ਫਾਜ਼ਿਲਕਾ (ਸੁਨੀਲ ਨਾਗਪਾਲ) - ਕੋਰੋਨਾ ਦੇ ਵੱਧ ਰਹੇ ਕਹਿਰ ਦੇ ਕਾਰਨ ਸਰਕਾਰ ਵਲੋਂ ਕਰਫਿਊ ਲਗਾਇਆ ਗਿਆ ਹੈ, ਜਿਸ ਕਾਰਨ ਦੇਸ਼ ਦੇ ਸਾਰੇ ਲੋਕ ਆਪੋ-ਆਪਣੇ ਘਰਾਂ ’ਚ ਜਾ ਕੇ ਬੈਠੇ ਹੋਏ ਹਨ। ਕਰਫਿਊ ਦੇ ਕਾਰਨ ਜਿਹੜੀਆਂ ਮਹਿਲਾਵਾਂ ਘਰ ਬੈਠ ਬੈਠ ਕੇ ਪਰੇਸ਼ਾਨ ਅਤੇ ਤੰਗ ਹੋ ਗਈਆਂ ਹਨ ਜਾਂ ਦੁੱਖੀ ਹੋ ਰਹੀਆਂ ਹਨ, ਉਨ੍ਹਾਂ ਔਰਤਾਂ ਲਈ ਫਾਜ਼ਿਲਕਾ ਦੇ ਇਲਾਕੇ ਦੀਆਂ ਔਰਤਾਂ ਮਿਸਾਲ ਕਾਇਮ ਕਰ ਰਹੀਆਂ ਹਨ। ਮਾਮਲਾ ਫਾਜ਼ਿਲਕਾ ਦੇ ਆਦਰਸ਼ ਨਗਰ ਦਾ ਹੈ, ਜਿਥੇ ਕਰਫਿਊ ਦੇ ਕਾਰਨ ਘਰ ’ਚ ਬੈਠੀਆਂ ਮਹਿਲਾਵਾਂ ਵਲੋਂ ਆਪਣੀ ਗਲੀ ’ਚ ਕੀਰਤਨ ਕੀਤਾ ਗਿਆ। ਮਹਿਲਾਵਾਂ ਵਲੋਂ ਕੀਤੇ ਜਾ ਰਹੇ ਇਸ ਕੀਰਤਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਬਹੁਤ ਸਾਰੇ ਲੋਕ ਬੜੇ ਉਤਸ਼ਾਹਤ ਹੋ ਕੇ ਦੇਖ ਰਹੇ ਹਨ।
ਪੜ੍ਹੋ ਇਹ ਖਬਰ ਵੀ - ਕੋਰੋਨਾ ਕਰਫਿਊ ਦੌਰਾਨ ਜਾਣੋ ਕਿਹੋ ਜਿਹੀ ਹੋਣੀ ਚਾਹੀਦੀ ਹੈ ‘ਸਕੂਲ ਮੁਖੀਆਂ ਦੀ ਭੂਮਿਕਾ’
ਪੜ੍ਹੋ ਇਹ ਖਬਰ ਵੀ - ‘ਕੋਰੋਨਾ ਸੰਕਟ ਦੌਰਾਨ ਭਾਰਤ ਨੇ ਗੋਡੇ ਨਹੀਂ ਟੇਕੇ ਬਲਕਿ ਨਵੇਂ ਰਾਹ ਤਲਾਸ਼ੇ ਹਨ’
ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਭਜਨ ਕੀਰਤਨ ਦੀ ਵੀਡੀਓ ’ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਲਾਕੇ ਦੀਆਂ ਔਰਤਾਂ ਡਿਸਟੈਸਿੰਗ ਨਾਲ ਯਾਨੀ ਕਿ ਇਕ ਦੂਜੇ ਤੋਂ ਦੂਰੀ ਬਣਾ ਕੇ ਬੈਠੀਆਂ ਹੋਈਆਂ ਹਨ। ਹਰ ਕੋਈ ਆਪਣੇ ਘਰ ਦੇ ਅੱਗੇ ਬੈਠਕ ਕੇ ਤਾੜੀ ਮਾਰ ਕੇ ਕੀਰਤਨ ਕਰ ਰਿਹਾ ਹੈ। ਸਾਰੇ ਲੋਕ ਮਿਲ ਕੇ ਰੱਬ ਦਾ ਨਾਂ ਲੈ ਰਹੇ ਹਨ। ਦੱਸ ਦੇਈਏ ਕਿ ਕੀਰਤਨ ਕਰ ਰਹੀਆਂ ਔਰਤਾਂ ਨੇ ਇਸ ਮੌਕੇ ਭਾਰਤ ਦੇਸ਼ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਕਰਨ ਦੇ ਲਈ ਰੱਬ ਅੱਗੇ ਪ੍ਰਾਥਨਾ ਵੀ ਕੀਤੀ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਇਲਾਕੇ ਦੀਆਂ ਮਹਿਲਾਵਾਂ ਨੇ ਕਿਹਾ ਕਿ ਕੀਰਤਨ ਦੇ ਨਾਲ ਜਿੱਥੇ ਉਨ੍ਹਾਂ ਨੂੰ ਲੰਮੇ ਸਮੇਂ ਬਾਅਦ ਤਾਜ਼ਗੀ ਦਾ ਅਹਿਸਾਸ ਹੋਇਆ ਹੈ, ਉੱਥੇ ਕੋਰੋਨਾ ਤੋਂ ਡਰੇ ਭਗਤਾਂ ਨੇ ਸੱਚੇ ਮਨ ਨਾਲ ਇਸ ਬੀਮਾਰੀ ਦੇ ਖਾਤਮੇ ਦੀ ਮੰਨਤ ਮੰਗੀ। ਸਾਰੀਆਂ ਨੂੰ ਵਿਸ਼ਵਾਸ ਜਤਾਇਆ ਕਿ ਪ੍ਰਮਾਤਮਾ ਸੱਭ ਦਾ ਭਲਾ ਹੀ ਕਰੇਗਾ।
ਪੜ੍ਹੋ ਇਹ ਖਬਰ ਵੀ - ਭਾਰਤ ਤੇ ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ, ਅਪ੍ਰੈਲ ਦੇ ਪਹਿਲੇ ਹਫ਼ਤੇ ਮਿਲਣਗੇ 2000 ਰੁਪਏ
ਪੜ੍ਹੋ ਇਹ ਖਬਰ ਵੀ - ਸ੍ਰੀ ਹਜ਼ੂਰ ਸਾਹਿਬ ’ਚ ਫਸੇ ਸ਼ਰਧਾਲੂਆਂ ਦੀ ਵਾਪਸੀ ਲਈ ਸੰਨੀ ਦਿਓਲ ਨੇ ਚੁੱਕਿਆ ਬੀੜਾ
ਆੜ੍ਹਤੀਆਂ ਨੂੰ ਜਲੰਧਰ ਡੀ. ਸੀ. ਦੀ ਚਿਤਾਵਨੀ, ਮੰਡੀ ਬੰਦ ਕਰਨ ਵਾਲਿਆਂ ਦਾ ਲਾਇਸੈਂਸ ਹੋਵੇਗਾ ਰੱਦ
NEXT STORY