ਪਠਾਨਕੋਟ, (ਸ਼ਾਰਦਾ)- ਅੱਜ ਅਕਾਲਗਡ਼੍ਹ ਵਿਚ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿਸ ਦੀ ਪਛਾਣ ਰੌਸ਼ਨਦੀਨ ਪੁੱਤਰ ਮੰਗੂਦੀਨ ਵਾਸੀ ਹਾਡ਼ਾ ਨਰਾਇਣਪੁਰ ਵਜੋਂ ਹੋਈ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਅਤੇ ਉਹ ਲੱਕਡ਼ ਟਰਾਲੀ ਤੋਂ ਅਨਲੋਡ ਕਰ ਰਿਹਾ ਸੀ ਕਿ ਅਚਾਨਕ ਇਕ ਲੱਕਡ਼ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ, ਜਿਸ ਨਾਲ ਉਹ ਕਰੰਟ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਮੌਤ ਹੋ ਗਈ।
ਯੂਥ ਕਾਂਗਰਸ ਨੇ ਕਮਲ ਸ਼ਰਮਾ ਦਾ ਘਰ ਘੇਰ ਕੇ ਫੂਕਿਆ ਪੁਤਲਾ
NEXT STORY