਖਰਾਬ ਹੋ ਰਹੇ ਮੌਸਮ ਨੇ ਵੀ ਬਾਗਬਾਨਾਂ ਦੇ ਸਾਹ ਸੁੱਕਾ ਕੇ ਰੱਖੇ ਹੋਏ ਹਨ।
ਦੱਸਿਆ ਜਾਂਦਾ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਕਰਕੇ ਕਰਫਿਊ ਨੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ।ਇਸ ਦੌਰਾਨ ਪੰਜਾਬ ਦਾ ਅੰਨਦਾਤਾ ਕਿਸਾਨ ਨੇ ਆਪਣੀ ਕਣਕ ਦੀ ਫਸਲ ਵੱਢਣ ਤੋਂ ਲੈ ਕੇ ਵੇਚਣ ਤੱਕ ਕਾਫੀ ਖੱਜਲ ਖੁਆਰ ਹੁੰਦਾ ਰਿਹਾ ਹੈ। ਹੁਣ ਤਲਵੰਡੀ ਸਾਬੋ ਦੇ ਬਾਗਬਾਨ ਅਤੇ ਠੇਕੇਦਾਰ ਵੀ ਮੁਸ਼ਕਲ 'ਚ ਕਿਉਕਿ ਤਲਵੰਡੀ ਸਾਬੋ 'ਚ ਲੂਚੇ (ਆਲੂ ਬੁਖਾਰੇ) ਬਾਗ ਲੱਗੇ ਹਨ, ਜੋ ਕਿ ਹਰ ਸਾਲ ਠੇਕੇਦਾਰ ਲੱਖਾਂ ਰੁਪਏ ਦੇ ਕੇ ਠੇਕੇ 'ਤੇ ਲੈਦੇ ਹਨ,ਭਾਵੇ ਕਿ ਇਸ ਵਾਰ ਲੂਚੇ ਦੀ ਫਸਲ ਭਰਪੂਰ ਹੋਈ ਤੇ ਚੰਗਾ ਮੁਨਾਫਾ ਹੋਣ ਦਾ ਬਾਗਬਾਨਾਂ ਅਤੇ ਠੇਕੇਦਾਰਾਂ ਨੂੰ ਉਮੀਦ ਸੀ ਪਰ ਹੁਣ ਸੂਬੇ 'ਚ ਲੱਗੇ ਕਰਫਿਊ ਕਰਕੇ ਉਹਨਾਂ ਦਾ ਫਲ ਮੰਡੀਆਂ 'ਚ ਜਾਣ ਲਈ ਪਾਸ ਨਹੀ ਮਿਲ ਰਹੇ ਭਾਵੇ ਕਿ ਬਠਿੰਡਾ ਦੀ ਮੰਡੀ 'ਚ ਜਿਆਦਾ ਲਾਗਤ ਨਾ ਹੋਣ ਕਰਕੇ ਉਹਨਾਂ ਨੂੰ ਆਪਣੇ ਖਰਚੇ ਵੀ ਪੂਰੇ ਹੁੰਦੇ ਨਹੀ ਦਿਖਾਈ ਦੇ ਰਹੇ। ਉਹਨਾਂ ਦੱਸਿਆਂ ਕਿ ਇਕ ਤਾਂ ਮੌਸਮ ਖਰਾਬ ਹੋਣ ਦਾ ਡਰ ਲੱਗਿਆਂ ਰਹਿੰਦਾ ਹੈ ਅਤੇ ਦੂਜਾ ਪਾਸ ਨਾ ਮਿਲਣ ਕਰਕੇ ਫਲ ਖਰਾਬ ਹੋ ਰਿਹਾ ਹੈ। ਉਹਨਾਂ ਪ੍ਰਸ਼ਾਸਨ ਤੋਂ ਫਲ ਬਾਹਰ ਭੇਜਣ ਦੀ ਮੰਗ ਕੀਤੀ ਹੈ।
ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣਗੇ 'ਰੈਡੀਮੇਡ ਗਾਰਮੈਂਟ ਸ਼ੋਅਰੂਮ'
NEXT STORY